in

25 ਜਨਵਰੀ ਨੂੰ ਰਿਲੀਜ਼ ਹੋਵੇਗੀ ‘ਸਾਡੀ ਮਰਜ਼ੀ’, ਫ਼ਿਲਮ ਬਾਰੇ ਯੋਗਰਾਜ ਸਿੰਘ ਨੇ ਦਿੱਤਾ ਵੱਡਾ ਬਿਆਨ 

ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰ ਦਾ ਸੁਮੇਲ ਪੰਜਾਬੀ ਫ਼ਿਲਮ ‘ਸਾਡੀ ਮਰਜ਼ੀ’ 25 ਜਨਵਰੀ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਜ਼ਰੀਏ ਹਰਿਆਣਾ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਅਸ਼ੋਕ ਤੰਵਰ ਦਾ ਬੇਟਾ ਅਨੁਰਿਧ ਲਲਿਤ ਬਤੌਰ ਹੀਰੋ ਪੰਜਾਬੀ ਸਿਨੇਮੇ ਨਾਲ ਜੁੜਨ ਜਾ ਰਿਹਾ ਹੈ। ਇਸ ਫ਼ਿਲਮ ਦੇ ਪ੍ਰਚਾਰ ਲਈ  ਅੱਜ ਨਾਮਵਰ ਅਦਾਕਾਰ ਯੋਗਰਾਜ ਸਿੰਘ, ਅਦਾਕਾਰਾ ਨੀਨਾ ਬੰਡੇਲ, ਫ਼ਿਲਮ ਦਾ ਹੀਰੋ ਅਨੁਰਿਧ ਲਲਿਤ, ਹੀਰੋਇਨ ਆਂਚਲ ਤਿਆਗੀ, ਨਿਰਦੇਸ਼ਕ  ਅਜੇ ਚੰਡੋਕ, ਲੇਖਕ ਨਿਹਾਲ ਪੁਰਬਾ,  ਨਿਰਮਾਤਾ ਅਵਿੰਤਕਾ ਲਲਿਤ ਮਾਕਨ ਤੰਵਲ, ਐਗਜੈਕਿਟਵ ਪ੍ਰੋਡਿਊਸਰ ਲਲਿਤ ਪੂਨੀਆ ਤੇ ਫ਼ਿਲਮ ਦੇ ਹੋਰ ਮੈਂਬਰ ਸ਼ਹਿਰ ‘ਚ ਸਨ।


ਚੰਡੀਗੜ• ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼ਿਲਮ ਦੇ ਨਿਰਮਾਤਾ ਨੇ ਦੱਸਿਆ ਕਿ ਉਨ•ਾਂ ਦੀ ਕੰਪਨੀ ‘ਜੀ ਐਲ ਐਮ ਪ੍ਰੋਡਕਸ਼ਨ’ ਦੀ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਦੀ ਕਹਾਣੀ, ਸਕਰੀਲਪਲੇ ਤੇ ਡਾਇਲਾਗ ਨਿਹਾਲ ਪੁਰਬਾ ਨੇ ਲਿਖੇ ਹਨ। ਅਜੇ ਚੰਡੋਕ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ‘ਚ ਅਨਿਰੁਧ ਲਲਿਤ, ਆਂਚਲ ਤਿਆਗੀ, ਯੋਗਰਾਜ ਸਿੰਘ ਅਤੇ ਉਨ•ਾਂ ਦੀ ਧਰਮਪਤਨੀ ਨੀਲਾ ਬੁੰਡੇਲ ਸਮੇਤ ਹਾਰਬੀ ਸੰਘਾ ਅਤੇ ਕੁਝ ਹਰਿਆਣਵੀ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਇਕ ਪਰਿਵਾਰ ਦੀ ਕਹਾਣੀ ਹੈ, ਜਿਸ ‘ਚ ਪਤੀ ਪੰਜਾਬੀ ਹੈ ਅਤੇ ਮਾਂ ਹਰਿਆਣਵੀ। ਦੋਵਾਂ ਦੇ ਸੱਭਿਆਚਾਰਕ ਵਿਖਰੇਵੇ ਦਾ ਸ਼ਿਕਾਰ ਉਨ•ਾਂ ਦਾ ਬੇਟਾ ਕਿਵੇਂ ਬਣਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ। ਫ਼ਿਲਮ ‘ਚ ਮੁੱਖ ਭੂਮਿਕ ਨਿਭਾ ਰਹੇ ਅਨਿਰੁਧ ਲਲਿਤ ਨੇ ਦੱਸਿਆ ਕਿ ਇਹ ਉਸ ਦੀ ਪਹਿਲੀ ਪੰਜਾਬੀ ਫ਼ਿਲਮ ਹੈ, ਪਰ ਇਸ ਤੋਂ ਪਹਿਲਾਂ ਉਹ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨਾਲ ਇਕ ਹਿੰਦੀ ਫ਼ਿਲਮ ‘ਚ ਕੰਮ ਕਰ ਚੁੱਕਾ ਹੈ। ਅਦਾਕਾਰੀ ਦੇ ਖ਼ੇਤਰ ‘ਚ ਆਉਣ ਲਈ ਉਸ ਨੇ ਬਕਾਇਦਾ ਅਦਾਕਾਰੀ ਦੀਆਂ ਬਰੀਕੀਆਂ ਸਿੱਖੀਆਂ ਹਨ। ਉਸਨੇ ਨੈਸ਼ਨਲ ਸਕੂਲ ਆਫ਼ ਡਰਾਮਾ  ਤੇ ਨਿਊਯਾਰਕ ਐਕਟਿੰਗ ਐਕੰਡਮੀ ਤੋਂ ਅਦਾਕਾਰੀ ਦੀ ਪੜ•ਾਈ ਕੀਤੀ ਹੈ। ਜਰਮਨ ਤੋਂ ਫ਼ਿਲਮ ਤਕਨੀਕ ਦੀ ਜਾਣਕਾਰੀ ਹਾਸਲ ਕੀਤੀ। ਅਨਿਰੁਧ ਮੁਤਾਬਕ ਦਰਸ਼ਕ ਉਸ ਦੀ ਇਸ ਫ਼ਿਲਮ ਨੂੰ ਜ਼ਰੂਰ ਪਸੰਦ ਕਰਨਗੇ। ਇਸ ਫ਼ਿਲਮ ‘ਚ ਯੋਗਰਾਜ ਸਿੰਘ ਨੇ ਉਸਦੀ ਇਕ ਬਾਪ ਦੀ ਤਰ•ਾ ਮੱਦਦ ਕੀਤੀ ਹੈ। ਯੋਗਰਾਜ ਸਿੰਘ ਵੱਲੋਂ ਦਿੱਤੀ ਸਿੱਖਿਆ ਉਸ ਦੀ ਜ਼ਿੰਦਗੀ ‘ਚ ਬੇਹੱਦ ਕੰਮ ਆਵੇਗੀ।


