in

ਜਜ਼ਬਾਤਾਂ, ਰਿਸ਼ਤਿਆਂ ਅਤੇ ਮਨੋਰੰਜਨ ਦਾ ਸੰਪੂਰਨ ਮਿਸ਼ਰਨ ਫ਼ਿਲਮ ‘ੳ ਅ’  

ਤਰਸੇਮ ਜੱਸੜ ਅਤੇ ਨੀਰੂ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ੳ ਅ’  1 ਫ਼ਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਟੀਮ ਨੇ ਮੀਡੀਆ ਦੇ ਰੂਬਰੂ ਹੋ ਕੇ ਦੱਸਿਆ ਕਿ ਇਹ ਫਿਲਮ ਬਹੁਤ ਹੀ ਹਾਸਾਪੂਰਨ ਅੰਦਾਜ਼ ‘ਚ ਇੱਕ ਸਵਾਲ ਉਠਾਉਂਦੀ ਹੈ ਕਿ ਕਿਵੇਂ ਅੱਜ ਦੇ ਆਧੁਨਿਕ ਸਮਾਜ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਮਹਿੰਗੇ ਸਕੂਲਾਂ ਚ ਪੜ•ਾਉਣ ਦੀ ਦੌੜ ਚ ਲੱਗੇ ਹੋਏ ਹਨ, ਜਿਸ ਕਾਰਨ ਬੱਚੇ ਆਪਣੀਆਂ ਜੜਾਂ ਨੂੰ ਸਮਝਣ ਤੋਂ ਅਸਮਰਥ ਹੋ ਜਾਂਦੇ ਹਨ।


ਫਿਲਮ ਦੀ ਕਹਾਣੀ ਇੱਕ ਜੋੜੇ ਦੇ ਦੁਆਲੇ ਘੁੰਮਦੀ ਹੈ ਜੋ ਆਪਣੇ ਬੱਚੇ ਨੂੰ ਇੱਕ ਮਹਿੰਗੇ ਸਕੂਲ ਵਿਚ ਪੜ•ਨ ਭੇਜਦੇ ਹਨ ਪਰ ਜਿਵੇ ਜਿਵੇਂ ਕਹਾਣੀ ਅੱਗੇ ਵਧਦੀ ਹੈ ਅਤੇ ਹਾਲਤ ਬਦਲਦੇ ਹਨ ਤਾਂ ਬੱਚਾ ਆਪਣੇ ਮਾਤਾ ਪਿਤਾ ਨੂੰ ਬਾਕੀ ਬੱਚਿਆਂ ਦੇ ਮਾਤਾ ਪਿਤਾ ਦੇ ਮੁਕਾਬਲੇ ਨੀਵਾਂ ਸਮਝਣਾ ਸ਼ੁਰੂ ਕਰ ਦਿੰਦਾ ਹੈ। ‘ਉੜਾ ਆੜਾ’ ਦੀ ਕਹਾਣੀ ਸਾਡੀ ਜ਼ਿੰਦਗੀਆਂ ਵਿੱਚ ਹਰ ਭਾਸ਼ਾ ਦੀ ਮਹੱਤਤਾ ਨੂੰ ਵੀ ਉਜਾਗਰ ਕਰਦੀ ਹੈ। ਇਹ ਫਿਲਮ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤੀ ਹੈ ਅਤੇ ਨਰੇਸ਼ ਕਥੂਰੀਆ ਨੇ ਇਸਦੀ ਕਹਾਣੀ ਲਿਖੀ ਹੈ ਅਤੇ ਨਰੇਸ਼ ਕਥੂਰੀਆ ਅਤੇ ਸੁਰਮੀਤ ਮਾਵੀ ਨੇ ਇਸਦਾ ਸਕ੍ਰੀਨਪਲੇ ਲਿਖਿਆ ਹੈ। ਇਸ ਫਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਸ ਦੇ ਲੇਬਲ ਤੋਂ ਰਿਲੀਜ਼ ਕੀਤਾ ਗਿਆ ਹੈ। ਤਰਸੇਮ ਜੱਸੜ ਨੇ ਫਿਲਮ ਬਾਰੇ ਕਿਹਾ, “ਇਹ ਇੱਕ ਬਹੁਤ ਹੀ ਖਾਸ ਪ੍ਰੋਜੈਕਟ ਹੈ। ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਮੇਰੀ ਅਤੇ ਨੀਰੂ ਬਾਜਵਾ ਦੀ ਕੈਮਿਸਟ੍ਰੀ ਨੂੰ ਅਪਨਾਉਣਗੇ ਅਤੇ ਪਸੰਦ ਕਰਨਗੇ। ਅਸੀਂ ਇਸਨੂੰ ਸਫਲ ਬਣਾਉਣ ਲਈ ਬਹੁਤ ਹੀ ਮਿਹਨਤ ਕੀਤੀ ਹੈ। ਜਿਵੇਂ ਹੁਣ ਫਿਲਮ ਬਿਲਕੁਲ ਰਿਲੀਜ਼ ਹੋਣ ਵਾਲੀ ਹੈ ਮੈਂ ਸਿਰਫ ਉਮੀਦ ਕਰਦਾ ਹਾਂ ਕਿ ਲੋਕ ਸਾਡਾ ਇਸ ਫਿਲਮ ਨੂੰ ਬਣਾਉਣ ਦਾ ਮੰਤਵ ਅਤੇ ਭਾਵਨਾ ਨੂੰ ਸਮਝਣ।” ਨੀਰੂ ਬਾਜਵਾ ਨੇ ਕਿਹਾ, “ਇਹ ਇੱਕ ਕਾਨਸੈਪਟ ਹੈ ਜਿਸ ਨਾਲ ਹਰ ਇੱਕ ਪੰਜਾਬੀ ਸੰਬੰਧ ਮਹਿਸੂਸ ਕਰੇਗਾ। ਇੱਕ ਮਾਂ ਦੇ ਰੂਪ ਵਿੱਚ, ਮੈਂ ਆਪਣੀ ਆਉਣ ਵਾਲੀ ਪੀੜੀ ਦੇ ਬੱਚਿਆਂ ਲਈ ਆਪਣੀ ਮਾਂ ਬੋਲੀ ਦੀ ਮਹੱਤਤਾ ਸਮਝਦੀ ਹਾਂ। ਮੈਂ ਸਿਰਫ ਉਮੀਦ ਕਰਦੀ ਹਾਂ ਕਿ ਇਸ ਫਿਲਮ ਨਾਲ ਅਸੀਂ ਇੱਕ ਬਦਲਾਵ ਲਿਆ ਸਕੀਏ ਉਹ ਵੀ ਬਿਨਾਂ ਲੋਕਾਂ ਨੂੰ ਬੋਰ ਕੀਤੇ। ਮੈਂ ਫਿਲਹਾਲ ਫਿਲਮ ਦੀ ਰਿਲੀਜ਼ ਨੂੰ ਲੈਕੇ ਬਹੁਤ ਹੀ ਉਤਸ਼ਾਹਿਤ ਹਾਂ।”


