ਅੱਜ ਕੱਲ• ਦੋ ਫ਼ਿਲਮਾਂ ਸੱਜਣ ਸਿੰਘ ਰੰਗਰੂਟ ਤੇ ਸੂਬੇਦਾਰ ਜੋਗਿੰਦਰ ਸਿੰਘ ਦੀ ਚਰਚਾ ਵੱਡੇ ਪੱਧਰ ‘ਤੇ ਹੋ ਰਹੀ ਹੈ। ਇਹ ਦੋਵੇਂ ਫ਼ਿਲਮਾਂ ਪੰਜਾਬੀ ਸਿਨੇਮੇ ਦਾ ਭਵਿੱਖ ਤੈਅ ਕਰਨਗੀਆਂ। ਸੂਬੇਦਾਰ ਜੋਗਿੰਦਰ ਸਿੰਘ ਉਸ ਮਹਾਨ ਯੋਧੇ ਦੀ ਜ਼ਿੰਦਗੀ ‘ਤੇ ਅਧਾਰਿਤ ਹੈ ਜਿਸ ਨੇ ਆਪਣੇ 25 ਸਾਥੀਆਂ ਨਾਲ ਮਿਲ ਕੇ ਚਾਇਨਾ ਦੇ 1 ਹਜ਼ਾਰ ਫ਼ੌਜੀਆਂ ਦਾ ਮੁਕਾਬਲਾ ਕੀਤਾ ਸੀ। ਇਸ ਫ਼ਿਲਮ ਦਾ ਹੀਰੋ ਭਾਵੇ ਗਿੱਪੀ ਗਰੇਵਾਲ ਹੈ, ਪਰ ਅਸਲ ਨਾਇਕ ਫ਼ਿਲਮ ਦਾ ਨਿਰਦੇਸ਼ਕ ਸਿਮਰਜੀਤ ਸਿੰਘ ਹੈ। ਇਸ ਕਿਸਮ ਦੇ ਮੁਸ਼ਕਲ ਤੇ ਇਤਿਹਾਸਕ ਮੁੱਦੇ ‘ਤੇ ਫ਼ਿਲਮ ਬਣਾਉਣ ਬਾਰੇ ਸੋਚਣਾ ਹੀ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ ਹੈ। ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ਨੂੰ ਪਰਦੇ ‘ਤੇ ਉਤਾਰਨ ਵਾਲੇ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਨਾ ਸਿਰਫ਼ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਬਲਕਿ ਆਪਣੀ ਸਾਥੀ ਰਾਸ਼ਿਦ ਰੰਗਰੇਜ ਨਾਲ ਮਿਲ ਕੇ ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਵੀ ਲਿਖਿਆ ਹੈ। ਸਿਮਰ ਦੱਸਦਾ ਹੈ ਕਿ ਮੋਗਾ ਜ਼ਿਲ•ੇ ਨਾਲ ਸਬੰਧਿਤ ਸੂਬੇਦਾਰ ਜੋਗਿੰਦਰ ਸਿੰਘ ਉਹ ਹਸਤੀ ਹੈ ਜਿਸ ਨੇ ਸਾਲ 1962 ‘ਚ ਭਾਰਤ ਤੇ ਚਾਇਨਾ ਦੀ ਲੜਾਈ ਦੌਰਾਨ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ 25 ਜਵਾਨਾਂ ਨਾਲ ਮਿਲ ਕੇ ਬਰਮਾ ‘ਚ ਚਾਇਨਾ ਦੇ 1 ਹਜ਼ਾਰ ਫ਼ੌਜੀਆਂ ਨਾਲ ਮੁਕਾਬਲਾ ਕੀਤਾ ਸੀ। ਇਸ ਲੜਾਈ ਦੌਰਾਨ ਬਹਾਦਰੀ ਦਾ ਸਬੂਤ ਦਿੰਦਿਆਂ ਸ਼ਹੀਦ ਹੋਏ ਸੂਬੇਦਾਰ ਜੋਗਿੰਦਰ ਸਿੰਘ ਨੂੰ ‘ਪਰਮਵੀਰ ਚੱਕਰ’ ਨਾਲ ਨਿਵਾਜਿਆ ਗਿਆ ਸੀ। ਇਸ ਮਹਾਨ ਸੂਰਬੀਰ ‘ਤੇ ਫ਼ਿਲਮ ਬਣਾਉਣ ਆਪਣੇ ਆਪ ‘ਚ ਇਕ ਸਨਮਾਨਯੋਗ ਕਾਰਜ ਹੈ। ਇਸ ਉਪਰਾਲੇ ਨਾਲ ਨਾ ਕੇਵਲ ਨੌਜਵਾਨਾਂ ਖ਼ਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਇਸ ਯੋਧੇ ਬਾਰੇ ਗਿਆਨ ਹੋਵੇਗਾ ਬਲਕਿ ਪੰਜਾਬੀ ਸਿਨੇਮੇ ਦੇ ਕੱਦ ‘ਚ ਵੀ ਹੋਰ ਵਾਧਾ ਹੋਵੇਗਾ।
