in

‘ਮਿਸਟਰ ਐਂਡ ਮਿਸਟਰ 420 ਰਿਟਰਨਜ਼’ ‘ਚ ਸਿਰਫ਼ ਪੈਸੇ ਹੀ ਨਹੀਂ ਖਰਚੇ, ਐਕਟਿੰਗ ਵੀ ਕੀਤੀ ਹੈ: ਪ੍ਰੋਡਿਊਸਰ ਰੁਪਾਲੀ ਗੁਪਤਾ

ਇਸੇ ਮਹੀਨੇ 15 ਅਗਸਤ ਨੂੰ ਪੰਜਾਬੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼’ ਰਿਲੀਜ਼ ਹੋ ਰਹੀ ਹੈ। ‘ਫ਼ਰਾਈਡੇਅ ਰਸ਼ ਮੋਸ਼ਨ ਪਿਕਚਰ’ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਇਸ ਫ਼ਿਲਮ ਦੀ ਪ੍ਰੋਡਿਊਸਰ ਰੁਪਾਲੀ ਗੁਪਤਾ ਹੈ। ਮਰਦ ਪ੍ਰਧਾਨ ਫ਼ਿਲਮ ਇੰਡਸਟਰੀ ਦੀ ਉਹ ਦੂਜੀ ਜਾਂ ਤੀਜੀ ਫ਼ੀਮੇਲ ਪ੍ਰੋਡਿਊਸਰ ਹੈ। ਰੁਪਾਲੀ ਗੁਪਤਾ ਭਾਵੇਂ ਇਸ ਇੰਡਸਟਰੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ, ਪਰ ਉਹ ਖੁੱਲ• ਕੇ ਸਾਹਮਣੇ ਸਾਲ 2014 ਵਿੱਚ ਹੀ ਆਈ ਸੀ। ਇਸ ਸਾਲ ਉਨ•ਾਂ ਬਤੌਰ ਨਿਰਮਾਤਾ ਆਪਣੀ ਪਹਿਲੀ ਫ਼ਿਲਮ ‘ਮਿਸਟਰ ਐਂਡ ਮਿਸਿਜ 420’ ਰਿਲੀਜ਼ ਕੀਤੀ ਸੀ। ਬੇਹੱਦ ਸਫ਼ਲ ਰਹੀ ਇਸ ਫ਼ਿਲਮ ਤੋਂ ਪਹਿਲਾਂ ਵੀ ਉਹ ਇਕ ਹਿੰਦੀ ਫ਼ਿਲਮ ਦਾ ਨਿਰਮਾਣ ਕਰ ਚੁੱਕੇ ਸਨ, ਪਰ ਉਹ ਆਪਣੀ ਸ਼ੁਰੂਆਤ ਇਸ ਫ਼ਿਲਮ ਤੋਂ ਹੀ ਮੰਨਦੇ ਹਨ। ਕਦੇ ਅਦਾਕਾਰੀ ਤੇ ਮਾਡਲਿੰਗ ਦੇ ਸ਼ੌਕੀਨ ਰਹੇ ਰੂਪਾਲੀ ਗੁਪਤਾ ਨੇ ਇਸ ਫ਼ਿਲਮ ‘ਚ ਅਦਾਕਾਰੀ ਵੀ ਕੀਤੀ ਹੈ।
ਪਰਿਵਾਰ ਦਾ ਰਿਹਾ ਸਹਿਯੋਗ
ਰੁਪਾਲੀ ਗੁਪਤਾ ਮੁਤਾਬਕ ਜੇ ਉਸਦਾ ਪਰਿਵਾਰ ਖਾਸ ਤੌਰ ‘ਤੇ ਉਸ ਦੇ ਪਤੀ ਦੀਪਕ ਗੁਪਤਾ ਸਹਿਯੋਗ ਨਾ ਦਿੰਦੇ ਤਾਂ ਸ਼ਾਇਦ ਉਨ•ਾਂ ਦਾ ਇਹ ਸੁਪਨਾ ਪੂਰਾ ਨਹੀਂ ਹੋਣਾ ਸੀ। ਉਸ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੈੱਟ ‘ਤੇ ਵੀ ਜ਼ਿੰਮੇਵਾਰੀ ਨਿਭਾਈ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਪਿੱਛੇ ਨਹੀਂ ਛੱਡਿਆ। ਕਿਸੇ ਔਰਤ ਲਈ ਫ਼ਿਲਮ ਨਿਰਮਾਤਾ ਹੋਣਾ ਥੋੜਾ ਮੁਸ਼ਕਲ ਜ਼ਰੂਰ ਹੁੰਦਾ ਹੈ, ਪਰ ਇਹ ਨਾਮੁਮਕਿਨ ਨਹੀਂ ਹੈ।

