in

ਕਾਮੇਡੀ ਤੇ ਡਰਾਮਾ ਭਰਪੂਰ ਫ਼ਿਲਮ ਹੋਵੇਗੀ ‘ਪ੍ਰਹੁਣਾ’

ਪੰਜਾਬੀ ਵਿਆਹ ਇਸ ਵੇਲੇ ਪੰਜਾਬੀ ਫ਼ਿਲਮਾਂ ਲਈ ਪਸੰਦੀਦਾ ਵਿਸ਼ਾ ਬਣਿਆ ਹੋਇਆ ਹੈ। ਵਿਆਹ ‘ਚ ਜਵਾਈ ਦੀ ਅਹਿਮ ਭੂਮਿਕਾ ਹੁੰਦੀ ਹੈ। ਜੇ ਵਿਆਹ ‘ਚ ਪ੍ਰਹੁਣੇ ਹੀ ਨਾ ਰੁੱਸਣ ਤਾਂ ਉਹ ਕਾਹਦਾ ਵਿਆਹ। ਪੰਜਾਬੀ ਫ਼ਿਲਮ ‘ਪ੍ਰਹੁਣਾ’ ਇਸੇ ਤਰ•ਾਂ ਦੇ ਹੀ ਇਕ ਵਿਆਹ ‘ਤੇ ਅਧਾਰਿਤ ਹੈ। ਜਿਥੇ ਨਾ ਸਿਰਫ਼ ਤਿੰਨ ਪ੍ਰਹੁਣਿਆਂ ਦੀ ਸ਼ੁਗਲਬੰਦੀ ਦੇਖਣ ਨੂੰ ਮਿਲੇਗੀ ਬਲਕਿ ਇਸ ਵਿਆਹ ‘ਚ ਕਿਸੇ ਨੂੰ ਉਸਦਾ ਪਿਆਰ ਵੀ ਨਸੀਬ ਹੋਵੇਗਾ। 28 ਸਤੰਬਰ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ‘ਪ੍ਰਹੁਣਾ’ ਪੁਰਾਤਨ ਸਮੇਂ ਦੀ ਗੱਨ ਕਰਦੀ ਹੈ।