ਇਸ ਮੌਕੇ ਯੋਗਰਾਜ ਸਿੰਘ ਨੇ ਕਿਹਾ ਕਿ ਪੰਜਾਬੀ ਸਿਨੇਮੇ ਤਰੱਕੀ ਕਰ ਰਿਹਾ ਹੈ। ਉਨ•ਾਂ ਨੂੰ ਖੁਸ਼ੀ ਹੈ ਕਿ ਅਨੁਰਿਧ ਲਲਿਤ ਵਰਗੇ ਹੋਣਹਾਰ ਕਲਾਕਾਰ ਪੰਜਾਬੀ ਸਿਨੇਮੇ ਨਾਲ ਜੁੜ ਰਹੇ ਹਨ। ਇਸ ਫ਼ਿਲਮ ਜ਼ਰੀਏ ਹਰਿਆਣਾ ਦੇ ਲੋਕ ਵੀ ਪੰਜਾਬੀ ਫ਼ਿਲਮਾਂ ਨਾਲ ਜੁੜਨਗੇ, ਜੋ ਬੇਹੱਦ ਖੁਸ਼ੀ ਦੀ ਗੱਲ ਹੈ। ਇਸ ਫ਼ਿਲਮ ‘ਚ ਉਹ ਫ਼ਿਲਮ ਦੇ ਹੀਰੋ ਦੇ ਬਾਪ ਦਾ ਕਿਰਦਾਰ ਨਿਭਾ ਰਹੇ ਹਨ, ਜੋ ਪੰਜਾਬੀ ਹੈ ਪਰ ਉਸਦੀ ਪਤਨੀ ਹਰਿਆਣਵੀ ਹੈ। ਇਸ ਫ਼ਿਲਮ ‘ਚ ਉਨ•ਾਂ ਨਾਲ ਉਸਦੀ ਅਸਲ ਪਤਨੀ ਹੀ ਫ਼ਿਲਮੀ ਪਰਦੇ ‘ਤੇ ਨਜ਼ਰ ਆਵੇਗੀ। ਇਹ ਫਿਲਮ ਨਿਰੋਲ ਰੂਪ ‘ਚ ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਤੇ ਸੱਭਿਆਚਾਰਕ ਡਰਾਮੇ ਦਾ ਸੁਮੇਲ ਹੈ। ਉਹ ਚਾਹੁੰਦੇ ਹਨ ਕਿ ਇਸ ਫ਼ਿਲਮ ਦਾ ਹੀਰੋ ਅਨੁਰਿਧ ਲਲਿਤ ਪੰਜਾਬੀ ਸਿਨੇਮੇ ਦਾ ਸਫ਼ਲ ਹੀਰੋ ਬਣੇ। ਇਸ ਲਈ ਉਹ ਉਸ ਦੀ ਹਰ ਸੰਭਵ ਮੱਦਦ ਕਰ ਰਹੇ ਹਨ।  ਫ਼ਿਲਮ ਦੇ ਨਿਰਦੇਸ਼ਕ ਅੰਜੇ ਚੰਡੋਕ ਮੁਤਾਬਕ ਇਹ ਉਨ•ਾਂ ਦੀ ਦੂਜੀ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਜ਼ਰੀਏ ਉਨ•ਾਂ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਲੋਕਾਂ ਨੂੰ ਵੀ ਪੰਜਾਬੀ ਸਿਨੇਮੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਕ ਵੱਖਰੇ ਵਿਸ਼ੇ ‘ਤੇ ਅਧਾਰਿਤ ਉਨ•ਾਂ ਦੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਹੈ। ਫ਼ਿਲਮ ਦੀ ਸਮੁੱਚੀ  ਟੀਮ ਨੂੰ ਆਸ ਹੀ ਨਹੀਂ ਪੂਰਨ ਉਮੀਦ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ।

Leave a Reply

Your email address will not be published. Required fields are marked *

ਜਜ਼ਬਾਤਾਂ, ਰਿਸ਼ਤਿਆਂ ਅਤੇ ਮਨੋਰੰਜਨ ਦਾ ਸੰਪੂਰਨ ਮਿਸ਼ਰਨ ਫ਼ਿਲਮ ‘ੳ ਅ’  

8 ਨਵੰਬਰ ਨੂੰ ਰਿਲੀਜ਼ ਹੋਵੇਗੀ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’