in

ਨੀਰੂ ਬਾਜਵਾ ਵੀ ਹੋ ਚੁੱਕੀ ਹੈ ਜਿਨਸੀ ਸ਼ੋਸ਼ਣ ਦਾ ਸ਼ਿਕਾਰ !

ਪੰਜਾਬੀ ਫ਼ਿਲਮ ਇੰਡਸਟਰੀ ਦੀ ਨਾਮਵਰ ਅਦਾਕਾਰਾ ਨੀਰੂ ਬਾਜਵਾ ਦਾ ਕਹਿਣਾ ਹੈ ਕਿ ਉਹ ਪੰਜਾਬੀ ਸਿਨੇਮੇ ਦੀ ਦੂਜੀ ਪਾਰੀ ਦੀ ਸ਼ੁਰੂਆਤ ਵੇਲੇ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜ ਗਈ ਸੀ।  ਨਿਰਦੇਸ਼ਕ ਮਨਮੋਹਨ ਸਿੰਘ ਨਾਲ ਉਸਨੇ ਪੰਜਾਬੀ ਫ਼ਿਲਮ ‘ਦਿਲ ਆਪਣਾ ਪੰਜਾਬੀ’ ਤੋਂ ਂ ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਇਸ ਫ਼ਿਲਮ ਤੋਂ ਲੈ ਕੇ ਹੁਣ ਤੱਕ ਉਹ ਦੋ ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਕਿਸੇ ਤਰ•ਾਂ ਦੇ ਸਮਝੌਤੇ ਦਾ ਸਾਹਮਣਾ ਨਹੀਂ ਕਰਨਾ ਪਿਆ। ਉਹ ਕਹਿੰਦੀ ਹੈ ਕਿ  ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਨਾਲ ਅਜਿਹਾ ਨਹੀਂ ਹੋਇਆ ਹੈ। ਸ਼ਾਇਦ ਲੋਕ ਮੇਰੇ ਤੋਂ ਡਰਦੇ ਵੀ ਸੀ।


ਇੰਡਸਟਰੀ ਵਿੱਚ ਕੁੜੀਆਂ ਨੂੰ ਲੈ ਕੇ ਆ ਰਹੇ ਬਦਲਾਅ ‘ਤੇ ਨੀਰੂ ਨੇ ਕਿਹਾ, ”ਇੰਡਸਟਰੀ ਪਹਿਲਾਂ ਵੀ ਮਰਦ ਪ੍ਰਧਾਨ ਸੀ ਅਤੇ ਅੱਜ ਵੀ ਹੈ। ਪਰ ਹੁਣ ਖੂਬਸੂਰਤੀ ਤੋਂ ਵੱਧ ਕੁੜੀਆਂ ਦਾ ਹੁਨਰ ਵੇਖਿਆ ਜਾ ਰਿਹਾ ਹੈ, ਜੋ ਇੱਕ ਚੰਗੀ ਗੱਲ ਹੈ।” ”ਲੋਕ ਕਹਿੰਦੇ ਹਨ ਕਿ ਅਦਾਕਾਰਾ ਵਿਆਹ ਕਰਾਉਂਦੀ ਹੈ ਜਾਂ ਮਾਂ ਬਣ ਜਾਂਦੀ ਹੈ ਤਾਂ ਉਸ ਦਾ ਕਰੀਅਰ ਖ਼ਤਮ ਹੋ ਜਾਂਦਾ ਹੈ, ਫੈਨ ਫੋਲੋਇੰਗ ਘੱਟ ਜਾਂਦੀ ਹੈ। ਪਰ ਅਜਿਹਾ ਕੁਝ ਨਹੀਂ ਹੈ।”
ਫ਼ਿਲਮਾਂ ‘ਚ ਕਲਾਕਾਰਾਂ ਦੀ ਫ਼ੀਸ ਨੂੰ ਲੈ ਕੇ ਹੁੰਦੇ ਭੇਦਭਾਵ ਬਾਰੇ ਵੀ ਨੀਰੂ ਖੁੱਲ• ਕੇ ਬੋਲੀ।


