in

ਛੜਿਆਂ ਦੀ ਦਰਦ ਕਹਾਣੀ ਬਿਆਨ ਕਰੇਗੀ ‘ਭੱਜੋ ਵੀਰੇ ਵੇ’, 14 ਨੂੰ ਹੋਵੇਗੀ ਰਿਲੀਜ਼

ਆਪਣੀ ਹਰ ਫ਼ਿਲਮ ਨਾਲ ਨਵਾਂ ਤਜਰਬਾ ਕਰਨ ਅਤੇ ਲਗਾਤਾਰ ਹਿੱਟ ਫ਼ਿਲਮਾਂ ਦੇਣ ਵਾਲੀ ਟੀਮ ‘ਰਿਦਮ ਬੁਆਏਜ’ ਦੀ ਫ਼ਿਲਮ ‘ਭੱਜੋ ਵੀਰੇ ਵੇ’ ਅਗਲੇ ਸ਼ੁੱਕਰਵਾਰ, ਯਾਨੀ 14 ਦਸੰਬਰ ਨੂੰ ਰਿਲੀਜ਼ ਹੋਵੇਗੀ। ‘ਕਾਰ ਰੀਬਨਾਂ ਵਾਲੀ’ ਤੋਂ ‘ਭੱਜੋ ਵੀਰੇ ਵੇ’ ਬਣੀ ਇਸ ਫ਼ਿਲਮ ਦੇ ਟ੍ਰੇਲਰ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਇਹ ਫ਼ਿਲਮ ਰੁਟੀਨ ਦੀਆਂ ਫ਼ਿਲਮਾਂ ਨਾਲੋਂ ਹਰ ਪੱਖ ਤੋਂ ਵੱਖਰੀ ਹੈ। ਟ੍ਰੇਲਰ ਦੇਖਦਿਆਂ ਤੁਹਾਨੂੰ 90 ਦਾ ਦਹਾਕਾ ਵੀ ਯਾਦ ਆਵੇਗਾ ਅਤੇ ਉਸ ਵੇਲੇ ਦੀਆਂ ਫਿਲਮਾਂ ਵੀ।

ਇਸ ਸਾਲ ਦੀ ਚਰਚਿਤ ਫ਼ਿਲਮ ‘ਲੌਂਗ ਲਾਚੀ’ ਜ਼ਰੀਏ ਬਤੌਰ ਅਦਾਕਾਰ ਆਪਣਾ ਲੌਹਾ ਮੰਨਵਾਉਣ ਵਾਲੇ ਲੇਖਕ ਅਤੇ ਨਿਰਦੇਸ਼ਕ ਅੰਬਰਦੀਪ ਸਿੰਘ ਨੇ ਇਸ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਨਾਇਕ ਸਿੰਮੀ ਚਾਹਲ ਹੈ। ਹੋਰ ਅਹਿਮ ਕਿਰਦਾਰਾਂ ‘ਚ ਗੱਗੂ ਗਿੱਲ, ਹਰਦੀਪ ਗਿੱਲ, ਯਾਦ ਗਰੇਵਾਲ, ਨਿਰਮਲ ਰਿਸ਼ੀ ਤੇ ਹੌਬੀ ਧਾਲੀਵਾਲ ਨਜ਼ਰ ਆਉਂਣਗੇ। ‘ਰਿਦਮ ਬੁਆਏਜ’ ਅਤੇ ‘ਹੇਅਰ ਓਮ ਜੀ ਸਟੂਡੀਓ’ ਦੀ ਪੇਸ਼ਕਸ਼ ਇਹ ਫ਼ਿਲਮ 90 ਦੇ ਦਹਾਕੇ ਦੇ ਪਿੰਡਾਂ ਦੀ ਕਹਾਣੀ ਦੇ ਨਾਲ ਨਾਲ ਵਿਆਹ ਤੋਂ ਵਾਂਝੇ ਰਹਿ ਚੁੱਕੇ ਛੜਿਆਂ ਦੀ ਕਹਾਣੀ ਹੈ। ਇਸ ਦੇ ਨਾਲ ਹੀ ਫ਼ਿਲਮ ‘ਚ ਇਕ ਪੜ•ੇ ਲਿਖੇ ਪਰ ਬਿਨਾਂ ਪਰਿਵਾਰਕ ਪਿਛੋਕੜ ਵਾਲੇ ਮੁੰਡੇ ਦੀ ਖੂਬਸੂਰਤ ਕਹਾਣੀ ਵੀ ਹੈ, ਜੋ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣ ਲਈ, ਉਸ ਦੇ ਮਾਪਿਆਂ ਵੱਲੋਂ ਰੱਖੀ ਗਈ ਸ਼ਰਤ ਮੁਤਾਬਕ ਪਹਿਲਾਂ ਆਪਣਾ ਖਾਨਦਾਨ ਲੱਭਦਾ ਹੈ। ਫ਼ਿਲਮ ਦੇ ਇਸ ਨਾਇਕ ਵੱਲੋਂ ਆਪਣੇ ਨਾਨਕਾ ਪਰਿਵਾਰ ਨੂੰ ਲੱਭਣਾ ਹੀ ਫ਼ਿਲਮ ‘ਚ ਨਾਟਕੀ ਮੋੜ ਲਿਆਉਂਦਾ ਹੈ। ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਗੱਗੂ ਗਿੱਲ ਅਤੇ ਉਸ ਦੇ ਸਾਥੀ ਇਲਾਕੇ ਦੇ ਨਾਮੀਂ ਸਰਦਾਰ ਹਨ, ਜਿਨ•ਾਂ ਦੀ ਹਰ ਪਾਸੇ ਤੂਤੀ ਬੋਲਦੀ ਹੈ। ਉਨ•ਾਂ ਦੇ ਕਿਰਦਾਰਾਂ ਜ਼ਰੀਏ ਉਸ ਵੇਲੇ ਸਰਦਾਰਾਂ, ਨਾਢੂ ਖਾਂ ਕਹਾਉਣ ਵਾਲੇ ਲੋਕਾਂ ਦੀ ਗੱਲ ਵੀ ਕੀਤੀ ਗਈ ਹੈ।

