in

ਪੰਜਾਬੀ ਫ਼ਿਲਮ ‘ੳ ਅ ‘ ਵਿੱਚ ਕੰਮ ਕਰਕੇ, ਨੀਰੂ ਬਾਜਵਾ ਨੇ ਦਿੱਤੀ ਹੋਰ ਹੀਰੋਇਨਾਂ ਨੂੰ ਚੁਣੌਤੀ

ਪੰਜਾਬੀ ਫ਼ਿਲਮ ਇੰਡਸਟਰੀ ਦੀ ਬਿਹਤਰੀਨ ਅਦਾਕਾਰਾ ਨੀਰੂ ਬਾਜਵਾ ਪਿਛਲੇ ਇਕ ਦਹਾਕੇ ਤੋਂ ਪੰਜਾਬੀ ਫ਼ਿਲਮਾਂ ਦੀ ‘ਪਟਰਾਣੀ’ ਬਣ ਰਾਜ ਕਰ ਰਹੀ ਹੈ। ਉਹ ਆਪਣੀ ਹਰ ਫ਼ਿਲਮ ਨਾਲ ਜਿਥੇ ਆਪਣੀ ਅਦਾਕਾਰੀ ਦਾ ਕੱਦ ਉੱਚਾ ਚੁੱਕਦੀ ਹੈ, ਉਥੇ ਹੀ ਹੋਰਨਾਂ ਹੀਰੋਇਨਾਂ ਲਈ ਵੀ ਚੁਣੌਤੀ ਪੈਦਾ ਕਰਦੀ ਹੈ। 1ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ੳ ਅ’ ਵਿੱਚ ਨੀਰੂ ਬਾਜਵਾ ਨੇ ਤਰਸੇਮ ਜੱਸੜ ਨਾਲ ਦਮਦਾਰ ਭੂਮਿਕਾ ਨਿਭਾਕੇ ਨਾ ਸਿਰਫ ਆਪਣੀ ਅਦਾਕਾਰੀ ਪ੍ਰਤਿਭਾ ਦਾ ਮੁੜ ਤੋਂ ਮੁਜ਼ਾਹਰਾ ਕੀਤਾ ਹੈ, ਬਲਕਿ ਹੋਰਨਾਂ ਹੀਰੋਇਨਾਂ ਨੂੰ ਇਕ ਚੁਣੌਤੀ ਵੀ ਦਿੱਤੀ ਹੈ।
ਪੰਜਾਬੀ ਭਾਸ਼ਾ ਦੇ ਹੱਕ ‘ਚ ਹਾਂ ਦਾ ਨਾਅਰਾ ਮਾਰਦੀ ਇਸ ਫ਼ਿਲਮ ‘ਚ ਨੀਰੂ ਬਾਜਵਾ ਇਕ ਬੱਚੇ ਦੀ ਮਾਂ ਦੀ ਭੂਮਿਕਾ ਨਿਭਾ ਰਹੀ ਹੈ। ਆਮ ਤੌਰ ‘ਤੇ ਪੰਜਾਬੀ ਫ਼ਿਲਮਾਂ ‘ਚ ਅਜਿਹੇ ਕਿਰਦਾਰ ਨਾਂਹ ਦੇ ਬਰਾਬਰ ਹੀ ਦੇਖਣ ਨੂੰ ਮਿਲਦੇ ਹਨ। ਜੇਕਰ ਕਿਸੇ ਫ਼ਿਲਮ ‘ਚ ਅਜਿਹਾ ਕਿਰਦਾਰ ਨਿਕਲ ਵੀ ਆਵੇ ਤਾਂ ਬਹੁਤੀਆਂ ਹੀਰੋਇਨਾਂ ਅਜਿਹੇ ਕਿਰਦਾਰ ਕਰਨ ਤੋਂ ਭੱਜਦੀਆਂ ਨਜ਼ਰ ਆਉਂਦੀਆਂ ਹਨ। ਉਨ•ਾਂ ਨੂੰ ਜਾਪਦਾ ਹੈ ਕਿ ਪਰਦੇ ‘ਤੇ ਮਾਂ ਦਾ ਕਿਰਦਾਰ ਨਿਭਾਉਣ ਨਾਲ ਉਹ ਦਰਸ਼ਕਾਂ ਦੀ ਨਜ਼ਰ ‘ਚ ਉਮਰ ਤੋਂ ਵੱਡੀਆਂ ਲੱਗਣਗੀਆਂ। ਪਰ ਨੀਰੂ ਨੇ ਇਹ ਕਿਰਦਾਰ ਉਸ ਵੇਲੇ ਨਿਭਾਇਆ ਹੈ ਜਦੋਂ ਉਸ ਦੀ ਜਗ•ਾ ਲੈਣ ਲਈ ਕਈ ਹੀਰੋਇਨਾਂ ਉਤਾਵਲੀਆਂ ਹਨ। ਇਹ ਇਸ ਤੋਂ ਪਹਿਲਾਂ ਵੀ ਇਕ ਫ਼ਿਲਮ ‘ਚ ਗਰਭਵਤੀ ਔਰਤ ਦਾ ਕਿਰਦਾਰ ਨਿਭਾ ਚੁੱਕੀ ਹੈ। ਅਜਿਹੇ ਕਿਰਦਾਰ ਨਿਭਾਉਣਾ ਕਿਸੇ ਵੀ ਹੀਰੋਇਨ ਲਈ ਕਦੇ ਵੀ ਸੌਖਾ ਨਹੀਂ ਹੁੰਦਾ।