ਸਿਮਰਜੀਤ ਮੁਤਾਬਕ ਇਹ ਉਸਦੀ ਜ਼ਿੰਦਗੀ ਅਹਿਮ ਫ਼ਿਲਮ ਹੈ। ਇਸ ਫ਼ਿਲਮ ਗਿੱਪੀ ਗਰੇਵਾਲ ਸਮੇਤ ਸੁਮੱਚੀ ਟੀਮ ਨੇ ਬੇਹੱਦ ਮਿਹਨਤ ਕੀਤੀ ਹੈ। ਰਾਜਸਥਾਨ ਦੇ ਸੂਰਤਗੜ• ਅਤੇ ਲੇਹ ਲੱਦਾਖ ‘ਚ ਫ਼ਿਲਮਾਈ ਗਈ ਇਸ ਫ਼ਿਲਮ ਦੀ ਸ਼ੂਟਿੰਗ ਜੋਖ਼ਮ ਭਰਿਆ ਕਾਰਜ ਸੀ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਨਾਲ ਗੱਗੂ ਗਿੱਲ, ਸਰਦਾਰ ਸੋਹੀ, ਕੁਲਵਿੰਦਰ ਬਿੱਲਾ, ਹਰੀਸ਼ ਵਰਮਾ, ਰੌਸ਼ਨ ਪ੍ਰਿੰਸ, ਅੰਮ੍ਰਿਤ ਮਾਨ, ਸੋਹਨਪ੍ਰੀਤ ਜਵੰਦਾ ਸਮੇਤ ਕਈ ਹੋਰ ਨਾਮੀਂ ਕਲਾਕਾਰ ਨਜ਼ਰ ਆਉਂਣਗੇ 
ਸਿਮਰਜੀਤ ਨੇ ਆਪਣਾ ਕਰੀਅਰ ਬਤੌਰ ਸਹਾਇਕ ਨਿਰਦੇਸ਼ਕ ਸ਼ੁਰੂ ਕੀਤਾ ਸੀ। ਬਾਲੀਵੁੱਡ ਦੇ ਕਈ ਨਾਮੀਂ ਨਿਰਦੇਸ਼ਕਾਂ ਨਾਲ ਕੰਮ ਕਰਨ ਤੋਂ ਬਾਅਦ ਉਹ ਪੰਜਾਬ ਆਇਆ ਸੀ। ਮਰਹੂਮ ਮਨੋਜ ਪੁੰਜ ਦੇ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਨ ਤੋਂ ਬਾਅਦ ਉਹ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮੇ ਨਾਲ ਜੁੜਿਆ। ਚੱਕ ਜਵਾਨਾਂ, ਡੈਡੀ ਕੂਲ ਮੁੰਡੇ ਫ਼ੂਲ, ਬਾਜ਼, ਅੰਗਰੇਜ਼, ਨਿੱਕਾ ਜ਼ੈਲਦਾਰ, ਨਿੱਕਾ ਜ਼ੈਲਦਾਰ 2 ਤੋਂ ਬਾਅਦ ਹੁਣ ਉਹ ਸੂਬੇਦਾਰ ਜੋਗਿੰਦਰ ਸਿੰਘ ਨਾਲ ਹਾਜ਼ਰ ਹੋ ਰਿਹਾ ਹੈ। ਉਸ ਨੂੰ ਪੂਰਨ ਉਮੀਦ ਹੈ ਕਿ ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਹੀ ਨਹੀਂ ਕਰੇਗੀ ਬਲਕਿ ਸਾਡੇ ਇਹ ਮਹਾਨ ਸ਼ਹੀਦ ਦੀ ਕੁਰਬਾਨੀ ਅਤੇ ਜੰਗ ਦੀ ਸਥਿਤੀ ਅਤੇ ਫ਼ੌਜੀਆਂ ਦੀ ਜ਼ਿੰਦਗੀ ਤੋਂ ਵੀ ਜਾਣੂ ਕਰਵਾਏਗੀ।
in News
‘ਸੂਬੇਦਾਰ ਜੋਗਿੰਦਰ ਸਿੰਘ’ ਫ਼ਿਲਮ ਦਾ ਅਸਲ ਨਾਇਕ ਹੈ ਸਿਮਰਜੀਤ ਸਿੰਘ