ਇਹ ਫਿਲਮ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਫ਼ਿਲਮ ਅਦਾਕਾਰਾ ਪ੍ਰੀਤੀ ਸਪਰੂ ਦਾ ਬਹੁਤ ਵੱਡਾ ਫੈਨ ਹੈ। ਉਸਦੇ ਇੱਕ ਦੋਸਤ ਤਂੋ ਉਸਨੂੰ ਪ੍ਰੀਤੀ ਸਪਰੂ ਵਰਗੀ ਕੁੜੀ ਦਾ ਪਤਾ ਲੱਗਦਾ ਹੈ, ਫਿਰ ਇਸ ਕੁੜੀ ਨੂੰ ਮਿਲਣ ਲਈ ਉਹ ਇੱਕ ਵਿਆਹ ਸਮਾਗਮ ਵਿੱਚ ਜਾਂਦਾ ਹੈ। ਇਸ ਵਿਆਹ ਤਂੋ ਹੀ ਫਿਲਮ ਦੀ ਅਸਲ ਕਹਾਣੀ ਸ਼ੁਰੂ ਹੁੰਦੀ ਹੈ ਤੇ ਪੁਰਾਣੇ ਸੱਭਿਆਚਾਰ ਤੇ ਵਿਆਹਾਂ ਦੇ ਪੁਰਾਣੇ ਰਸਮਾਂ ਰਿਵਾਜਾਂ ਦੇ ਦੁਆਲੇ ਘੁੰਮਦੀ ਹੈ। ਦਰਅਸਲ ਫਿਲਮ ਚ ਪੁਰਾਣਾ ਸੱਭਿਆਚਾਰ ਅਤੇ ਪੁਰਾਣੀਆਂ ਵਿਆਹਾਂ ਦੀਆਂ ਰਸਮਾਂ ਦੇ ਨਾਲ ਨਾਲ ਜਵਾਈਆਂ ਦੇ ਕਿੱਸਿਆਂ ਨੂੰ ਵੀ ਦਰਸਾਇਆ ਗਿਆ ਹੈ। ਫਿਲਮ ਚ ਪੁਰਾਣਾ ਗੀਤ ਸੰਗੀਤ ਵੀ ਸੁਣਨ ਨੂੰ ਮਿਲੇਗਾ।ਇਸ ਫਿਲਮ ਚ ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਕੁਲਵਿੰਦਰ ਬਿੱਲਾ ਨੇ ਮੁੱਖ ਭੂਮਿਕਾ ਨਿਭਾਈ ਹੈ।ਭਾਵੇਂ ਕਲਵਿੰਦਰ ਬਿੱਲਾ ਦੀ ਬਤੌਰ ਹੀਰੋ ਇਹ ਪਹਿਲੀ ਫਿਲਮ ਹੈ ਪਰ ਅਦਾਕਾਰ ਵਜੋਂ ਉਹ ‘ਸੂਬੇਦਾਰ ਜੋਗਿੰਦਰ ਸਿੰਘ’ ਵਿੱਚ ਕੰਮ ਕਰ ਚੁੱਕਿਆਹੈ। ਫਿਲਮ ਪ੍ਰਾਹੁਣਾ ਚ ਕੁਲਵਿੰਦਰ ਬਿੱਲਾ ਜੰਟਾ ਨਾਮਕ ਹੋਣ ਵਾਲੇ ਪ੍ਰਾਹੁਣੇ ਦਾ ਕਿਰਦਾਰ ਨਿਭਾ ਰਿਹਾ ਹੈ। ਬਿੱਲੇ ਦੇ ਨਾਲ ਇਸ ਫਿਲਮ ਚ ਮੁੱਖ ਕਿਰਦਾਰ ਚ ਵਾਮਿਕਾ ਗੱਬੀ ਨਜ਼ਰ ਆਵੇਗੀ। ਿÂਹ ਜੋੜੀ ਇਸ ਤੋ ਪਹਿਲਾਂ ਕੁਲਵਿੰਦਰ ਬਿੱਲਾ ਦੇ ਗੀਤ ਅੰਗਰੇਜੀ ਵਾਲੀ ਮੈਡਮ ਚ ਨਜ਼ਰ ਆਈ ਸੀ ਜਿਸਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਫਿਲਮ ਚ ਕੁਲਵਿੰਦਰ ਬਿੱਲਾ ਵਾਮਿਕਾ ਗੱਬੀ ਨੂੰ ਪ੍ਰੀਤੀ ਸਪਰੂ ਦੇ ਰੂਪ ਚ ਦੇਖਦਾ ਹੈ ਤੇ ਫਿਰ ਹੌਲੀ ਹੌਲੀ ਦੋਹਾਂ ਚ ਇਸ਼ਕ ਕਹਾਣੀ ਸ਼ੁਰੂ ਹੋ ਜਾਂਦੀ ਹੈ।