in

ਪੰਜਾਬੀ ਸਿਨੇਮੇ ‘ਚ ਮੁੜ ਵਾਪਸੀ ਕਰ ਰਹੇ ਹਨ ਨਿਰਦੇਸ਼ਕ ਸੁਖਮਿੰਦਰ ਧੰਜਲ

ਪਿਛਲੇ ਦੋ ਦਹਾਕਿਆਂ ਤੋਂ ਫ਼ਿਲਮਸਾਜ਼ੀ ਨਾਲ ਜੁੜੇ ਹੋਏ ਸੁਖਮਿੰਦਰ ਧੰਜਲ ਮੁੜ ਤੋਂ ਪੰਜਾਬੀ ਸਿਨੇਮੇ ‘ਚ ਸਰਗਰਮ ਹੋਣ ਜਾ ਰਹੇ ਹਨ। ‘ਬਾਗੀ’ ਵਰਗੇ ਨੈਸ਼ਨਲ ਐਵਾਰਡ ਜੇਤੂ ਫ਼ਿਲਮ ਦਾ ਨਿਰਦੇਸ਼ਨ ਕਰਨ ਵਾਲੇ ਸੁਖਮਿੰਦਰ ਧੰਜਲ ਛੇਤੀ ਹੀ ਆਪਣੀ ਫ਼ਿਲਮ ‘ਬਲੈਕੀਆ’ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਨ। ‘ਓਹਰੀ ਪ੍ਰੋਡਕਸ਼ਨ’ ਦੀ ਇਸ ਫ਼ਿਲਮ ‘ਚ ਦੇਵ ਖਰੌੜ ਮੁੱਖ ਭੂਮਿਕਾ ਨਿਭਾ ਰਿਹਾ ਹੈ।
ਸੁਖਮਿੰਦਰ ਧੰਜਲ ਦਾ ਅੱਜ ਜਨਮ ਦਿਹਾੜਾ ਹੈ। ਅਸੀਂ ਉਨ•ਾਂ ਨੂੰ ਇਸ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਭੇਂਟ ਕਰਦੇ ਹੋਏ ਉਨ•ਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਨ। ਇਲੈਕਟੀਕਲ ਦੀ ਇੰਜੀਨੀਅਰ ਕਰਨ ਵਾਲੇ ਧੰਜਲ ਨੇ ਪੰਜਾਬੀ ਭਵਨ ਲੁਧਿਆਣਾ ‘ਚ ਨੌਕਰੀ ਵੀ ਕੀਤੀ। ਨੌਕਰੀ ਤੋਂ ਮੁਕਤੀ ਤੋਂ ਬਾਅਦ ਉਹ ਲੇਖਕ, ਐਕਟਰ ਅਤੇ ਸਹਾਇਕ ਨਿਰਦੇਸ਼ਕ ਵਜੋਂ ਸਰਗਰਮ ਹੋਏ। ਮੁੰਬਈ ‘ਚ ਉਨ•ਾਂ ਦੀ ਸ਼ੁਰੂਆਤ ਲੇਖਕ ਦੇ ਤੌਰ ‘ਤੇ ਹੋਈ ਸੀ। ਉਨ•ਾਂ ਦੀ ਲਿਖੀ ਪਹਿਲੀ ਹਿੰਦੀ ਫ਼ਿਲਮ ‘ਸਾਂਝੀ ਦੀਵਾਰ’। ਅੱਧੀ ਦਰਜਨ ਦੇ ਕਰੀਬ ਸੀਰੀਅਲ ਲਿਖਣ ਤੋਂ ਬਾਅਦ ਉਹ ਫ਼ਿਲਮ ਨਿਰਦੇਸ਼ਨ ਵੱਲ ਆ ਗਏ। ਕਈ ਦਿੱਗਜ ਨਿਰਦੇਸ਼ਕਾਂ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰਨ ਤੋਂ ਬਾਅਦ ਉਹ ਬਤੌਰ ਨਿਰਦੇਸ਼ਕ ਇਸ ਪਾਸੇ ਆਏ।

