ਦੇਸ਼ ਦੀ ਨਾਮਵਰ ਮਿਊਜ਼ਿਕ ਤੇ ਫ਼ਿਲਮ ਕੰਪਨੀ ‘ਟੀ ਸੀਰਿਜ’ ਵੱਲੋਂ ਗਿੱਪੀ ਗਰੇਵਾਲ ਦੇ ਨਿੱਜੀ ਪ੍ਰੋਡਕਸ਼ਨ ਹਾਊਸ ‘ਹੰਬਲ ਮੋਸ਼ਨ ਪਿਕਚਰ’ ਨਾਲ ਮਿਲਕੇ ਬਣਾਈ ਜਾ ਰਹੀ ਪੰਜਾਬੀ ਫ਼ਿਲਮ ‘ਡਾਕਾ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਨਿਰਦੇਸ਼ਕ ਬਲਜੀਤ ਸਿੰਘ ਦਿਓ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਨਾਲ ਜ਼ਰੀਨ ਖਾਨ ਨਜ਼ਰ ਆਵੇਗੀ।
ਜ਼ਰੀਨ ਦੀ ਇਹ ਦੂਜੀ ਪੰਜਾਬੀ ਫ਼ਿਲਮ ਹੈ। ਇਸ ਤੋਂ ਪਹਿਲਾਂ ਵੀ ਉਹ ਗਿੱਪੀ ਗਰੇਵਾਲ ਨਾਲ ਹੀ ਪੰਜਾਬੀ ਫਿਲਮ ‘ਜੱਟ ਜੇਮਸ ਬਾਂਡ’ ਵਿੱਚ ਨਜ਼ਰ ਆਈ ਸੀ। ਗਿੱਪੀ ਗਰੇਵਾਲ ਦੀ ਹੀ ਲਿਖੀ ਅਤੇ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਵਿੱਚ ਰਾਣਾ ਰਣਬੀਰ ਅਤੇ ਸਰਦਾਰ ਸੋਹੀ ਸਮੇਤ ਕਈ ਨਾਮੀਂ ਚਿਹਰੇ ਨਜ਼ਰ ਆਉਂਣਗੇ। ਇਸ ਫਿਲਮ ਵਿੱਚ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਗਿੱਪੀ ਗਰੇਵਾਲ ਦੇ ਨਾਲ ਨਾਲ ਉਨ•ਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਹੀ ਨਿਰਮਾਤਾ ਹੈ। ਫਿਲਮ ਦੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਦੀ ਸੰਭਾਵਨਾ ਹੈ। ਇਸ ਸਾਲ ਗਿੱਪੀ ਗਰੇਵਾਲ ਦੀਆਂ ਤਿੰਨ ਵੱਡੀਆਂ ਫਿਲਮਾਂ ਰਿਲੀਜ਼ ਹੋਣਗੀਆਂ।