ਫ਼ਿਲਮ ਦੀ ਟੀਮ ਨੇ ਵੀ ਦਿੱਤਾ ਸਾਥ
ਬਤੌਰ ਨਿਰਮਾਤਾ ਇਹ ਉਨ•ਾਂ ਦੀ ਦੂਜੀ ਫ਼ਿਲਮ ਹੈ, ਪਰ ਦੋਵਾਂ ਫ਼ਿਲਮ ‘ਚ ਟੀਮ ਲਗਭਗ ਇਕੋ ਹੀ ਸੀ। ਹੁਣ 15 ਅਗਸਤ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਮਿਸਟਰ ਐਂਡ ਮਿਸਿਜ 420 ਰਿਟਰਨਜ’ ਦੀ ਸਟੋਰੀ ਵੀ ਨਰੇਸ਼ ਕਥੂਰੀਆ ਨੇ ਲਿਖੀ ਹੈ ਅਤੇ ਨਿਰਦੇਸ਼ਕ ਵੀ ਸਿਤਿਜ ਚੌਧਰੀ ਹੀ ਹੈ। ਕੈਮਰਾਮੈਨ ਤੋਂ ਲੈ ਕੇ ਲਗਭਗ ਸਾਰੀ ਟੀਮ ਪੁਰਾਣੀ ਹੀ ਹੈ, ਬੱਸ ਇਸ ਵਾਰ ਕੁਝ ਕਲਾਕਾਰ ਜ਼ਰੂਰ ਨਵੇਂ ਸ਼ਾਮਲ ਹੋਏ ਹਨ। ਇਸ ਟੀਮ ਨਾਲ ਉਸਦਾ ਇਕ ਪਰਿਵਾਰਕ ਰਿਸ਼ਤਾ ਬਣ ਗਿਆ ਹੈ। ਸਭ ਨੇ ਇਕ ਪਰਿਵਾਰ ਦੀ ਤਰ•ਾਂ ਹੀ ਕੰਮ ਕੀਤਾ ਹੈ, ਇਸ ਲਈ ਉਸ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ।
ਪਹਿਲੀ ਵਾਰ ਕੀਤੀ ਅਦਾਕਾਰੀ
ਫ਼ਿਲਮ ਦੀ ਸ਼ੂਟਿੰਗ ਦੌਰਾਨ ਵੈਸੇ ਤਾਂ ਪ੍ਰੋਡਿਊਸਰ ਕੋਲ ਬਿਲਕੁਲ ਵਿਹਲ ਨਹੀਂ ਹੁੰਦੀ, ਪਰ ਇਸ ਵਾਰ ਉਸ ਨੇ ਇਸ ਫ਼ਿਲਮ ‘ਚ ਇਕ ਛੋਟਾ ਜਿਹਾ ਰੋਲ ਵੀ ਅਦਾ ਕੀਤਾ ਹੈ। ਇਹ ਰੋਲ ਕੀ ਹੈ, ਇਹ ਫ਼ਿਲਮ ਦੇਖਕੇ ਹੀ ਪਤਾ ਲੱਗੇਗਾ। ਕਾਫ਼ੀ ਸਮੇਂ ਬਾਅਦ ਕੈਮਰਾਫ਼ੇਸ ਕਰਕੇ ਥੋੜੀ ਨਰਵਿਸ ਜ਼ਰੂਰ ਹੋਈ ਸੀ, ਪਰ ਫਿਰ ਇਹ ਕਿਰਦਾਰ ਨਿਭਾਉਂਦਿਆਂ ਮਜ਼ਾ ਵੀ ਬਹੁਤ ਆਇਆ।