ਉਨ•ਾਂ ਦੀ ਪਹਿਲੀ ਪੰਜਾਬੀ ਫ਼ਿਲਮ ਸਾਲ 1997 ਵਿੱਚ ਆਈ ਸੀ। ‘ਮੇਲਾ’ ਨਾਂ ਦੀ ਇਹ ਫ਼ਿਲਮ ਕਾਫੀ ਪੰਸਦ ਕੀਤੀ ਗਈ ਸੀ। ਉਨ•ਾਂ ਦੀ ਦੂਜੀ ਫ਼ਿਲਮ ‘ਬਾਗੀ’ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ। ਆਪਣੀ ਤੀਜੀ ਫ਼ਿਲਮ ‘ਲੱਗਦੈ ਇਸ਼ਕ ਹੋ ਗਿਆ’ ਨਾਲ ਉਨ•ਾਂ ਰੌਸ਼ਨ ਪ੍ਰਿੰਸ ਨੂੰ ਬਤੌਰ ਹੀਰੋ ਪਹਿਲੀ ਵਾਰ ਪਰਦੇ ‘ਤੇ ਪੇਸ਼ ਕੀਤਾ। ਉਨ•ਾਂ ਦੀ ਚੌਥੀ ਫ਼ਿਲਮ ‘ਕਬੱਡੀ ਇਕ ਮੁਹੱਬਤ’ ਸੀ। ਧੰਜਲ ਦੇ ਨਿਰਦੇਸ਼ਤ ਕੀਤੇ ਦੋ ਚਰਚਿਤ ਸੀਰੀਅਲ ਸਰਹੱਦ ਅਤੇ ਮਨ ਜੀਤੇ ਜਗਜੀਤ ਨੇ ਪੰਜਾਬੀ ਸਿਨੇਮੇ ਦੀ ਝੌਲੀ ਦਰਜਨ ਤੋਂ ਵੱਧ ਕਲਾਕਾਰ ਪਾਏ। ਕਿਸੇ ਸਮੇਂ ਹਰਪਾਲ ਟਿਵਾਣਾ ਦੇ ਗੁਰੱਪ ਦਾ ਹਿੱਸਾ ਰਹੇ ਸੁਖਮਿੰਦਰ ਧੰਜਨ ਮੁੰਬਈ ਦੀਆਂ ਗਤੀਵਿਧੀਆਂ ਤੋਂ ਮੁਕਤੀ ਲੈ ਕੇ ਹੁਣ ਪੂਰੀ ਤਰ•ਾਂ ਪੰਜਾਬੀ ਸਿਨੇਮੇ ‘ਚ ਸਰਗਰਮ ਹੋਏ ਹਨ।
ਉਨ•ਾਂ ਦੇ ਜਨਮ ਦਿਵਸ ਅਤੇ ਪੰਜਾਬੀ ਸਿਨੇਮੇ ‘ਚ ਦੂਜੀ ਪਾਰੀ ਲਈ ਮੁੜ ਤੋਂ ਸ਼ੁਭ ਕਾਮਨਾਵਾਂ ਭੇਂਟ ਕਰਦੇ ਹਾਂ।

Leave a Reply

Your email address will not be published. Required fields are marked *

ਅਗਲੇ ਸਾਲ 29 ਮਾਰਚ ਨੂੰ ਹੋਵੇਗੀ ਸ਼ੈਰੀ ਮਾਨ ਦੀ ‘ਬਾਰਾਤ ਬੰਦੀ’

ਗੁਰਨਾਮ ਭੁੱਲਰ ਦੀ ਪਹਿਲੀ ਫ਼ਿਲਮ ‘ਵਲੈਤੀ ਯੰਤਰ’ ਦੀ ਸ਼ੂਟਿੰਗ 5 ਅਕਤੂਬਰ ਤੋਂ, ਰਣਜੀਤ ਬੱਲ ਹੈ ਡਾਇਰੈਕਟਰ