ਧੜਾਧੜ ਬਣ ਰਹੀਆਂ ਪੰਜਾਬੀ ਫ਼ਿਲਮਾਂ ਦੇ ਦੌਰ ‘ਚ ਇਕ ਹੋਰ ਪੰਜਾਬੀ ਫ਼ਿਲਮ ‘ਸਾਕ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਅਗਲੇ ਸਾਲ 7 ਜੂਨ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ‘ਚ ਮੈਂਡੀ ਤੱਖਰ ਅਤੇ ਜੌਬਨਪ੍ਰੀਤ ਸਿੰਘ ਮੁੱਖ ਭੂਮਿਕਾ ਨਿਭਾ ਰਹੇ ਹਨ। ਜੌਬਨਪ੍ਰੀਤ ਭਾਵੇ ਇਸ ਤੋਂ ਪਹਿਲਾਂ ਅਦਾਕਾਰ ਅਤੇ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਚੁੱਕਿਆ ਹੈ, ਪਰ ਬਤੌਰ ਮੁੱਖ ਅਦਾਕਾਰ ਉਸ ਦੀ ਇਹ ਪਹਿਲੀ ਫ਼ਿਲਮ ਹੋਵੇਗੀ। ਨਵੇਂ ਨਿਰਦੇਸ਼ਕ ਕਮਜਲਜੀਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਉਸ ਨੇ ਖੁਦ ਹੀ ਲਿਖੀ ਹੈ। ਫ਼ਿਲਮ ‘ਚ ਮੈਂਡੀ ਅਤੇ ਜੋਬਨ ਤੋਂ ਇਲਾਵਾ ਮੁਕਲਦੇਵ, ਦਿਲਾਵਰ ਸਿੱਧੂ, ਰੁਪਿੰਦਰ ਰੂਪੀ, ਸੋਹਨਪ੍ਰੀਤ ਜਵੰਦਾ, ਗੁਰਦੀਪ ਬਰਾੜ ਅਤੇ ਮਹਾਂਵੀਰ ਭੁੱਲਰ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ ਫ਼ਿਲਮ ਵੀ ਪੀਰੀਅਡ ਫ਼ਿਲਮ ਹੈ, ਜਿਸ ‘ਚ ਇਕ ਫ਼ੌਜੀ ਜਵਾਨ ਦੀ ਜ਼ਿੰਦਗੀ ਦੁਆਲੇ ਫ਼ਿਲਮ ਨੂੰ ਬੁਣਿਆ ਗਿਆ ਹੈ।

in News
ਮੈਂਡੀ ਤੱਖਰ ਅਤੇ ਜੌਬਨਪ੍ਰੀਤ ਨਜ਼ਰ ਆਉਂਣਗੇ ‘ਸਾਕ’ ਵਿੱਚ


