ਪੰਜਾਬੀ ਮਿਊਜ਼ਿਕ ਿੲੰਡਸਟਰੀ ਦੇ ਸਿਰਮੌਰ ਗਾਿੲਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਪਹਿਲੀ ਵਾਰ ਕਿਸੇ ਫ਼ਿਲਮ ਦੀ ਜਨਤਕ ਤੌਰ’ਤੇ ਤਾਰੀਫ਼ ਕੀਤੀ ਹੈ। ਉਹਨਾਂ ਪੰਜਾਬੀ ਫ਼ਿਲਮ “ ਭੱਜੋ ਵੇ ਵੀਰੋ” ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕ ਦੇ ਤੌਰ’ਤੇ ਕਿਹਾ ਹੈ ਕਿ ਪੰਜਾਬੀ ਸਿਨੇਮੇ ਦੀ ਹਮਾਇਤ ਕਰਨ ਵਾਲੇ ਅਤੇ ਚੰਗੀਆਂ ਮਨੋਰੰਜਕ ਫਿਲਮਾਂ ਦੇ ਸ਼ੌਕੀਨਾਂ ਨੂੰ ਇਹ ਫ਼ਿਲਮ ਜ਼ਰੂਰ ਦੇਖਣ ਦੀ ਸਲਾਹ ਦਿੱਤੀ ਹੈ। 14 ਦਸੰਬਰ ਨੂੰ ਰਿਲੀਜ ਹੋ ਰਹੀ ਇਸ ਫ਼ਿਲਮ ਬਾਰੇ ਅਮਰਿੰਦਰ ਨੇ ਕਿਹਾ ਕਿ ਉਸਨੂੰ ਿੲਸ ਫ਼ਿਲਮ ਦਾ ਟਾਈਟਲ ਗੀਤ ਗਾਉਣ ਦਾ ਮੌਕਾ ਮਿਲਿਆ। ਫ਼ਿਲਮ ਦੀ ਟੀਮ ਨਾਲ ਜੁੜੇ ਹੋਣ ਕਾਰਨ ਜਦੋਂ ਉਹਨਾਂ ਇਹ ਫ਼ਿਲਮ ਦੇਖੀ ਤਾਂ ਉਹ ਿੲਸ ਫ਼ਿਲਮ ਬਾਬਤ ਆਪਣੀਆਂ ਭਾਵਨਾਵਾਂ ਦਾ ਇਜਹਾਰ ਕੀਤੇ ਬਿਨਾਂ ਨਹੀਂ ਰਹਿ ਸਕੇ।

ਅਮਰਿੰਦਰ ਮੁਤਾਬਕ ਿੲਸ ਫ਼ਿਲਮ ਦਾ ਨਿਰਦੇਸ਼ਕ ਅਤੇ ਹੀਰੋ ਅੰਬਰਦੀਪ ਉਸ ਨਾਲ ਅਦਾਕਾਰੀ ਦੇ ਨਾਲ ਨਾਲ ਉਸਦੀਆਂ ਫਿਲਮਾਂ ਦਾ ਿਨਰਦੇਸ਼ਨ ਵੀ ਕਰ ਚੁੱਕਾ ਹੈ। ਉਹ ਹਮੇਸ਼ਾ ਉਸਦੇ ਕੰਮ ਤੋਂ ਪ੍ਰਭਾਵਿਤ ਰਹੇ ਹਨ। ਉਹਨਾਂ ਕਿਹਾ ਕਿ “ਭੱਜੋ ਵੇ ਵੀਰੋ” ਅੰਬਰ ਦੀ ਅਦਾਕਾਰੀ ਅਤੇ ਨਿਰਦੇਸ਼ਨ ਦੀ ਮਿਸਾਲ ਬਣੇਗੀ। ਫ਼ਿਲਮ ਵਿੱਚ ਇਕ ਖ਼ੂਬਸੂਰਤ ਪ੍ਰੇਮ ਕਹਾਣੀ ਹੈ ਜੋ ਹਰ ਇਕ ਦੇ ਦਿਲ ਨੂੰ ਟੰੁਬੇਗੀ। ਗਿੱਲ ਮੁਤਾਬਕ ਿੲਸ ਫ਼ਿਲਮ ਵਿੱਚ ਪੰਜਾਬ ਦਾ ਉਹ ਪੇਂਡੂ ਸੱਿਭਆਚਾਰ ਦਿਖਾਇਆ ਗਿਆ ਹੈ ਜਿਸਨੂੰ ਸ਼ਹਿਰੀਕਰਨ ਨੇ ਖਤਮ ਕਰ ਦਿੱਤਾ।

ਕਾਬਲੇ-ਗ਼ੌਰ ਹੈ ਕਿ ਅੰਬਰਦੀਪ ਸਿੰਘ, ਸਿੰਮੀ ਚਾਹਲ, ਗੱਗੂ ਗਿੱਲ, ਹੌਬੀ ਧਾਲੀਵਾਲ, ਹਰਦੀਪ ਗਿੱਲ, ਯਾਦ ਗਰੇਵਾਲ਼ ਤੇ ਸੁਖਵਿੰਦਰ ਰਾਜ ਵਰਗੇ ਨਾਮੀ ਅਦਾਕਾਰਾਂ ਦੀ ਇਸ ਫ਼ਿਲਮ ਦੱਸ ਟ੍ਰੇਲਰ ਸੋਸ਼ਲ ਮੀਡੀਆਂ ਦੇ ਨਾਲ ਨਾਲ ਵਟਸਐਪ ਗੁਰੱਪਾਂ ਵਿੱਚ ਵੀ ਘੁੰਮ ਰਿਹਾ ਹੈ। ਪੰਜਾਬ ਦੀ ਰੂਹ ਨੂੰ ਪਰਦੇ ‘ਤੇ ਪੇਸ਼ ਕਰਦੀ ਇਹ ਫ਼ਿਲਮ ਉਸ ਬੈਨਰ “ਰਿਦਮ ਬੁਆਏਜ ਇੰਟਰਟੇਨਮੈਂਟ” ਦੀ ਫ਼ਿਲਮ ਹੈ ਜੋ ਿੲਸ ਤੋਂ ਪਹਿਲਾਂ ਅੱਧੀ ਦਰਜਨ ਤੋਂ ਵੱਧ ਹਿੱਟ ਫ਼ਿਲਮਾਂ ਦਾ ਨਿਰਮਾਣ ਕਰ ਚੱੁਕਾ ਹੈ। ਪੰਜਾਬੀ ਦੇ ਨਾਮੀ ਿਸਤਾਰਿਆਂ ਵੱਲੋਂ ਿੲਸ ਫਿਲਮ ਦੀ ਸ਼ਲਾਘਾ ਕਰਨਾ ਿੲਸ ਦੀ ਸਫਲਤਾ ‘ਤੇ ਮੋਹਰ ਲਾਉਣ ਵਾਂਗ ਹੈ



