in

ਭਲਕੇ, 6 ਦਸੰਬਰ ਨੂੰ ਚੁੱਕਿਆ ਜਾਵੇਗਾ ‘ਕਾਕਾ ਜੀ’ ਦੇ ਵਾਕਿਆਂ ਤੋਂ ਘੁੰਢ, ਫ਼ਿਲਮ 18 ਜਨਵਰੀ ਨੂੰ

ਲਗਾਤਾਰ ਤਿੰਨ ਵੱਡੀਆਂ ਹਿੱਟ ਫ਼ਿਲਮਾਂ ਬਣਾ ਚੁੱਕੀ ‘ਡ੍ਰੀਮ ਰਿਆਲਟੀ ਮੂਵੀਜ਼’ ਦੀ ਚੌਥੀ ਫ਼ਿਲਮ ‘ਕਾਕਾ ਜੀ’ ਨਵੇਂ ਸਾਲ ‘ਚ 18 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਟ੍ਰੇਲਰ ਭਲਕੇ ਯਾਨੀ 6 ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਦੇਵ ਖਰੌੜ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ‘ਡਾਕੂਆਂ ਦਾ ਮੁੰਡਾ’ ਵਾਲੇ ਨਿਰਦੇਸ਼ਤ ਮਨਦੀਪ ਬੈਨੀਪਾਲ ਨੇ ਹੀ ਡਾਇਰੈਕਟ ਕੀਤਾ ਹੈ। ਗੀਤਕਾਰੀ ਤੋਂ ਫ਼ਿਲਮਾਂ ਵੱਲ ਆਏ ਗਿੱਲ ਰੌਂਤੇ ਦੀ ਲਿਖੀ ਇਸ ਫ਼ਿਲਮ ਦੇ ਸੰਵਾਦ ਗੁਰਪ੍ਰੀਤ ਭੁੱਲਰ ਨੇ ਲਿਖੇ ਹਨ। ਐਕਸ਼ਨ ਹੀਰੋ ਦੇ ਰੂਪ ‘ਚ ਸਥਾਪਤ ਹੋ ਚੁੱਕੇ ਦੇਵ ਖਰੌੜ ਨੂੰ ਦਰਸ਼ਕ ਪਹਿਲੀ ਵਾਰ ਪਰਦੇ ‘ਤੇ ਰੁਮਾਂਸ ਤੇ ਕਾਮੇਡੀ ਕਰਦੇ ਦੇਖਣਗੇ। ਦੇਵ ਖਰੌੜ, ਆਰੂਸ਼ੀ ਸ਼ਰਮਾ, ਸਾਹਿਰ, ਜਗਜੀਤ ਸੰਧੂ, ਧੀਰਜ ਕੁਮਾਰ, ਲੱਕੀ ਧਾਲੀਵਾਲ, ਅਸ਼ੀਸ਼ ਦੁੱਗਲ, ਪ੍ਰਕਾਸ਼ ਗਾਧੂ, ਲੱਖਾ ਲਹਿਰੀ, ਅਨੀਤਾ ਮੀਤ, ਰੋਜ ਜੇ ਕੌਰ ਵਰਗੇ ਸਿਤਾਰਿਆਂ ਵਾਲੀ ਇਹ ਫ਼ਿਲਮ ਪੰਜਾਬ ਦੇ ਉਸ ਦੌਰ ਦੀ ਗੱਲ ਕਰਦੀ ਹੈ, ਜਦੋਂ ਪੰਜਾਬ ਦੇ ਪਿੰਡਾਂ ਦੇ ਲੋਕਾਂ ਕੋਲ ਖੁੱਲ•ੀਆਂ ਜ਼ਮੀਨਾਂ ਸਨ। ਪਿੰਡਾਂ ਦੇ ਸਰਮਾਏਦਾਰ ਪਰਿਵਾਰਾਂ ਦੇ ਜੁਆਕਾਂ ਨੂੰ ਲੋਕ ਪਿਆਰ ਨਾਲ ਕਾਕਾ ਜੀ ਕਹਿਕੇ ਬੁਲਉਂਦੇ ਸਨ।

ਇਹ ਫ਼ਿਲਮ ਅਜਿਹੇ ਹੀ ਇਕ ਕਾਕੇ ਦੀ ਕਹਾਣੀ ਹੈ, ਜਿਸ ਦੇ ਵਾਕੇ ਪੂਰੇ ਇਲਾਕੇ ‘ਚ ਅਸਰ ਪਾਉਂਦੇ ਹਨ। ਪੇਂਡੂ ਸੱਭਿਆਚਾਰ ਅਤੇ ਬਦਲਕੇ ਪੰਜਾਬ ਦੇ ਮਾਹੌਲ ਦੀ ਗੱਲ ਕਰਦੀ ਇਸ ਫ਼ਿਲਮ ਦਾ ਟ੍ਰੇਲਰ ਇਸ ਫ਼ਿਲਮ ਦੇ ਵਿਸ਼ਾ ਵਸ਼ਤੂ ਤੋਂ ਪਰਦਾ ਚੁੱਕੇਗਾ।

Leave a Reply

Your email address will not be published. Required fields are marked *

‘ਮਿੱਟੀ’ ਵਿੱਚ ਕੁਝ ਇਸ ਤਰ•ਾਂ ਦਿਖਣਗੇ ਪੰਜਾਬੀ ਦੇ ਇਹ ਨਾਮੀਂ ਕਲਾਕਾਰ

‘ਸਾਡੀ ਮਰਜ਼ੀ’ ਫ਼ਿਲਮ ‘ਚ ਆਪਣੀ ਅਸਲ ਪਤਨੀ ਨਾਲ ਪਰਦੇ ‘ਤੇ ਨਜ਼ਰ ਆਉਂਣਗੇ ਯੋਗਰਾਜ ਸਿੰਘ