ਫਿਲਮ ਦੇ ਡਾਇਰੈਕਟਰ ਸ਼ਿਤਿਜ ਚੌਧਰੀ ਨੇ ਕਿਹਾ, “ਮੈਂ ਹਮੇਸ਼ਾ ਤੋਂ ਹੀ ਗਿਣਤੀ ਤੋਂ ਜਿਆਦਾ ਕੁਆਲਟੀ ਤੇ ਭਰੋਸਾ ਕੀਤਾ ਹੈ। ਫਿਲਮ ‘ਉੜਾ ਆੜਾ’ ਇੱਕ ਇਸ ਤਰਾਂ ਦੀ ਫਿਲਮ ਹੈ ਜੋ ਪੰਜਾਬੀ ਸਿਨੇਮਾ ਵਿੱਚ ਬਦਲਾਵ ਲੈ ਕੇ ਆਵੇਗੀ। ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂਨੂੰ ਇਹਨੇ ਸਾਰੇ ਹੁਨਰਮੰਦ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਹਨਾਂ ਨੇ ਮੇਰੀ ਸੋਚ ਨੂੰ ਸਮਝਿਆ ਤੇ ਓਹਨੂੰ ਦਰਸ਼ਕਾਂ ਤੱਕ ਪਹੁੰਚਾਇਆ। ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਸਾਡੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਨਗੇ ਅਤੇ ‘ੳ ਅ’ ਨੂੰ ਪਿਆਰ ਦੇਣਗੇ।“ ਫਿਲਮ ਦੇ ਨਿਰਮਾਤਾ ਰੁਪਾਲੀ ਗੁਪਤਾ ਤੇ ਦੀਪਕ ਗੁਪਤਾ ਨੇ ਕਿਹਾ, “ਜਿਵੇਂ ਕਿ ਫਿਲਮ ਦੀ ਰਿਲੀਜ਼ ਤਾਰੀਖ ਆ ਗਈ ਹੈ, ਅਸੀਂ ਇਸਨੂੰ ਲੈਕੇ ਬਹੁਤ ਹੀ ਉਤਸ਼ਾਹਿਤ ਹਾਂ। ਇਸ ਵਾਰ ਅਸੀਂ ਦਰਸ਼ਕਾਂ ਦੀ ਪ੍ਰਤੀਕਿਰਿਆ ਨੂੰ ਲੈ ਕੇ ਬੇਚੈਨ ਨਹੀਂ ਹਾਂ। ਬਲਕਿ ਅਸੀਂ ਇਹ ਚਾਹੁੰਦੇ ਹਾਂ ਕਿ ਦਰਸ਼ਕ ਇਸ ਫਿਲਮ ਨੂੰ ਦੇਖਣ ਅਤੇ ਮਨੋਰੰਜਨ ਅਤੇ ਸਿੱਖਣ ਦੇ ਇਸ ਸਫ਼ਰ ਦਾ ਆਨੰਦ ਲੈਣ। ਅਸੀਂ ਚਾਹੁੰਦੇ ਹਾਂ ਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵੀ ਆਪਣੇ ਨਾਲ ਲੈ ਕੇ ਜਾਣ ਤਾਂ ਕਿ ਉਹ ਇਹ ਸਮਝ ਸਕਣ ਕਿ ਮਾਤਾ ਪਿਤਾ ਕਿੰਨੀ ਮੇਹਨਤ ਅਤੇ ਬਲੀਦਾਨ ਕਰਦੇ ਹਨ ਸਿਰਫ ਉਹਨਾਂ ਨੂੰ ਖੁਸ਼ ਰੱਖਣ ਲਈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਦਰਸ਼ਕ ”ੳ ਅ”  ਨੂੰ ਬਹੁਤ ਪਸੰਦ ਕਰਨਗੇ।”

Leave a Reply

Your email address will not be published. Required fields are marked *

ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਨਾਢੂ ਖਾ’ ਦੀ ਸ਼ੂਟਿੰਗ ਮੁਕੰਮਲ, ਦੇਖੋ ਇਹ ਖਾਸ ਤਸਵੀਰਾਂ

25 ਜਨਵਰੀ ਨੂੰ ਰਿਲੀਜ਼ ਹੋਵੇਗੀ ‘ਸਾਡੀ ਮਰਜ਼ੀ’, ਫ਼ਿਲਮ ਬਾਰੇ ਯੋਗਰਾਜ ਸਿੰਘ ਨੇ ਦਿੱਤਾ ਵੱਡਾ ਬਿਆਨ