ਇਹ ਫ਼ਿਲਮ ਪੁਰਾਤਨ ਪੰਜਾਬ ਅਤੇ ਚਾਲੂ ਮਾਹੌਲ ਦੋਵਾਂ ਦੀ ਗੱਲ ਕਰਦੀ ਹੋਈ ਇਕ ਖੂਬਸੂਰਤ ਕਹਾਣੀ ਬੁਣਦੀ ਹੈ। ਫ਼ਿਲਮ ਦਾ ਸੰਗੀਤ ਵੀ ਅਹਿਮ ਮਹੱਤਤਾ ਰੱਖਦਾ ਹੈ। ਜਤਿੰਦਰ ਸ਼ਾਹ ਦੇ ਸੰਗੀਤ ਨਾਲ ਲਿਬਰੇਜ ਤੇ ਦੇਵ ਥਰੀਕੇਵਾਲਾ, ਬੀਰ ਸਿੰਘ, ਸੱਤਾ ਵਾਰੋਵਾਲੀਆ ਦੇ ਲਿਖੇ ਗੀਤਾਂ ਨੂੰ ਸੁਰਿੰਦਰ ਸ਼ਿੰਦਾ, ਅਮਰਿੰਦਰ ਗਿੱਲ, ਗੁਰਸ਼ਬਦ, ਬੀਰ ਸਿੰਘ ਅਤੇ ਗੁਰਪ੍ਰੀਤ ਮਾਨ ਨੇ ਆਵਾਜ਼ ਦਿੱਤੀ ਹੈ। ਨਿਰਮਾਤਾ ਕਾਰਜ ਗਿੱਲ, ਤਲਵਿੰਦਰ ਹੇਅਰ ਅਤੇ ਸਹਿ ਨਿਰਮਾਤਾ ਮੁਨੀਸ਼ ਸਾਹਨੀ ਦੀ ਇਸ ਫ਼ਿਲਮ ‘ਚ ਇਕ ਵੱਡਾ ਸਰਪਰਾਇਜ ਵੀ ਹੈ, ਜੋ ਫ਼ਿਲਮ ਦੇਖਣ ‘ਤੇ ਹੀ ਪਤਾ ਲੱਗੇਗਾ।

Leave a Reply

Your email address will not be published. Required fields are marked *

ਕਿਉਂ ਕਹਿੰਦੇ ਹਨ ਸਭ ਪਿਆਰ ਨਾਲ ‘ਕਾਕਾ ਜੀ’??? ਦੇਖੋ ਫ਼ਿਲਮ ਦਾ ਇਹ ਟ੍ਰੇਲਰ

ਕੱਲ• ਰਿਲੀਜ਼ ਹੋਵੇਗੀ ਬੱਬੂ ਮਾਨ ਦੀ ਫ਼ਿਲਮ ‘ਬਣਜਾਰਾ’, ਮਾਨ ਦੇ ਪ੍ਰਸ਼ੰਸਕਾਂ ‘ਚ ਭਾਰੀ ਉਤਸ਼ਾਹ