ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਸਾਡੀ ਮਰਜ਼ੀ’ ਵਿੱਚ ਪੰਜਾਬੀ ਫ਼ਿਲਮਾਂ ਦੇ ਸਦਾਬਹਾਰ ਅਦਾਕਾਰ ਯੋਗਰਾਜ ਸਿੰਘ ਆਪਣੀ ਪਤਨੀ ਨੀਨਾ ਬੰਡੋਲ ਨਾਲ ਨਜ਼ਰ ਆਉਂਣਗੇ। ਨਿਹਾਲ ਪੁਰਬਾ ਦੀ ਲਿਖੀ ਅਤੇ ਅਜੇ ਚੰਡੋਕ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ‘ਚ ਅਨਿਰੁਧ ਲਲਿਤ ਨੇ ਮੁੱਖ ਭੂਮਿਕਾ ਨਿਭਾਈ ਹੈ। ਬਤੌਰ ਹੀਰੋ ਇਹ ਉਸਦੀ ਪਹਿਲੀ ਪੰਜਾਬੀ ਫ਼ਿਲਮ ਹੈ।
![]()
ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰ ਵਿਖਰੇਵੇ ਨੂੰ ਦਰਸਾਉਂਦੀ ਇਸ ਫ਼ਿਲਮ ‘ਚ ਯੋਗਰਾਜ ਸਿੰਘ ਫ਼ਿਲਮ ਦੇ ਹੀਰੋ ਅਨਿਰੁਧ ਲਲਿਤ ਦੇ ਪਿਤਾ ਦੀ ਭੂਮਿਕਾ ਨਿਭਾ ਰਹੇ ਹਨ ਜਦਕਿ ਮਾਂ ਦੀ ਭੂਮਿਕਾ ‘ਚ ਉਨ•ਾਂ ਦੀ ਅਸਲ ਪਤਨੀ ਨੀਨਾ ਬੰਡੇਲ ਨਜ਼ਰ ਆਵੇਗੀ।
![]()
ਫ਼ਿਲਮ ‘ਚ ਯੋਗਰਾਜ ਸਿੰਘ ਇਕ ਪੰਜਾਬੀ ਪਿਤਾ ਅਤੇ ਨੀਨਾ ਬੰਡੇਲ ਹਰਿਆਣਵੀ ਮਾਂ ਦੇ ਰੂਪ ‘ਚ ਨਜ਼ਰ ਆਵੇਗੀ। ਦੋਵਾਂ ਦਾ ਸੱਭਿਆਚਾਰ ਵਿਖਰੇਵਾਂ ਉਨ•ਾਂ ਦੇ ਬੇਟੇ ਦੇ ਵਿਆਹ ‘ਚ ਰੁਕਾਵਟ ਪੈਦਾ ਕਰਦਾ ਹੈ। ਇਹ ਪਹਿਲੀ ਵਾਰ ਹੈ ਕਿ ਜਦੋਂ ਯੋਗਰਾਜ ਸਿੰਘ ਆਪਣੀ ਅਸਲ ਪਤਨੀ ਨਾਲ ਸਕਰੀਨ ਸਾਂਝੀ ਕਰ ਰਹੇ ਹਨ। ਜੀ ਐਨ ਐਮ ਪ੍ਰੋਡਕਸ਼ਨ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ਗਲੋਬ ਮੂਵੀਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।


