in

‘ਨਿੱਕਾ ਜ਼ੈਲਦਾਰ 3’ ਨੇ ਰਿਲੀਜ਼ ਤੋਂ ਪਹਿਲਾਂ ਹੀ ਰਿਚਿਆ ਇਤਿਹਾਸ, ਤੀਜੇ ਸੀਕੁਅਲ ਵਾਲੀ ਪਹਿਲੀ ਫ਼ਿਲਮ ਬਣੀ ਨਿੱਕਾ ਜ਼ੈਲਦਾਰ

ਪੰਜਾਬੀ ਫ਼ਿਲਮ ‘ਨਿੱਕਾ ਜ਼ੈਲਦਾਰ 3’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਪੰਜਾਬੀ ਸਿਨੇਮੇ ਦੀ ਸਫ਼ਲ ਤਿੱਕੜੀ ਨਿਰਦੇਸ਼ਕ ਸਿਮਰਜੀਤ ਸਿੰਘ, ਲੇਖਕ ਜਗਦੀਪ ਸਿੱਧੂ ਤੇ ਅਦਾਕਾਰ ਐਮੀ ਵਿਰਕ ਇਸ ਫ਼ਿਲਮ ਜ਼ਰੀਏ ਇਕ ਨਵਾਂ ਇਤਿਹਾਸ ਰਚਣ ਜਾ ਰਹੀ ਹੈ। ਇਹ ਫ਼ਿਲਮ ਪੰਜਾਬੀ ਦੀ ਪਹਿਲੀ ਅਜਿਹੀ ਫ਼ਿਲਮ ਹੋਵੇਗੀ ਜਿਸ ਦੀ ਤੀਜਾ ਸੀਕੁਅਲ ਬਣ ਰਿਹਾ ਹੈ। ‘ਪਟਿਆਲਾ ਮੋਸ਼ਨ ਪਿਕਚਰਸ’ ਦੇ ਬਾਨੀ ਨਿਰਮਾਤਾ ਅਮਨੀਤ ਸ਼ੇਰ ਕਾਕੂ ਦੀ ਅਗਵਾਈ ‘ਚ ਬਣਾਈ ਜਾ ਰਹੀ ਇਸ ਫ਼ਿਲਮ ਨਾਲ ਅਮਨੀਤ ਸ਼ੇਰ ਕਾਕੂ ਵੀ ਪੰਜਾਬੀ ਦੇ ਪਹਿਲੇ ਅਜਿਹੇ ਨਿਰਮਾਤਾ ਅਖਵਾਉਣਗੇ ਜਿਸ ਨੇ ਆਪਣੀ ਫ਼ਿਲਮ ਦੇ ਲਗਾਤਾਰ ਤਿੰਨ ਸੀਕਅੁਲ ਦਰਸ਼ਕਾਂ ਦੀ ਝੋਲੀ ਪਾਏ ਹਨ।

ਇਸ ਸੀਕੁਅਲ ਵਿੱਚ ਇਸ ਵਾਰ ਐਮੀ ਵਿਰਕ ਨਾਲ ਸੋਨਮ ਬਾਜਵਾ ਦੀ ਥਾਂ ਵਾਮਿਕਾ ਗੱਬੀ ਨਜ਼ਰ ਆਵੇਗੀ। ਵਾਮਿਕਾ ਇਸ ਤੋਂ ਪਹਿਲਾਂ ‘ਨਿੱਕਾ ਜ਼ੈਲਦਾਰ 2’ ਵਿੱਚ ਵੀ ਐਮੀ ਨਾਲ ਕੰਮ ਕਰ ਚੁੱਕੀ ਹੈ। ਇਸ ਤੋਂਇਲਾਵਾ ਫ਼ਿਲਮ ‘ਚ ਕੰਮ ਕਰਨ ਵਾਲੇ ਕਲਾਕਾਰ ਵੀ ਲਗਭਗ ਪਹਿਲੇ ਸੀਕੁਅਲਸ ਵਾਲੇ ਹੀ ਹਨ। ਇਸ ਫ਼ਿਲਮ ਜ਼ਰੀਏ ਦੇਸ਼ ਦੀ ਨਾਮਵਰ ਫ਼ਿਲਮ ਕੰਪਨੀ ‘ਵਾਈਕੌਮ 18 ਮੋਸ਼ਨ ਪਿਚਕਚਰ’ ਵੀ ਪੰਜਾਬੀ ਸਿਨੇਮੇ ਨਾਲ ਜੁੜਨ ਜਾ ਰਹੀ ਹੈ। ਜਗਦੀਪ ਸਿੱਧੂ ਤੇ ਗੁਰਪ੍ਰੀਤ ਸਿੰਘ ਪਲਹੇੜੀ ਦੀ ਲਿਖੀ ਇਹ ਫ਼ਿਲਮ ਹੁਣ ਤੋਂ ਹੀ ਚਰਚਾ ‘ਚ ਆ ਗਈ ਹੈ।

