in

ਮੰਝਿਆ ਹੋਇਆ ਅਦਾਕਾਰ ਹੈ ਹਰਦੀਪ ਗਿੱਲ

ਹਰਦੀਪ ਗਿੱਲ ਰੰਗਮੰਚ ਅਤੇ ਪੰਜਾਬੀ ਸਿਨੇਮਾ ਨਾਲ ਜੁੜਿਆ ਇੱਕ ਬਿਹਤਰੀਨ ਤੇ ਦਮਦਾਰ ਅਦਾਕਾਰ ਹੈ। ਉਸ ਦੇ ਕੋਲ ਕਿਰਦਾਰਾਂ ਨੂੰ ਗਹਿਰਾਈ ਨਾਲ ਨਿਭਾਉਣ ਦੀ ਖਾਸ ਕਲਾ ਹੈ। ਉਹ ਜ਼ਿਆਦਾਤਰ ਚੌਣਵੀਆਂ ਫਿਲਮਾਂ ਵਿੱਚ ਹੀ ਨਜ਼ਰ ਆਉਂਦਾ ਹੈ। ਕੈਮਰੇ ਦੀ ਅੱਖ ਵਿੱਚ ਅੱਖ ਪਾ ਕੇ ਸੰਵਾਦ ਬੋਲਣ ਵਾਲੇ ਇਸ ਅਦਾਕਾਰ ਨੂੰ ਅੱਜ ਕੱਲ• ਲਗਾਤਾਰ ਪਰਦੇ ਉੱਪਰ ਦੇਖਿਆ ਜਾ ਰਿਹਾ ਹੈ। ਜ਼ਿਲ•ਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜਲੇ ਪਿੰਡ ਕੋਟਲਾ ਸੁਲਤਾਨ ਦੇ ਜੰਮਪਲ ਅਤੇ ਗੈਰ ਫਿਲਮੀ ਪਰਿਵਾਰ ਨਾਲ ਸੰਬੰਧਿਤ ਇਸ ਜ਼ਹੀਨ ਅਦਾਕਾਰ ਨੂੰ ਨਿੱਕੀ ਉਮਰੇ ਲੱਗੀ ਸਾਹਿਤਕ ਚੇਟਕ ਨੇ ਉਸ ਦੀ ਸਾਂਝ ਰੰਗਮੰਚ ਦੀ ਦੁਨੀਆਂ ਨਾਲ ਪੁਆ ਦਿੱਤੀ। ਰੰਗਮੰਚ ਕਰਦਿਆਂ ਉਸ ਦੀ ਮੁਲਾਕਾਤ ਥਿਏਟਰ ਦੀ ਵੱਡੀ ਸ਼ਖਸੀਅਤ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਨਾਲ ਹੋਈ। ਜਿਹਨਾਂ ਦੀ ਨਿਰਦੇਸ਼ਨਾਂ ਵਿੱਚ ਕੰਮ ਕਰਦਿਆਂ ਉਸ ਨੇ ਅਦਾਕਾਰੀ ਦੀਆਂ ਗੁੱਝੀਆਂ ਰਮਜਾਂ ਨੂੰ ਸਮਝਿਆ। ਹਰਦੀਪ ਗਿੱਲ ਨੇ ਕਰੀਬ 12 ਸਾਲ ਕੇਵਲ ਧਾਲੀਵਾਲ ਵੱਲੋਂ ਪੇਸ਼ ਨਾਟਕਾਂ ਵਿੱਚ ਕੇਂਦਰੀ ਕਿਰਦਾਰ ਨਿਭਾਏ। ਰੰਗਮੰਚ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਉੱਪਰ ਵੀ ਉਸਨੇ ਆਪਣਾ ਚੰਗਾ ਨਾਮ ਕਮਾਇਆ। ਲੜੀਵਾਰ ਸੀਰੀਅਲ ”ਭਾਗਾਂ ਵਾਲੀਆਂ ” ਵਿੱਚ ਉਸ ਵੱਲੋਂ ਨਿਭਾਇਆ ਰਣਜੀਤ ਸਿੰਘ ਦਾ ਕਿਰਦਾਰ ਬੇਹੱਦ ਪਸੰਦ ਕੀਤਾ ਗਿਆ। ਇਸ ਨਾਟਕ ਨੇ ਉਸਨੂੰ ਵੱਖਰੀ ਪਹਿਚਾਣ ਦਿੱਤੀ।

