in

ਸਾਧੂ ਬਾਬਾ ‘ਮੰਜੇ ਬਿਸਤਰੇ 2’ ਵਿੱਚ ਕਰੇਗਾ ਕਮਾਲ : ਕਰਮਜੀਤ ਅਨਮੋਲ 

” ਮੰਜੇ ਬਿਸਤਰੇ 1′ ਵਿੱਚ ਸਾਧੂ ਹਲਵਾਈ ਦਾ ਨਿਭਾਇਆ ਕਿਰਦਾਰ ਯਾਦਗਾਰ ਹੋ ਨਿਬੜਿਆ ਹੈ। ਇਸ ਕਿਰਦਾਰ ਨੂੰ ਹਰ ਵਰਗ ਦੇ ਦਰਸ਼ਕਾਂ ਖਾਸ ਕਰਕੇ ਬੱਚਿਆਂ ਨੇ ਖੂਬ ਪਸੰਦ ਕੀਤਾ ਸੀ। ਇਸ ਕਿਰਦਰ ਜ਼ਰੀਏ ਹੀ ਦਰਸ਼ਕਾਂ ਨੂੰ ਮੇਰੀ ਅਭਿਨੈ ਕਲਾ ਦਾ ਇੱਕ ਵੱਖਰਾ ਨਮੂਨਾ ਦੇਖਣ ਨੂੰ ਮਿਲਿਆ ਸੀ।” ਇਹ ਕਹਿਣਾ ਹੈ ਨਾਮਵਰ ਕਾਮੇਡੀਅਨ ਕਰਮਜੀਤ ਅਨਮੋਲ ਦਾ । ਕਰਮਜੀਤ ਅਨਮੋਲ ਮੁਤਾਬਕ ਹੁਣ ‘ਮੰਜੇ ਬਿਸਤਰੇ 2’ ਵਿੱਚ ਵੀ ਦਰਸ਼ਕ ਉਸ ਨੇ ਕਿਰਦਾਰ ਨੂੰ ਪਹਿਲਾਂ ਜਿੰਨਾ ਹੀ ਪਿਆਰ ਕਰਨਗੇ। ਇਸ ਫ਼ਿਲਮ ਵਿਚਲਾ ਸਾਧੂ ਬਾਬਾ ਦਰਸ਼ਕਾਂ ਨੂੰ ਹਸਾ ਹਸਾ ਲੋਟ ਪੋਟ ਕਰ ਦੇਵੇਗਾ। 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।  ਅਨਮੋਲ ਮੁਤਾਬਕ ਇਸ ਫ਼ਿਲਮ ਵਿੱਚ ਉਹ ਸਾਧੂ ਬਾਬੇ ਦਾ ਕਿਰਦਾਰ ਨਿਭਾ ਰਿਹਾ ਹੈ, ਜੋ ਚਾਹੁੰਦਾ ਹੈ ਕਿ ਉਸ ਦੇ ਪੋਤੇ ਦਾ ਵਿਆਹ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਰੀਤੀ ਰਿਵਾਜਾਂ ਮੁਤਾਬਕ ਹੋਵੇ, ਇਸ ਲਈ ਉਹ ਕੈਨੇਡਾ ‘ਚ ਹੋ ਰਹੇ ਇਸ ਵਿਆਹ ਦੀ ਗਤੀਵਿਧੀ ‘ਤੇ ਨਜ਼ਰ ਰੱਖਦਾ ਹੈ। ਉਸ ਦਾ ਦੂਜਿਆਂ ਨੂੰ ਗੱਲ ਗੱਲ ‘ਤੇ ਟੋਕਣਾ ਤੇ ਸਲਾਹਾਂ ਦੇਣਾ ਪਵੇ ਪੁੱਠਾ ਪੈ ਜਾਂਦਾ ਹੈ, ਪਰ ਇਹ ਸਲਾਹਾਂ ਦਰਸ਼ਕਾਂ ਦੇ ਢਿੱਡੀ ਪੀੜਾਂ ਪਾ ਜਾਣਗੀਆਂ।  ਕਰਮਜੀਤ ਮੁਤਾਬਕ ਇਹ ਫਿਲਮ ਪਹਿਲੀ ਫ਼ਿਲਮ ਨਾਲੋਂ ਦਰਸ਼ਕਾਂ ਦਾ ਦੁੱਗਣਾ ਮਨੋਰੰਜਨ ਕਰੇਗੀ।