ਪੰਜਾਬੀ ਸਿਨੇਮੇ ਦੇ ਮੋਹਰੀ ਫ਼ਿਲਮ ਨਿਰਦੇਸ਼ਕਾਂ ‘ਚ ਸ਼ਾਮਲ ਅਤੇ ‘ਅੰਗਰੇਜ਼’ ਵਰਗੀ ਸ਼ਾਹਕਾਰ ਫ਼ਿਲਮ ਬਣਾਕੇ ਪੰਜਾਬੀ ਸਿਨੇਮੇ ‘ਚ ਇਤਿਹਾਸ ਰਚਣ ਵਾਲੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਹ ਬਤੌਰ ਨਿਰਦੇਸ਼ਕ ਇਹ ਦਸਵੀਂ ਫ਼ਿਲਮ ਹੋਵੇਗੀ। ਨਿਰਦੇਸ਼ਕ ਸਿਮਰਜੀਤ ਸਿੰਘ ਤੇ ਨਿਰਮਾਤਾ ਅਮਨੀਤ ਸ਼ੇਰ ਕਾਕੂ ਦੀ ਜੋੜੀ ਵੱਲੋਂ ਸਾਲ 2016 ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਨੂੰ ਲੈ ਕੇ ‘ਨਿੱਕਾ ਜ਼ੈਲਦਾਰ’ ਬਣਾਈ ਗਈ ਸੀ।

ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਅਗਲੇ ਸਾਲ 2017 ਵਿੱਚ ‘ਨਿੱਕਾ ਜ਼ੈਲਦਾਰ 2’ ਰਿਲੀਜ਼ ਕੀਤੀ ਗਈ ਅਤੇ ਹੁਣ ਇਸ ਦਾ ਅਗਲਾ ਸੀਕੁਅਲ ‘ਨਿੱਕਾ ਜ਼ੈਲਦਾਰ 3’ ਬਣਾਇਆ ਜਾ ਰਿਹਾ ਹੈ।

ਹਿੰਦੀ ਸਿਨੇਮੇ ‘ਚ ਕ੍ਰਿਸ਼, ਗੋਲਮਾਲ, ਧੂਮ ਵਰਗੀਆਂ ਕੁਝ ਚੋਣਵੀਆਂ ਫ਼ਿਲਮਾਂ ਹੀ ਤੀਜੇ ਸੀਕੁਅਲ ਤੱਕ ਪੁੱਜੀਆਂ ਹਨ, ਪਰ ਪੰਜਾਬੀ ਦੀ ਇਹ ਰੁਤਬਾ ਹਾਸਲ ਕਰਨ ਵਾਲੀ ਇਹ ਪਹਿਲੀ ਫ਼ਿਲਮ ਹੈ, ਜਿਸ ਨੇ ਹਿੰਦੀ ਸਿਨੇਮੇ ਦੀ ਇਸ ਸੀਕਅੁਲ ਲੜੀ ‘ਚ ਖੁਦ ਨੂੰ ਸ਼ਾਮਲ ਕਰ ਲਿਆ ਹੈ। ਇਸ ਫ਼ਿਲਮ ਦੀ ਅਗਾਊ ਚਰਚਾ ਦੱਸ ਰਹੀ ਹੈ ਕਿ ਇਹ ਫ਼ਿਲਮ ਵੀ ਆਪਣੀਆਂ ਪਹਿਲੀਆਂ ਕੜੀਆਂ ਵਾਂਗ ਆਪਾਰ ਸਫ਼ਲਤਾ ਹਾਸਲ ਕਰੇਗੀ।

Leave a Reply

Your email address will not be published. Required fields are marked *

‘ਕਾਲਾ ਸ਼ਾਹ ਕਾਲਾ’ ਦੇ ਟ੍ਰੇਲਰ ਨੇ ਕੀਤਾ ਕਮਾਲ, 14 ਫਰਵਰੀ ਨੂੰ ਹੋਵੇਗੀ ਰਿਲੀਜ਼

ਸਰਗੁਣ ਮਹਿਤਾ ਲਈ ‘ਕਾਲਾ ਸ਼ਾਹ ਕਾਲਾ’ ਕਿਉਂ ਹੈ ਏਨੀ ਖਾਸ ਫ਼ਿਲਮ ? 14 ਫਰਵਰੀ ਨੂੰ ਹੋ ਰਹੀ ਹੈ ਰਿਲੀਜ਼