ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੁਰਵੀਨ ਚਾਵਲਾ ‘ਪਾਰਚਡ’ ਤੇ ‘ਹੇਟ ਸਟੋਰੀ 2’ ਵਰਗੀਆਂ ਫਿਲਮਾਂ ‘ਚ ਬੋਲਡ ਕਿਰਦਾਰਾਂ ਲਈ ਜਾਣੀ ਜਾਂਦੀ ਹੈ। ਹਾਲ ਹੀ ‘ਚ ਸੁਰਵੀਨ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਸੁਰਵੀਨ ਚਾਵਲਾ ਪ੍ਰੈਗਨੈਂਸੀ ਦੌਰਾਨ ਖੂਬ ਇੰਜੁਆਏ ਕਰ ਰਹੀ ਹੈ।ਉਸ ਨੇ ਆਪਣੇ ਆਉਣ ਵਾਲੇ ਬੇਬੀ ਦੇ ਸਵਾਗਤ ਲਈ ਕਾਫੀ ਸ਼ੌਪਿੰਗ ਵੀ ਕਰ ਲਈ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਇੰਸਟਾਗ੍ਰਾਮ ‘ਤੇ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ।

ਦੱਸਣਯੋਗ ਹੈ ਕਿ ਸੁਰਵੀਨ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਕੇ ਪ੍ਰੈਗਨੈਂਸੀ ਦੀ ਖਬਰ ਫੈਨਜ਼ ਨੂੰ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ, ”ਮੇਰੀ ਡਿਲੀਵਰੀ ਡੇਟ ਅਪ੍ਰੈਲ ‘ਚ ਹੈ।”ਜਦੋਂ ਇਕ ਇੰਟਰਵਿਊ ਦੌਰਾਨ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਮਾਂ ਬਣਨ ਨੂੰ ਲੈ ਕੇ ਨਰਵਸ ਹੈ ਤਾਂ ਸੁਰਵੀਨ ਨੇ ਕਿਹਾ, ”ਸੱਚ ਕਹਾਂ ਤਾਂ ਬਦਲਾਅ ਦੇ ਡਰ ਨੇ ਮੈਨੂੰ ਘੇਰਿਆ ਹੋਇਆ ਸੀ ਪਰ ਬਾਅਦ ‘ਚ ਇਹ ਡਰ ਦੂਰ ਹੋ ਗਿਆ
ਮੈਂ ਹੁਣ ਨਵੇਂ ਰੋਮਾਂਚਕ ਸਫਰ ਲਈ ਤਿਆਰ ਹਾਂ।

ਮਾਂ ਬਣਨ ਦੀ ਪ੍ਰਕਿਰਿਆ ਹੋਲੀ ਹੈ। ਮਦਰਹੁੱਡ ਮੇਰੇ ਲਈ ਇਕ ਅਹਿਸਾਸ ਹੈ, ਜੋ ਤੁਹਾਡੇ ਅੰਦਰ ਖੁਦ ਹੀ ਆ ਜਾਂਦੀ ਹੈ।”ਇਨ੍ਹੀਂ ਦਿਨੀਂ ਸੁਰਵੀਨ ਚਾਵਲਾ ਆਪਣੇ ਗਰਭ ਅਵਸਥਾ ਨੂੰ ਪੂਰੀ ਤਰ੍ਹਾਂ ਇੰਜੁਆਏ ਕਰ ਰਹੀ ਹੈ ਤੇ ਉਸ ਦਾ ਪਰਿਵਾਰ ਉਸ ਦਾ ਖੂਬ ਖਿਆਲ ਰੱਖ ਰਿਹਾ ਹੈ।
in News
ਪੰਜਾਬੀ ਐਕਟਰਸ ਸੁਰਵੀਨ ਚਾਵਲਾ ਨੇ ਸ਼ੇਅਰ ਕੀਤੀਆਂ ਆਪਣੀ ਗਰਭ ਅਵਸਥਾ ਦੀਆਂ ਤਸਵੀਰਾਂ


