ਨਿਰਮਾਤਾ ਬਲਜੀਤ ਸਿੰਘ ਜੌਹਲ ਅਤੇ ਨਿਰਦੇਸ਼ਕ ਮਨਭਾਵਨ ਸਿੰਘ ਦੀ ਫ਼ਿਲਮ ‘ਜੱਦੀ ਸਰਦਾਰ’ ਦੀ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੋ ਰਹੀ ਹੈ। ਇਸ ਫ਼ਿਲਮ ਵਿੱਚ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ ਮੁੱਖ ਭੂਮਿਕਾ ਨਿਭਾ ਰਹੇ ਹਨ। ਗੱਗੂ ਗਿੱਲ, ਹੌਬੀ ਧਾਲੀਵਾਲ, ਯਾਦ ਗਰੇਵਾਲ, ਸੰਸਾਰ ਸੰਧੂ, ਅਮਨ ਕੌਤਿਸ਼, ਗੁਰਮੀਤ ਸਾਜਨ, ਅਨੀਤਾ ਦੇਵਗਨ, ਗੁਰਪ੍ਰੀਤ ਕੌਰ ਭੰਗੂ ਅਤੇ ਸਾਵਨ ਰੂਪੋਵਾਲੀ ਦੀ ਅਹਿਮ ਭੂਮਿਕਾ ਵਾਲੀ ਇਸ ਫ਼ਿਲਮ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਚ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਗੱਗੂ ਗਿੱਲ, ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਇੱਕਠੇ ਨਜ਼ਰ ਆ ਰਹੇ ਹਨ।

‘ਸੌਫਟ ਦਿਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦੀ ਸ਼ੂਟਿੰਗ ਅੱਜ ਕੱਲ• ਪਟਿਆਲਾ ਦੇ ਨੇੜੇ ਇਕ ਪਿੰਡ ‘ਚ ਕੀਤੀ ਜਾ ਰਹੀ ਹੈ। ਧੀਰਜ ਕੁਮਾਰ ਤੇ ਕਰਨ ਸੰਧੂ ਦੀ ਲਿਖੀ ਇਹ ਫ਼ਿਲਮ ਨਿਰੋਲ ਰੂਪ ‘ਚ ਪੰਜਾਬੀ ਪੇਂਡੂ ਪਿਛੋਕੜ ਨਾਲ ਸਬੰਧਿਤ ਫ਼ਿਲਮ ਹੈ। ਫ਼ਿਲਮ ‘ਚ ਦਿਲਪ੍ਰੀਤ ਢਿੱਲੋਂ ਅਤੇ ਸਿੱਪੀ ਗਿੱਲ ਚਾਚੇ ਤਾਏ ਦੇ ਮੁੰਡੇ ਦੇ ਰੂਪ ‘ਚ ਨਜ਼ਰ ਆਉਣਗੇ, ਜਿਨਾਂ ‘ਚ ਸਕਿਆਂ ਭਰਾਵਾਂ ਨਾਲੋਂ ਵੀ ਵੱਧ ਪਿਆਰ ਹੈ। ਦਰਅਸਲ ਇਹ ਫ਼ਿਲਮ ਪਿੰਡ ਦੇ ਦੋ ਨਾਮਵਰ ਸਰਦਾਰਾਂ ਦੇ ਪਰਿਵਾਰਾਂ ਦੀ ਕਹਾਣੀ ਹੈ। ਇਨ•ਾਂ ਦੇ ਪੁੱਤਰ ਸ਼ਹਿਰ ‘ਚ ਕਾਲਜ ‘ਚ ਪੜ•ਦੇ ਹਨ। ਦੋਵਾਂ ‘ਚ ਸਕੇ ਭਰਾਵਾਂ ਤੋਂ ਵੀ ਵੱਧ ਪਿਆਰ ਹੈ।

ਇਸ ਪਰਿਵਾਰ ਦੀ ਜ਼ਿੰਦਗੀ ਖੂਬਸੂਰਤ ਲੰਘ ਰਹੀ ਹੈ, ਪਰ ਦੋਵਾਂ ਘਰਾਂ ‘ਚ ਉਸ ਵੇਲੇ ਦਰਾਰ ਪੈ ਜਾਂਦੀ ਹੈ ਜਦੋਂ ਦੋਵਾਂ ਦੀਆਂ ਮਾਵਾਂ ਦੀ ਆਪਸ ‘ਚ ਲੜਾਈ ਹੋ ਜਾਂਦੀ ਹੈ। ਇਸ ਫ਼ਿਲਮ ਜ਼ਰੀਏ ਪੇਂਡੂ ਸੱਭਿਆਚਾਰ ਦੀ ਤਸਵੀਰ ਦੇ ਨਾਲ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਰਿਸ਼ਤਿਆਂ ‘ਚ ਪੈਂਦੀਆਂ ਦਰਾਰਾਂ ਨੂੰ ਵੀ ਦਿਖਾਇਆ ਗਿਆ ਹੈ।

ਫਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਪੰਜਾਬੀ ਦੀਆਂ ਹੋਰਾਂ ਫਿਲਮਾਂ ਨਾਲੋਂ ਕਈ ਮਾਮਲਿਆਂ ‘ਚ ਬਿਲਕੁਲ ਵੱਖਰੀ ਫਿਲਮ ਹੋਵੇਗੀ। ਇਸ ਫ਼ਿਲਮ ‘ਚ ਪੰਜਾਬੀ ਦੇ ਇਨ•ਾਂ ਦੋ ਨਾਮਂੀ ਗਾਇਕਾਂ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਨੂੰ ਇਕ ਵੱਖਰੇ ਹੀ ਅੰਦਾਜ਼ ‘ਚ ਨਜ਼ਰ ਆਉਣਗੇ। ਫ਼ਿਲਮ ‘ਚ ਹੌਬੀ ਧਾਲੀਵਾਲ ਤੇ ਗੱਗੂ ਗਿੱਲ ਸਕੇ ਭਰਾਵਾਂ ਦਾ ਰੂਪ ‘ਚ ਨਜ਼ਰ ਆਉਂਣਗੇ।