ਉਨ•ਾਂ ਕਿਹਾ, ”ਇਹ ਚੀਜ਼ ਮੇਰੇ ‘ਤੇ ਵੀ ਲਾਗੂ ਹੁੰਦੀ ਹੈ। ਉਦਾਹਰਣ ਦੇ ਤੌਰ ‘ਤੇ ਜੇ ਮਰਦ ਕਲਾਕਾਰ ਨੂੰ ਦਸ ਲੱਖ ਰੁਪਏ ਮਿਲ ਰਹੇ ਹਨ ਤਾਂ ਮੈਨੂੰ ਇੱਕ ਲੱਖ ਮਿਲੇਗਾ। ਦੁੱਖ ਹੁੰਦਾ ਹੈ ਪਰ ਮੈਨੂੰ ਫਿਰ ਵੀ ਮੇਰਾ ਹੱਕ ਮਿਲ ਜਾਂਦਾ ਹੈ।” ਨੀਰੂ ਨੇ ਕੁੜੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜ਼ਿੰਦਗੀ ਇੱਕ ਸੰਘਰਸ਼ ਹੈ ਅਤੇ ਕੁੜੀਆਂ ਨੂੰ ਲੜਨਾ ਹੀ ਪਵੇਗਾ। BBC ਪੰਜਾਬੀ ਨਾਲ ਇਹ ਗੱਲਾਂ ਸਾਂਝੀਆਂ ਕਰਦਿਆਂ ਨੀਰੂ ਨੇ ਕਿਹਾ ਕਿ ਹਰ ਕੁੜੀ ਸ਼ੋਸ਼ਣ ਦਾ ਸ਼ਿਕਾਰ ਹੁੰਦੀ ਹੈ। ਉਨ•ਾਂ ਕਿਹਾ, ”ਜੇ ਮੈਂ ਕਹਾਂ ਕਿ ਮੇਰੇ ਨਾਲ ਕਦੇ ਸ਼ੋਸ਼ਣ ਨਹੀਂ ਹੋਇਆ ਤਾਂ ਮੈਂ ਗਲਤ ਹੋਵਾਂਗੀ। ਸ਼ੋਸ਼ਣ ਭਾਵੇਂ ਇੱਕ ਘੂਰ ਨਾਲ ਹੋਇਆ ਹੋਵੇ ਜਾਂ ਕਿਸੇ ਹੋਰ ਢੰਗ ਨਾਲ।”’ਇਹ ਹਰ ਥਾਂ ਹੁੰਦਾ ਹੈ, ਮੈਂ ਆਪਣੀ ਧੀ ਨੂੰ ਵੀ ਸਿਖਾਉਂਦੀ ਹਾਂ ਕਿ ਜੇ ਕਦੇ ਅਜਿਹਾ ਹੋਵੇ ਤਾਂ ਉਸਨੂੰ ਮਨ•ਾਂ ਕਰਨ ਦਾ ਹੱਕ ਹੈ। ਫਿਲਹਾਲ ਉਹ ਸਿਰਫ ਦੋ ਸਾਲ ਦੀ ਹੈ ਪਰ ਇਹ ਦੱਸਣਾ ਬਹੁਤ ਜ਼ਰੂਰੀ ਹੈ। ਇਹ ਸਿੱਖਿਆ ਸਾਨੂੰ ਕਦੇ ਸਾਡੇ ਮਾਪਿਆਂ ਨੇ ਨਹੀਂ ਦਿੱਤੀ ਪਰ ਹੁਣ ਇਹ ਸਮੇਂ ਦੀ ਲੋੜ ਹੈ।” #Fivewood

Leave a Reply

Your email address will not be published. Required fields are marked *

‘ਸੱਜਣ ਸਿੰਘ ਰੰਗਰੂਟ’  ਦੁਨੀਆਂ ਨੂੰ ਦੱਸੇਗੀ ਕਿ ਅਸਲੀ ਸੁਪਰਮੈਨ ਕੌਣ ਹਨ: ਯੋਗਰਾਜ ਸਿੰਘ

ਪੰਜਾਬੀ ਸਿਨੇਮੇ ਦਾ ਅਸਲ ਖ਼ੈਰਖਾਹ ਗੁਰਪ੍ਰੀਤ ਸਿੰਘ ਪਲਹੇੜੀ