ਨਰੇਸ਼ ਕਥੂਰੀਆ ਦੀ ਲਿਖੀ ਅਤੇ ਨਿਰਦੇਸ਼ਕ ਸਿਤਿਜ ਚੌਧਰੀ ਦੀ ਇਹ ਫ਼ਿਲਮ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦੀ ਕਸ਼ਮਕਸ ‘ਚ ਫ਼ਸੇ ਪੰਜਾਬੀ ਪਰਿਵਾਰਾਂ ਦੀ ਕਹਾਣੀ ਹੈ। ਹਰ ਪੰਜਾਬੀ ਚਾਹੁੰਦਾ ਹੈ ਕਿ ਉਸ ਦਾ ਬੱਚਾ ਕਿਸੇ ਮਹਿੰਗੇ ਅੰਗਰੇਜ਼ੀ ਮੀਡੀਅਮ ਸਕੂਲ ‘ਚ ਪੜ•ੇ। ਪੰਜਾਬੀਆਂ ਦੀ ਇਸ ਪ੍ਰਬਲ ਇੱਛਾ ਨੇ ਪੰਜਾਬ ‘ਚ ਦੁਕਾਨਾਂ ਵਾਂਗ ਹਜ਼ਾਰਾਂ ਪ੍ਰਾਈਵੇਟ ਇੰਗਲਿਸ਼ ਮੀਡੀਅਮ ਸਕੂਲ ਖੁੱਲਵਾ ਦਿੱਤੇ ਹਨ। ਇਸ ਪੱਛਮੀ ਪ੍ਰਭਾਵ ਦੀ ਹਨੇਰੀ ਨੇ ਪੰਜਾਬ ਦੇ ਬਹੁਤ ਸਾਰੇ ਸਾਦੇ ਪੰਜਾਬੀ ਪਰਿਵਾਰਾਂ ਨੂੰ ਛਿੱਕੇ ਟੰਗਿਆ ਹੋÎਇਆ ਹੈ। ਕੁਝ ਇਸ ਤਰ•ਾਂ ਦੇ ਹੀ ਮਾਹੌਲ ‘ਤੇ ਵਿਅੰਗ ਕਰਦੀ ਹੈ ਇਸ ਫ਼ਿਲਮ ‘ੳ ਅ’ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਹੈ।

ਸਿਤਿਜ ਚੌਧਰੀ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ਦੇ ਨਿਰਮਾਤਾ ਰੂਪਾਲੀ ਗੁਪਤਾ, ਦੀਪਕ ਗੁਪਤਾ, ਸਿਤਿਜ਼ ਚੌਧਰੀ ਤੇ ਨਾਰੇਸ਼ ਕਥੂਰੀਆ ਹਨ। ‘ਫ਼ਰਾਈਡੇਅ ਰਸ਼ ਮੋਸ਼ਨ ਪਿਕਚਰ’, ‘ਸਿਤਿਜ਼ ਚੌਧਰੀ ਫ਼ਿਲਮਸ’, ਅਤੇ ‘ਨਾਰੇਸ਼ ਕਥੂਰੀਆ ਫ਼ਿਲਮਸ’ ਦੀ ਪੇਸ਼ਕਸ਼ ਇਸ ਫ਼ਿਲਮ ‘ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਤੋਂ ਇਲਾਵਾ ਮਾਸਟਰ ਅੰਸ਼, ਮਾਸਟਰ ਸਮੀਪ ਸਿੰਘ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ ਗੁਰਪ੍ਰੀਤ ਘੁੱਗੀ, ਪੌਪੀ ਜੱਬਾਲ ਤੇ ਰੋਜ ਜੇ ਕੌਰ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਂਣਗੇ।

Leave a Reply

Your email address will not be published. Required fields are marked *

ਜਦੋਂ ਕਰਮਜੀਤ ਅਨਮੋਲ ਦੇ ਵਿਆਹ ‘ਤੇ ਮੈਂਡੀ ਤੱਖਰ ਨੇ ਨੱਚ ਨੱਚ ਪੱਟੀ ਧਰਤੀ

ਦੋਸਤੀ ਦੀ ਮਿਸਾਲ ਪੇਸ਼ ਕਰੇਗੀ ‘ਹਾਈਐਂਡ ਯਾਰੀਆਂ’, ਇਕੋ ਫ਼ਿਲਮ ‘ਚ ਨਜ਼ਰ ਆਉਂਣਗੇ ਚਾਰ ਹੀਰੋ