Êਪੰਜਾਬੀ ਫ਼ਿਲਮ ‘ਹਸ਼ਰ’ ਨਾਲ ਉਸਨੇ ਫਿਲਮਾਂ ਵਿੱਚ ਸ਼ੁਰੂਆਤ ਕੀਤੀ। ਇਸ ਫਿਲਮ ਤੋਂ ਬਾਅਦ ਉਸ ਨੇ ਮਿੱਟੀ, ਨੈਸ਼ਨਲ ਐਵਾਰਡ ਜੇਤੂ ਫਿਲਮ ਨਾਬਰ, ਪੰਜਾਬਣ, ਪੰਜਾਬ1984, ਲਵ ਪੰਜਾਬ, ਸਾਕਾ, ਯੋਧਾ, ਅਸ਼ਕੇ, ਮਿਸਟਰ ਐਂਡ ਮਿਸਿਜ 420, ਅਸ਼ਕੇ, ਡਾਕੂਆਂ ਦਾ ਮੁੰਡਾ, ਕਿਸਮਤ, ਰੰਗ ਪੰਜਾਬ, ਕੁੜਮਾਈਆਂ, ਭੱਜੋ ਵੀਰੋ ਵੇ ਸਮੇਤ ਡੇਢ ਦਰਜਨ ਦੇ ਨੇੜੇ ਫ਼ਿਲਮਾਂ ਵਿੱਚ ਅਹਿਮ ਭੂਮਿਕਾ ਨਿਭਾਈ। ਹਰਦੀਪ ਗਿੱਲ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਆਪਣੇ ਕਿਰਦਾਰ ਦੀ ਗਹਿਰਾਈ ਅਤੇ ਫਿਲਮ ਵਿੱਚ ਉਸਦੀ ਅਹਿਮੀਅਤ ਨੂੰ ਦੇਖਕੇ ਹੀ ਫ਼ਿਲਮ ‘ਚ ਕੰਮ ਕਰਨ ਲਈ ਹਾਮੀ ਭਰਦਾ ਹੈ।

ਫਿਲਮਾਂ ਤੋ ਇਲਾਵਾ ਰੰਗਮੰਚ ਵਿੱਚ ਵੀ ਉਸਦੀ ਸਰਗਰਮੀ ਬਰਕਰਾਰ ਹੈ। ਉਸਦੇ ਜੀਵਨ ਵਿੱਚ ਵੱਡਭਾਗੀ ਗੱਲ ਇਹ ਹੈ ਕਿ ਪੰਜਾਬੀ ਸਿਨੇਮੇ ਦੀ ਮਾਨਮੱਤੀ ਅਦਾਕਾਰਾ ਅਨੀਤਾ ਦੇਵਗਨ ਉਸਨੂੰ ਜੀਵਨ ਸਾਥਣ ਦੇ ਰੂਪ ਵਿੱਚ ਮਿਲੀ ਹੈ। ਇਸ ਜੋੜੀ ਦਾ ਨਿੱਜੀ ਅਤੇ ਫਿਲਮੀ ਤਾਲਮੇਲ ਕਮਾਲ ਦਾ ਹੈ। ਇਹਨਾਂ ਦਾ ਫਰਜੰਦ ਅਮੀਨ ਗਿੱਲ ਵੀ ਰੰਗਮੰਚ ਅਤੇ ਫਿਲਮ ਸੰਸਾਰ ਵਿੱਚ ਕਾਫੀ ਰੁਚੀ ਰੱਖਦਾ ਹੈ। ਕਾਮਯਾਬੀ ਦੇ ਅੰਬਰ ਵੱਲ ਵੱਧ ਰਿਹਾ ਇਹ ਅਦਾਕਾਰ ਜਲਦ ਹੀ ਕਈ ਹੋਰ ਸ਼ਾਨਦਾਰ ਫਿਲਮਾਂ ਵਿੱਚ ਆਪਣੀ ਭਰਵੀ ਹਾਜ਼ਰੀ ਲਗਵਾਉਣ ਲਈ ਤਿਆਰ ਹੈ।

ਦੀਪ ਸੰਦੀਪ

Leave a Reply

Your email address will not be published. Required fields are marked *

ਸੋਸ਼ਲ ਮੀਡੀਆ ‘ਤੇ ਹੁਣੇ ਤੋਂ ਛਾਈ ‘ਮੰਜੇ ਬਿਸਤਰੇ 2’ 12 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਜੌਰਡਨ ਸੰਧੂ ਦੀ ਤੀਜੀ ਫਿਲਮ ਗਿੱਦੜਸਿੰਗੀ’ 29 ਨਵੰਬਰ ਨੂੰ ਰਿਲੀਜ਼ ਹੋਵੇਗੀ।