ਫਿਲਮ ਦੇ ਬਾਕੀ ਪ੍ਰਾਹੁਣੇ ਲੰਬਰਦਾਰ ਵੱਡਾ ਪ੍ਰਾਹੁਣਾ ਕਰਮਜੀਤ ਅਨਮੋਲ, ਛੋਟਾ ਪ੍ਰਾਹੁਣਾ ਪਟਵਾਰੀ ਹਾਰਬੀ ਸੰਘਾ, ਫੋਜੀ ਸਭ ਤੋ ਵੱਡਾ ਪ੍ਰਾਹੁਣਾ ਸਰਦਾਰ ਸੋਹੀ ਹੋਣਗੇ।ਇਨਾਂ ਤੋ ਇਲਾਵਾ ਫਿਲਮ ਚ ਅਨੀਤਾ ਮੀਤ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ, ਮਲਕੀਤ ਰੋਣੀ ਸਮੇਤ ਕਈ ਹੋਰ ਸਿਤਾਰੇ ਅਹਿਮ ਭੂਮਿਕਾ ਨਿਭਾਉਣਗੇ।ਇਸ ਫਿਲਮ ਦੇ ਟ੍ਰੇਲਰ ਤੇ ਰਿਲੀਜ਼ ਹੋ ਚੁੱਕੇ ਗੀਤ ਨੂੰ ਸਰੋਤਿਆਂ ਵਲੋ ਭਰਪੂਰ ਹੁੰਗਾਂਰਾ ਮਿਲਿਆ ਹੈ।ਫਿਲਮ ਦੇ ਟ੍ਰੇਲਰ ਤੋ ਇਹ ਫਿਲਮ ਇੱਕ ਫੈਮਲੀ ਡਰਾਮਾ, ਕਾਮੇਡੀ ਭਰਪੂਰ ਤੇ ਪਰਿਵਾਰਿਕ ਫਿਲਮ ਜਾਪਦੀ ਹੈ।ਗੀਤ ਟਿੱਚ ਬਟਨਾਂ ਦੀ ਜੋੜੀ ਚ ਫਿਲਮ ਦੇ ਮੁੱਖ ਅਦਾਕਾਰਾਂ ਕੁਲਵਿੰਦਰ ਬਿੱਲਾ ਤੇ ਵਾਮਿਕਾ ਗੱਬੀ ਦੀ ਜੋੜੀ ਜਮਾਂ ਟਿੱਚ ਬਟਨਾਂ ਵਰਗੀ ਲੱਗ ਰਿਹੀ ਹੈ।ਫਿਲਮ ਦੀ ਹਰ ਪਾਸੇ ਪੂਰੀ ਚਰਚਾ ਹੋ ਰਿਹੀ ਹੈ, ਤੇ ਦਰਸ਼ਕ ਇਸਨੂੰ ਵੇਖਣ ਲਈ ਵੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਨਜ਼ਰ ਵੀ ਆ ਰਿਹੇ ਹਨ। ਸੁਖਰਾਜ ਸਿੰਘ ਦੀ ਲਿਖੀ ਇਸ ਫ਼ਿਲਮ ਨੂੰ ੰ ਅੰਮਿਤ ਰਾਜ ਚੱਢਾ ਤੇ ਮੋਹਿਤ ਬਨਵੈਨ ਨੇ ਨਿਰਦੇਸ਼ਤ ਕੀਤਾ ਹੈ। ਫਿਲਮ ਦੇ ਨਿਰਮਾਤਾ ਮੋਹਿਤ ਬਨਵੈਤ, ਮਨੀ ਧਾਲੀਵਾਲ, ਅਤੇ ਸਹਿ ਨਿਰਮਾਤਾ ਸੁਮੀਤ ਸਿੰਘ ਹਨ। ਸਾਗਾ ਮਿਊਜ਼ਿਕ ਅਤੇ ਸੈਵਨ ਕਲਰ ਫ਼ਿਲਮਸ ਵੱਲੋਂ ਇਸ ਨੂੰ ਕੌਮਾਂਤਰੀ ਪੱਧਰ ‘ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਸਾਕਾ ਨੰਗਲ,੭੦੦੯੪੭੬੯੭੦

Leave a Reply

Your email address will not be published. Required fields are marked *

‘ਰੰਗ ਪੰਜਾਬ’ ਫਿਲਮ ਦਾ ਪੋਸਟਰ ਰਿਲੀਜ਼, ਰੱਫ ਲੁੱਕ ‘ਚ ਨਜ਼ਰ ਆਏ ਦੀਪ ਸਿੱਧੂ

ਲੁਕਣ ਮੀਚੀ’ ਵਿੱਚ ਦਿਖਣਗੇ ਰਿਸ਼ਤਿਆਂ ਦੇ ਰੰਗ, ਕਾਮੇਡੀ ਦੇ ਨਾਲ ਨਾਲ ਕਟਾਕਸ਼ ਵੀ, ਸ਼ੂਟਿੰਗ 11 ਨਵੰਬਰ ਤੋਂ