ਪੰਜਾਬੀ ਪਿਓ ਅਤੇ ਹਰਿਆਣਵੀ ਮਾਂ ਦੇ ਚੱਕਰ ‘ਚ ਫ਼ਸੇ ਮੁੰਡੇ ਦੀ ਕਹਾਣੀ ‘ਸਾਡੀ ਮਰਜ਼ੀ’ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬ ਅਤੇ ਹਰਿਆਣਾ ਦੇ ਸੱਭਿਆਚਕ ਵਿਖਰੇਵੇ ‘ਤੇ ਅਧਾਰਿਤ ਇਸ ਫ਼ਿਲਮ ‘ਚ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦੇ ਰੰਗ ਦੇਖਣ ਨੂੰ ਮਿਲਣਗੇ। ਇਸ ਫਿਲਮ ਦੀ ਕਹਾਣੀ ਪਤੀ ਅਤੇ ਪਤਨੀ ਤੇ ਕਿਰਦਾਰਾਂ ‘ਤੇ ਅਧਾਰਿਤ ਹੈ। ਇਨ•ਾਂ ਵਿੱਚ ਪਤੀ ਪੰਜਾਬੀ ਹੈ ਜਦਕਿ ਪਤਨੀ ਹਰਿਆਣਾ ਦੀ ਹੈ। ਦੋਵਾਂ ਵਿੱਚ ਸੱਭਿਆਚਾਰਕ ਫਰਕ ਹੈ। ਬਹੁਤ ਮਾਮਲਿਆ ਵਿੱਚ ਨਾ ਚਾਹੁੰਦਿਆਂ ਵੀ ਉਨ•ਾਂ ਦਾ ਸੱਭਿਆਚਾਰ ਤੇ ਰਹਿਣ ਸਹਿਣ ਅੜਿੱਕਾ ਬਣਦਾ ਹੈ।ਇਸਦਾ ਅਸਰ ਉਨ•ਾਂ ਦੇ ਬੇਟੇ ‘ਤੇ ਵੀ ਪੈਂਦਾ ਹੈ। ਕੁਝ ਦਿਨ ਪਹਿਲਾਂ ਆਇਆ ਇਸ ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਖੂਬ ਧਮਾਲ ਪਾ ਰਿਹਾ ਹੈ।

ਨਿਰੋਲ ਰੂਪ ‘ਚ ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਤੇ ਸੱਭਿਆਚਾਰਕ ਡਰਾਮੇ ਦਾ ਸੁਮੇਲ ਇਸ ਫਿਲਮ ਵਿੱਚ ਮੁੱਖ ਭੂਮਿਕਾ ‘ਚ ਅਨਿਰੁਧ ਲਲਿਤ ਹੋਵੇਗਾ। ਅਨਿਰੁਧ ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨਾਲ ਕੰਮ ਕਰ ਚੁੱਕਾ ਹੈ ।ਅਨਿਰੁਧ ਇਸ ਫਿਲਮ ਰਾਹੀਂ ਪੰਜਾਬੀ ਇੰਡਸਟਰੀ ਚ ਸ਼ੁਰੂਆਤ ਕਰਨ ਜਾ ਰਿਹਾ ਹੈ। ਇਹ ਨੌਜਵਾਨ ਅਦਾਕਾਰ ਗੁਆਂਢੀ ਸੂਬੇ ਨਾਲ ਸੰਬੰਧਿਤ ਹੈ। ਫਿਲਮ ‘ਚ ਪੰਜਾਬੀ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਅਹਿਮ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੀ ਨਇਕਾ ਆਂਚਲ ਤਿਆਗੀ ਹੈ। ਹਾਰਬੀ ਸੰਘਾ ਅਤੇ ਨੀਨਾ ਬੰਡੋਲ ਵੀ ਫ਼ਿਲਮ ‘ਚ ਦਿਲਚਸਪ ਕਿਰਦਾਰਾਂ ‘ਚ ਨਜ਼ਰ ਆਉਂਣਗੇ।
![]()
‘ਜੀਐਲਐਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ‘ਗਲੋਬ ਮੂਵੀਜ਼’ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।ਇਸ ਫਿਲਮ ਦੀ ਕਹਾਣੀ, ਸਕ੍ਰੀਨਪਲੇ ਤੇ ਸੰਵਾਦਾਂ ਨੂੰ ਨਿਹਾਲ ਪੂਰਬਾ ਨੇ ਲਿਖਿਆ ਹੈ। ਫਿਲਮ ਦਾ ਮਿਊਜ਼ਿਕ ਕਪਤਾਨ ਲਾਡੀ, ਆਰ ਡੀ ਕੇ, ਡੀ ਜੰਦੂ, ਵੀ ਆਰ ਬ੍ਰਦਰ ਵੱਲੋਂ ਤਿਆਰ ਕੀਤਾ ਗਿਆ ਹੈ। ਫਿਲਮ ਦਾ ਨਿਰਦੇਸ਼ਕ ਅਜੇ ਚੰਡੋਕ ਹੈ। ਕਈ ਹਿੰਦੀ ਫਿਲਮਾਂ ਬਣਾ ਚੁੱਕੇ ਅਜੇ ਚੰਡੋਕ ਨੇ ਫਿਲਮ ‘ਕਰੇਜ਼ੀ ਟੱਬ’ ਰਾਹੀਂ ਪੰਜਾਬੀ ਫਿਲਮ ਇੰਡਸਟਰੀ ‘ਚ ਸ਼ੁਰੂਆਤ ਕੀਤੀ ਸੀ। ਅਜੇ ਚੰਡੋਕ ਦੀ ਇਹ ਫਿਲਮ ਉਨਾਂ ਦੀਆਂ ਪਿਛਲੀਆਂ ਫਿਲਮਾਂ ਤੋ ਹੱਟਵੀ, ਇੱਕ ਵੱਖਰੇ ਕਿਸਮ ਦੇ ਵਿਸ਼ੇ ਦੀ ਫਿਲਮ ਹੈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦਾ ਵਖਰੇਵਾਂ ਅਤੇ ਸੱਭਿਆਚਾਰ ਵੇਖਣ ਨੂੰ ਮਿਲੇਗਾ।