ਇਸ ਵਾਰ ਫ਼ਿਲਮ ਕੀ ਹੋਵੇਗਾ ਖ਼ਾਸ?
ਦਰਸ਼ਕਾਂ ਨੇ ਮਿਸਟਰ ਐਂਡ ਮਿਸਿਜ 420 ਨੂੰ ਬੇਹੱਦ ਪਿਆਰ ਦਿੱਤਾ ਸੀ। ਇਸ ਫ਼ਿਲਮ ਦੀ ਸਫ਼ਲਤਾ ਨੇ ਹੀ ਉਨ•ਾਂ ਨੂੰ ਇਸ ਦਾ ਸੀਕੁਅਲ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਵਾਰ ਕਾਮੇਡੀ ਦੀ ਡਬਲ ਧਮਾਲ ਹੋਵੇਗੀ। ਇਸ ਫ਼ਿਲਮ ‘ਮਿਸਟਰ ਐਂਡ ਮਿਸਿਜ 420 ਰਿਟਰਨਜ਼’ ਦੀ ਸਟੋਰੀ ਪਹਿਲੀ ਫ਼ਿਲਮ ਨਾਲੋਂ ਬਿਲਕੁਲ ਵੱਖਰੀ ਹੈ। ਇਸ ਫ਼ਿਲਮ ‘ਚ ਦਰਸ਼ਕ ਜੱਸੀ ਗਿੱਲ ਦੇ ਨਾਲ ਰਣਜੀਤ ਬਾਵਾ ਨੂੰ ਵੀ ਦੇਖਣਗੇ। ਇਸੇ ਤਰ•ਾਂ ਫ਼ਿਲਮ ‘ਚ ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਵੀ ਨਜ਼ਰ ਆਉਂਣਗੇ। ਪਿਛਲੀ ਫ਼ਿਲਮ ਵਾਲੀ ਇਕ ਹੀਰੋਇਨ ਅੰਵਿਤਕਾ ਹੁੰਦਲ ਦੇ ਨਾਲ ਪਾਇਲ ਰਾਜਪੂਤ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫ਼ਿਲਮ ‘ਚ ਅਜਿਹਾ ਬਹੁਤ ਕੁਝ ਨਵਾਂ ਹੈ, ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗਾ।

ਸਫ਼ਰ ਜਾਰੀ ਰਹੇਗਾ
ਨਿਰਮਾਤਾ ਰੂਪਾਲੀ ਗੁਪਤਾ ਮੁਤਾਬਕ ਉਨ•ਾਂ ਦਾ ਇਹ ਸਫ਼ਰ ਇਸੇ ਤਰ•ਾਂ ਜਾਰੀ ਰਹੇਗਾ। ਇਸ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਹੀ ਉਨ•ਾਂ ਦੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ, ਜਿਸ ਦਾ ਨਿਰਦੇਸ਼ਕ ਵੀ ਸਿਤਿਜ ਚੌਧਰੀ ਹੀ ਹੈ। ਨਰੇਸ਼ ਕਥੂਰੀਆ ਦੀ ਲਿਖੀ ਇਸ ਫ਼ਿਲਮ ‘ਚ ਪੰਜਾਬੀ ਦੇ ਦਿੱਗਜ ਕਲਾਕਾਰ ਨਜ਼ਰ ਆਉਂਣਗੇ।

Leave a Reply

Your email address will not be published. Required fields are marked *

‘ਡ੍ਰੀਮ ਰਿਆਲਟੀ ਮੂਵੀਜ਼’ ਦਾ ਇਹ ਸਿਤਾਰਾ ਬਣ ਚੁੱਕਿਆ ਹੈ ਸਭ ਦਾ ਹਰਮਨ ਪਿਆਰਾ

ਕੀ ਤੁਸੀਂ ਜਾਣਦੇ ਹੋ ‘ਜੁਗਨੀ’ ਕੌਣ ਸੀ????