ਗਿੱਪੀ ਗਰੇਵਾਲ ਦੇ ਘਰੇਲੂ ਬੈਨਰ ‘ਹੰਬਲ ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੀ ਸਮੁੱਚੀ ਸ਼ੂਟਿੰਗ ਕੈਨੇਡਾ ਵਿੱਚ ਕੀਤੀ ਗਈ ਹੈ। ਕਾਬਲੇਗੌਰ ਹੈ ਕਿ ਗਿੱਪੀ ਦੀ ਫ਼ਿਲਮ ‘ਮੰਜੇ ਬਿਸਤਰੇ’ ਸੁਪਰਹਿੱਟ ਫ਼ਿਲਮ ਰਹੀ ਸੀ। ਇਸ ਫ਼ਿਲਮ ਤੋਂ ਬਾਅਦ ਹੀ ਵਿਆਹਾਂ ਵਾਲੀਆਂ ਫ਼ਿਲਮਾਂ ਦਾ ਰੁਝਾਨ ਸਿਖਰ ‘ਤੇ ਪਹੁੰਚਿਆ ਸੀ। ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਹੀ ਗਿੱਪੀ ਨੇ ਇਸ ਦਾ ਸੀਕੁਅਲ ਬਣਾਉਣ ਦਾ ਫ਼ੈਸਲਾ ਲਿਆ ਸੀ, ਪਰ ਇਸ ਫ਼ਿਲਮ ਨੂੰ ਆਪਣੀ ਪਹਿਲੀ ਫ਼ਿਲਮ ਅਤੇ ਹੋਰ ਵਿਆਹਾਂ ਵਾਲੀਆਂ ਫ਼ਿਲਮਾਂ ਵੱਖਰਾ ਰੱਖਣ ਲਈ ਉਸ ਨੇ ਇਸ ਫ਼ਿਲਮ ਦੀ ਕਹਾਣੀ ਨੂੰ ਕੈਨੇਡਾ ‘ਚ ਦਿਖਾਇਆ ਹੈ। ਗਿੱਪੀ ਦੀ ਲਿਖੀ ਇਸ ਫ਼ਿਲਮ ਦੇ ਸੰਵਾਦ ਨਰੇਸ਼ ਕਥੂਰੀਆ ਨੇ ਲਿਖੇ ਹਨ। ਇਸ ਫ਼ਿਲਮ ਨੂੰ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ। ਇਸ ਫ਼ਿਲਮ ‘ਚ ਗਿੱਪੀ ਨਾਲ  ਕਰਮਜੀਤ ਅਨਮੋਲ ਤੋਂ ਇਲਾਵਾ ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਸਰਦਾਰ ਸੋਹੀ, ਰਘਵੀਰ ਬੋਲੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਭੰਗੂ, ਹੌਬੀ ਧਾਲੀਵਾਲ, ਹਾਰਬੀ ਸੰਘਾ, ਬਨਿੰਦਰ ਬਨੀ, ਜੱਗੀ ਸਿੰਘ ਅਤੇ ਦਵਿੰਦਰ ਦਮਨ ਨਜ਼ਰ ਆਉਂਣਗੇ।


ਕਰਮਜੀਤ ਅਨਮੋਲ ਮੁਤਾਬਕ ਗਿੱਪੀ ਗਰੇਵਾਲ ਨੂੰ ਦਰਸ਼ਕਾਂ ਦੀ ਨਬਜ਼ ਪੜ•ਨੀ ਆ ਚੁੱਕੀ ਹੈ।ਉਹ ਆਪਣੀ ਹਰ ਫ਼ਿਲਮ ਪੰਜਾਬੀ ਦਰਸ਼ਕਾਂ ਨੂੰ ਮੱਦੇਨਜ਼ਰ ਰੱਖਕੇ ਹੀ ਬਣਾਉਣਾ ਹੈ। ਫ਼ਿਲਮ ਵਿੱਚ ਸਾਧੂ ਹਲਵਾਈ ਦਾ ਕਿਰਦਾਰ ਵੀ ਉਸੇ ਦਾ ਘੜਿਆ ਹੋਇਆ ਹੈ। ਇਹ ਕਿਰਦਾਰ ਨਿਭਾਉਂਦਿਆਂ ਉਸ ਨੇ ਖੂਬ ਮਸਤੀ ਵੀ ਕੀਤੀ ਤੇ ਮਿਹਨਤ ਵੀ। ਉਸ ਨੂੰ ਆਸ ਹੈ ਕਿ ਉਨ•ਾਂ ਦੀ ਟੀਮ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।

Leave a Reply

Your email address will not be published. Required fields are marked *

ਦੋਸਤਾਂ ਦੀ ਗੂੜ੍ਹੀ ਦੋਸਤੀ ਨੂੰ ਪਰਦੇ ‘ਤੇ ਦਿਖਾਏਗੀ ‘ਯਾਰਾਂ ਵੇ’

‘ਜੱਦੀ ਸਰਦਾਰ’ ਵਿੱਚ ਦਿਖੇਗੀ ਪੇਂਡੂ ਸੱਭਿਆਚਾਰ ਦੀ ਝਲਕ, 12 ਜੁਲਾਈ ਨੂੰ ਹੋਵੇਗੀ ਰਿਲੀਜ਼