in

ਯੂਟਿਊਬ ‘ਤੇ 3 ਮਿਲੀਅਨ ਤੋਂ ਵਧ ਵਾਰ ਦੇਖਿਆ ਗਿਆ ‘ਪ੍ਰਾਹੁਣਾ’ ਫਿਲਮ ਦਾ ਟਰੇਲਰ

ਪੰਜਾਬੀ ਫਿਲਮ ‘ਪ੍ਰਾਹੁਣਾ’ ਦਾ ਟਰੇਲਰ ਸੋਸ਼ਲ ਮੀਡੀਆ ‘ਤੇ ਰੱਜ ਕੇ ਵਾਇਰਲ ਹੋ ਰਿਹਾ ਹੈ। ਫਿਲਮ ਦਾ ਟਰੇਲਰ ਯੂਟਿਊਬ ‘ਤੇ ਹੁਣ ਤਕ 3 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਟਰੇਲਰ ‘ਚ ਪ੍ਰਾਹੁਣਿਆਂ ਦੀਆਂ ਹਾਸੀਆਂ-ਖੇਡੀਆਂ ਦਾ ਦਰਸ਼ਕ ਭਰਪੂਰ ਆਨੰਦ ਮਾਣ ਰਹੇ ਹਨ। ਫਿਲਮ ਨੂੰ ਅੰਮ੍ਰਿਤ ਰਾਜ ਚੱਢਾ ਤੇ ਮੋਹਿਤ ਬਨਵੈਤ ਨੇ ਡਾਇਰੈਕਟ ਕੀਤਾ ਹੈ। ਇਸ ਦੇ ਪ੍ਰੋਡਿਊਸਰ ਮੋਹਿਤ ਬਨਵੈਤ ਤੇ ਮਨੀ ਧਾਲੀਵਾਲ ਹਨ, ਜਦਕਿ ਕੋ-ਪ੍ਰੋਡਿਊਸਰ ਸੁਮੀਤ ਸਿੰਘ ਹਨ।

ਫਿਲਮ ਦੀ ਕਹਾਣੀ ਸੁਖਰਾਜ ਸਿੰਘ, ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੀ ਹੈ। ਫਿਲਮ ਦਾ ਸੰਗੀਤ ਮਿਸਟਰ ਵੋਵ, ਮਿਊਜ਼ਿਕ ਨਸ਼ਾ ਤੇ ਦਿ ਬੌਸ ਨੇ ਤਿਆਰ ਕੀਤਾ ਹੈ ਤੇ ਇਸ ਦੇ ਗੀਤ ਧਰਮਬੀਰ ਭੰਗੂ, ਦੀਪ ਕੰਡਿਆਰਾ ਤੇ ਰਿੱਕੀ ਖਾਨ ਨੇ ਲਿਖੇ ਹਨ। ਫਿਲਮ ‘ਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗਾਬੀ ਮੁੱਖ ਭੂਮਿਕਾ ‘ਚ ਹਨ ਤੇ ਇਨ੍ਹਾਂ ਤੋਂ ਇਲਾਵਾ ਵੱਡੀ ਸਟਾਰਕਾਸਟ ‘ਪ੍ਰਾਹੁਣਾ’ ‘ਚ ਨਜ਼ਰ ਆਉਣ ਵਾਲੀ ਹੈ। ਇਨ੍ਹਾਂ ਸਿਤਾਰਿਆਂ ‘ਚ ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਨੀ, ਨਿਰਮਲ ਰਿਸ਼ੀ, ਰੁਪਿੰਦਰ ਰੁਪੀ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗਧੂ, ਰਾਜ ਧਾਲੀਵਾਲ, ਅਕਸ਼ਿਤਾ ਸ਼ਰਮਾ ਤੇ ਨਵਦੀਪ ਕੌਰ ਦੇ ਸ਼ਾਮਲ ਹਨ।

Leave a Reply

Your email address will not be published. Required fields are marked *

ਰਿਲੀਜ਼ ਹੁੰਦੇ ਹੀ ਗਲੋਬਲ ਟਰੈਂਡਿੰਗ ‘ਚ ਛਾਇਆ ਮਨਕੀਰਤ ਔਲਖ ਦਾ ‘ਬ੍ਰਦਰਹੁਡ’

ਜੈਸਮੀਨ ਸੈਂਡਲਸ ਦੀ ਮਾਂ ਨੇ ਭੰਨਿਆ ਗੈਰੀ ਸੰਧੂ ਦੇ ਇਸ਼ਕ ਦਾ ‘ਘੜਾ’