in

ਪੰਕਜ ਬਤਰਾ ਦੀ ਫ਼ਿਲਮ ‘ਜਿੰਦੇ ਮੇਰੀਏ’ ਵਿੱਚ ਨਜ਼ਰ ਆਵੇਗੀ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਜੋੜੀ

ਨਿਰਦੇਸ਼ਕ ਪੰਕਜ ਬਤਰਾ ਪੰਜਾਬੀ ਫ਼ਿਲਮ ‘ਹਾਈ ਐਂਡ ਯਾਰੀਆਂ’ ਤੋਂ ਬਾਅਦ ਪੰਜਾਬੀ ਫ਼ਿਲਮ ‘ਜਿੰਦੇ ਮੇਰੀਏ’ ਡਾਇਰੈਕਟ ਕਰਨ ਜਾ ਰਹੇ ਹਨ। ਇਸ ਫ਼ਿਲਮ ਵਿੱਚ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਜੋੜੀ ਨਜ਼ਰ ਆਵੇਗੀ। ਦੋਵੇਂ ਜਣੇ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਸਿੰਘਮ’ ਵਿੱਚ ਨਜ਼ਰ ਆਉਣਗੇ। ਦੋਵਾਂ ਦੀ ਇੱਕਠਿਆਂ ਦੀ ਇਹ ਦੂਜੀ ਪੰਜਾਬੀ ਫਿਲਮ ਹੋਵੇਗੀ। ਦੀਵਾਲੀ ਮੌਕੇ 25 ਅਕਤੂਬਰ ਨੂੰ ਇਹ ਫ਼ਿਲਮ ਰਿਲੀਜ਼ ਹੋਵੇਗੀ। ‘ਪੰਕਜ ਬਤਰਾ ਫਿਲਮਸ’ ਅਤੇ ‘ਓਮ ਜੀ ਗੁਰੱਪ’ ਦੀ ਪੇਸ਼ਕਸ਼ ਇਸ ਫ਼ਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋ ਰਹੀ ਹੈ।


ਦੱਸ ਦਈਏ ਕਿ ਨਿਰਦੇਸ਼ਕ ਪੰਕਜ ਬਤਰਾ ਨੇ ‘ਹਾਈ ਐਂਡ ਯਾਰੀਆਂ’ ਫਿਲਮ ਜ਼ਰੀਏ ਆਪਣੇ ਪ੍ਰੋਡਕਸ਼ਨ ਹਾਊਸ ਦੀ ਸ਼ੁਰੂਆਤ ਕੀਤੀ ਸੀ। ਉਸਦੇ ਪ੍ਰੋਡਕਸ਼ਨ ਹਾਊਸ ਦੀ ਇਹ ਦੂਜੀ ਫਿਲਮ ਹੋਵੇਗੀ। ਪਕਜਾ ਬਤਰਾ ਮੁਤਾਬਕ ਉਸ ਦੀ ਹਰ ਫਿਲਮ ਦਾ ਸਬਜੈਕਟ ਬਿਲਕੁਲ ਵੱਖਰਾ ਹੁੰਦਾ ਹੈ।  ਉਸਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਇਕ ਵੱਖਰੇ ਵਿਸ਼ੇ ‘ਤੇ ਅਧਾਰਿਤ ਮਨੋਰੰਜਨ ਭਰਪੂਰ ਡਰਾਮਾ ਫਿਲਮ ਹੋਵੇਗੀ।

Leave a Reply

Your email address will not be published. Required fields are marked *

ਪੰਜਾਬੀ ਸਿਨਮਾ ਵਿਚ ਸੀਕੁਏਲ ਦੀ ਬਹਾਰ

‘ਨਿੱਕਾ ਜ਼ੈਲਦਾਰ 3’ ਦੀ ਸ਼ੂਟਿੰਗ ਵੱਧ ਰਹੀ ਹੈ ਆਖਰੀ ਪੜ•ਾਅ ਵੱਲ, ਇਸ ਵਾਰ ਹੋਵੇਗਾ ਵੱਡਾ ਧਮਾਕਾ