ਪੰਜਾਬੀ ਫਿਲਮ ਇੰਡਸਟਰੀ ‘ਚ ਲੰਮੇ ਸਮੇਂ ਤੋਂ ਟਿਕੀ ਹੋਈ ਅਦਾਕਾਰਾ ਨੀਰੂ ਬਾਜਵਾ ਪਿਛਲੇ ਕੁਝ ਸਾਲਾਂ ਤੋਂ ਬਤੌਰ ਨਿਰਮਾਤਾ ਵੀ ਇੰਡਸਟਰੀ ‘ਚ ਸਰਗਰਮ ਹੈ। ਉਹ ਆਪਣੇ ਨਿੱਜੀ ਪ੍ਰੋਡਕਸ਼ਨ ਹਾਊਸ ‘ਨੀਰੂ ਬਾਜਵਾ ਇੰਟਰਟੇਨਮੈਂਟ’ ਦੇ ਥੱਲੇ ਆਪਣੀ ਅਗਲੀ ਫ਼ਿਲਮ ‘ਮੁੰਡਾ ਹੀ ਚਾਹੀਦੈ’ ਬਣਾ ਰਹੀ ਹੈ। ਇਸ ਫ਼ਿਲਮ ਜ਼ਰੀਏ ਉਹ ਇਕ ਵਾਰ ਫਿਰ ਤੋਂ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਪਰਦੇ ‘ਤੇ ਲੈ ਕੇ ਆ ਰਹੀ ਹੈ। ਦੱਸ ਦਈਏ ਕਿ ਨੀਰੂ ਨੇ ਆਪਣੇ ਪ੍ਰੋਡਕਸ਼ਨ ਹਾਊਸ ਥੱਲੇ ਹੀ ਪੰਜਾਬੀ ਫ਼ਿਲਮ ‘ਸਰਘੀ’ ਜ਼ਰੀਏ ਆਪਣੀ ਭੈਣ ਨੂੰ ਲਾਂਚ ਕੀਤਾ ਸੀ। ਇਹ ਉਸਦੇ ਪ੍ਰੋਡਕਸ਼ਨ ਹਾਊਸ ਦੀ ਚੌਥੀ ਫ਼ਿਲਮ ਹੈ। ਇਸ ਫ਼ਿਲਮ ‘ਚ ਰੁਬੀਨਾ ਬਾਜਵਾ ਨਾਲ ਹਰੀਸ਼ ਵਰਮਾ ਨਜ਼ਰ ਆਵੇਗਾ। ਨੀਰੂ ਵੱਲੋਂ ਇਹ ਫ਼ਿਲਮ ‘ਸ਼੍ਰੀ ਨਰੋਤਮ ਜੀ ਫ਼ਿਲਮ’ ਨਾਲ ਮਿਲਕੇ ਬਣਾਈ ਜਾ ਰਹੀ ਹੈ। ਇਸ ਫਿਲਮ ਨੂੰ ਕਿਸੇ ਵੇਲੇ ਨੀਰੂ ਬਾਜਵਾ ਦਾ ਮੇਕਅੱਪਮੈਨ ਰਿਹਾ ਤੇ ਪਿਛਲੇ ਕੁਝ ਸਾਲਾਂ ਤੋਂ ਉਸਦਾ ਬਿਜ਼ਨਲ ਹੈਂਡਲ ਕਰ ਰਿਹਾ ਸੰਤੋਸ਼ ਥਾਰੇ ਤੇ ਦੀਪਕ ਠਾਕੁਰ ਨਿਰਦੇਸ਼ਤ ਕਰ ਰਹੇ ਹਨ।

ਫ਼ਿਲਮ ਦਾ ਕੈਮਰਾਮੈਨ ਜਲੇਸ਼ ਓਬਰਾਏ ਹੈ। ਹਰੀਸ਼ ਤੇ ਰੁਬੀਨਾ ਬਾਜਵਾ ਦੀ ਇੱਕਠਿਆ ਦੀ ਇਹ ਪਹਿਲੀ ਫਿਲਮ ਹੋਵੇਗੀ। ਜਦਕਿ ਹਰੀਸ਼ ਵਰਮਾ ਨੀਰੂ ਬਾਜਵਾ ਨਾਲ ‘ਆਰ ਐਸ ਵੀ ਪੀ’ ਵਿੱਚ ਕੰਮ ਕਰ ਚੁੱਕਾ ਹੈ। ਹਰੀਸ਼ ਵਰਮਾ ਦੀਆਂ ਇਸ ਸਾਲ ਇਸ ਫ਼ਿਲਮ ਨੂੰ ਮਿਲਾ ਕੇ ਤਿੰਨ ਫ਼ਿਲਮਾਂ ਰਿਲੀਜ਼ ਹੋਣਗੀਆਂ, ਜਿਨ•ਾਂ ‘ਚੋਂ ਨਾਢੂ ਖਾ ਵਿੱਚ ਉਹ ਵਾਮਿਕਾ ਗੱਬੀ ਅਤੇ ਇਕ ਅਨਟਾਈਟਲ ਫ਼ਿਲਮ ਵਿੱਚ ਰੂਪੀ ਗਿੱਲ ਨਾਲ ਬਤੌਰ ਹੀਰੋ ਨਜ਼ਰ ਆਵੇਗਾ। ਰੁਬੀਨਾ ਨੇ ਵੀ ਪੰਜਾਬੀ ਫਿਲਮ ‘ਨਾਨਕਾ ਮੇਲ’ ਵਿੱਚ ਰੌਸ਼ਨ ਪ੍ਰਿੰਸ ਨਾਲ ਮੁੱਖ ਭੂਮਿਕਾ ਨਿਭਾਈ ਹੈ। ਇਹ ਫਿਲਮ ਇਸੇ ਸਾਲ ਰਿਲੀਜ਼ ਹੋਵੇਗੀ। ਦੋਵਾਂ ਦੀ ਇਸ ਫ਼ਿਲਮ ‘ਮੁੰਡਾ ਹੀ ਚਾਹੀਦੈ’ ਨੂੰ ਮੁਨੀਸ਼ ਸਾਹਨੀ ਵੱਲੋਂ ‘ਓਮ ਜੀ ਗੁਰੱਪ’ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।
in News
ਨੀਰੂ ਬਾਜਵਾ ਭੈਣ ਲਈ ਬਣਾ ਰਹੀ ਹੈ ਫਿਲਮ ‘ਮੁੰਡਾ ਹੀ ਚਾਹੀਦੈ’, ਹਰੀਸ਼ ਵਰਮਾ ਹੈ ਹੀਰੋ


