in

ਪੰਜਾਬੀ ਸਿਨੇਮੇ ‘ਚ ਬਦਲਾਅ ਦੀ ਨਿਸ਼ਾਨੀ ਹੈ ‘ਲੌਕ’ 

ਕੋਈ ਚੁਟਕਲਾ ਨਹੀਂ, ਕੋਈ ਡਾਂਸ ਨਹੀਂ, ਕੋਈ ਵਾਧੂ ਗੀਤ ਨਹੀਂ ਸਿਰਫ ਮਨੋਰੰਜਨ ਤੇ ਸਮਾਜ ਦੀ ਕੌੜੀ ਸੱਚਾਈ ਦੀ ਗੱਲ£  ‘ਲੌਕ’ ਫ਼ਿਲਮ ਇਹਨਾਂ ਗੱਲਾਂ ਦੇ ਨਾਲ ਨਾਲ ਅਜਿਹੇ ਕਈ ਹੋਰ ਪੱਖਾਂ ਤੋਂ ਪੰਜਾਬੀ ਦੀਆਂ ਹੋਰਾਂ ਫ਼ਿਲਮਾਂ ਨਾਲੋਂ ਵੱਖਰੀ ਹੈ। ਪੰਜਾਬੀ ਸਿਨੇਮੇ ਦੀ ਵਰਤਮਾਨ ਚਾਲੂ ਪਹੁੰਚ ਤੋਂ ਕੋਹਾਂ ਦੂਰ ਇਹ ਫ਼ਿਲਮ ਅਜੌਕੀਆਂ ਫ਼ਿਲਮਾਂ ਦੇ ਰਵਾਇਤੀ ਜਾਮੂਦ ਨੂੰ ਵੱਢ ਮਾਰਦੀ ਹੋਈ ਪੰਜਾਬੀ ਫ਼ਿਲਮਾਂ ਦਾ ਦਾਇਰਾ ਵਿਸ਼ਾ ਵੱਖ ਤੋਂ ਮੋਕਲਾ ਕਰਦੀ ਹੈ। ਨਿਰਦੇਸ਼ਕ ਸਮੀਪ ਕੰਗ ਦੀ ਇਹ ਫ਼ਿਲਮ ਇਕ ਵੱਖਰੇ ਜ਼ੈਨਰ ਦੀ ਫ਼ਿਲਮ ਹੈ।  ਮਲਿਆਲਮ ਫ਼ਿਲਮ ‘ਦਾ ਸ਼ਟਰ’ ਤੋਂ ਪ੍ਰਭਾਵਿਤ ਇਹ ਫ਼ਿਲਮ ਨਿਰੋਲ ਰੂਪ ‘ਚ ਸਬਜੈਕਟਿਵ ਫ਼ਿਲਮ ਹੈ।  ਸਮਾਜ ਦੇ ਸੋ ਕਾਲਡ ਸ਼ਰੀਫ਼ ਲੋਕਾਂ ਦੇ ਚਰਿੱਤਰ ਦੇ ਦੋਗਲੇਪਣ ਉੱਤੇ ਵਿਅੰਗ ਕਰਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਇਹ ਦੋਗਲੇ ਚਰਿੱਤਰ ਵਾਲੇ ਲੋਕ ਉਹ ਹਨ, ਜਿਹੜੇ ਆਪਣੀਆਂ ਨੌਜਵਾਨ ਧੀਆਂ ਨੂੰ ਤਾਂ ਘਰ ਦੀ ਦਹਿਲੀਜ਼ ਨਹੀਂ ਟੱਪਣ ਦੇਣਾ ਚਾਹੁੰਦੇ ਪਰ ਆਪ ਦਹਿਲੀਜ ਲੰਘਦੇ ਹੀ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਲੰਘ ਜਾਂਦੇ ਹਨ ਤੇ ਧੀਆਂ ਦੇ ਹਾਣ ਦੀਆਂ ਕੁੜੀਆਂ ਨਾਲ ਰੰਗਰਲੀਆਂ ਮਨਾਉਣਾ ਚਾਹੁੰਦੇ ਹਨ। ਉਹਨਾਂ ਕਰਕੇ ਉਹਨਾਂ ਦੇ ਬੱਚੇ ਤੇ ਘਰਵਾਲੀਆਂ ਕਿਹੋ ਜਿਹੀਆਂ ਮੁਸੀਬਤਾਂ ‘ਚ ਫ਼ਸ ਸਕਦੇ ਹਨ। ਇਸ ਤੋਂ ਇਲਾਵਾ ਫ਼ਿਲਮ ਇਸ ਵਿਸ਼ੇ ‘ਤੇ ਵੀ ਗੱਲ ਕਰਦੀ ਹੈ ਕਿ ਕਿਵੇਂ ਕਿਸਾਨੀ ਦੇ ਧੰਦੇ ਦੇ ਫੇਲ• ਹੋ ਜਾਣ ਕਰਕੇ ਜੱਟਾਂ ਦੇ ਮੁੰਡੇ ਛੋਟੇ ਮੋਟੇ ਧੰਦੇ ਕਰਦੇ ‘ਤੇ ਜਾਇਜ਼ ਨਾਜਾਇਜ਼ ਢੰਗਾਂ ਨਾਲ ਬਾਹਰ ਜਾਣ ਲਈ ਮਜਬੂਰ ਹੋ ਰਹੇ ਹਨ। ਅੱਧ ਕਚਰੀ ਪੜ•ਾਈ ਨੇ ਨਾ ਉਹਨਾਂ ਨੂੰ ਕਿਸੇ ਚੰਗੀ ਨੌਕਰੀ ਦੇ ਕਾਬਿਲ ਬਣਾਇਆ ਹੈ ਤੇ ਨਾ ਹੀ ਖੇਤੀ ਕਰਨ ਜੋਗਾ ਛੱਡਿਆ ਹੈ। ਅਜਿਹੇ ਹੀ ਇਕ ਨੌਜਵਾਨ ਭੋਲੇ ਦਾ ਕਿਰਦਾਰ ਪੰਜਾਬੀ ਸਟਾਰ ਗਿੱਪੀ ਗਰੇਵਾਲ ਨੇ ਨਿਭਾਇਆ ਹੈ। ਇਹ ਕਿਰਦਾਰ ਬਿਲਕੁਲ ਆਫ਼ ਬੀਟ ਕਿਰਦਾਰ ਹੈ। ਗਿੱਪੀ ਨੇ ਇਸ ਤਰ•ਾਂ ਦਾ ਕਿਰਦਾਰ ਅਦਾ ਕਰਕੇ ਖੁਦ ਨੂੰ ਮੁੜ ਤੋਂ ਕਾਬਲ ਅਦਾਕਾਰ ਸਾਬਤ ਕਰ ਦਿੱਤਾ ਹੈ। ਗਿੱਪੀ ਇਸ ਤਰ•ਾਂ ਦੇ ਆਫ਼ ਬੀਟ ਕਿਰਦਾਰਾਂ ‘ਚ ਜ਼ਿਆਦਾ ਜੱਚਦਾ ਹੈ। ਇਹ ਫ਼ਿਲਮ  ਬੰਦਿਆਂ ਦੇ ਪਖੰਡੀ ਚਰਿੱਤਰਾਂ ਉੱਤੇ ਵੀ ਵਿਅੰਗ ਕਸਦੀ ਹੈ। ਫ਼ਿਲਮ ਦੀ ਹੀਰੋਇਨ ਗੀਤਾ ਬਸਰਾ ਸ਼ਲਾਘਾ ਦੀ ਹੱਕਦਾਰ ਹੈ। ਗੀਤਾ ਨੇ ਫ਼ਿਲਮ ‘ਚ ਇਕ ਵਿਕਾਊ ਕੁੜੀ ਦਾ ਕਿਰਦਾਰ ਅਦਾ ਕੀਤਾ ਹੈ। ਰਿਸ਼ਤਿਆਂ ‘ਚ ਧੋਖੇ ਮਿਲੇ ਤਾਂ ਹਾਰ ਕੇ ਉਸਨੇ ਧੌਖਿਆਂ ਦਾ ਵਪਾਰ ਸ਼ੁਰੂ ਕਰ ਦਿੱਤਾ। ਇਸ ਤਰ•ਾਂ ਇਕ ਨਿਰਾਸ਼ ਤੇ ਸਟਗਲਰ ਲੇਖਕ ਦੀ ਭੂਮਿਕਾ ‘ਚ ਗੁਰਪ੍ਰੀਤ ਘੁੱਗੀ ਨੇ ਆਪਣਾ ਪ੍ਰਤਿਭਾ ਦੇ ਖੂਬ ਜੌਹਰ ਵਿਖਾਏ ਹਨ। ਫ਼ਿਲਮ ਦੀ ਖਾਸ ਗੱਲ ਇਹ ਵੀ ਹੈ ਕਿ ਇਹ ਫ਼ਿਲਮ ਬੋਲਡ ਵਿਸ਼ੇ ‘ਤੇ ਹੁੰਦੀ ਹੋਈ ਵੀ ਪੰਜਾਬੀ ਸੱਭਿਆਚਾਰ ਦਾ ਦਾਇਰਾ ਨਹੀਂ ਲੱਗਦੀ। ਨਿਰਦੇਸ਼ਕ ਨੇ ਬਹੁਤ ਜਗ•ਾ ‘ਤੇ ਸਿੱਧੇ ਤੌਰ ‘ਤੇ ਗੱਲ ਕਰਨ ਤੋਂ ਭੱਜਦਿਆਂ ਫ਼ਿਲਮ ਨੂੰ ‘ਏ’ ਦਾਇਰੇ ‘ਚੋਂ ਕੱਢਣ ਦੀ ਪੂਰੀ ਵਾਹ ਲਾਈ ਹੈ। ਜਿਸ ਕਾਰਨ ਫ਼ਿਲਮ ਕਈ ਜਗ•ਾ ਡੋਲਦੀ ਹੋਈ, ਡਾਇਰੈਕਸ਼ਨ ਨੂੰ ਕਮਜ਼ੋਰ ਬਣਾਉਂਦੀ ਹੈ। ਜਿਨ•ਾਂ ‘ਦਾ ਸ਼ਟਰ’ ਦੇਖੀ ਹੈ, ਉਹ ਸਮਝ ਸਕਦੇ ਹਨ ਕਿ ਫ਼ਿਲਮ ‘ਚ ਕਿਥੇ ਕਿਥੇ ਕੀ ਕੀ ਸਮਝੌਤੇ ਹੋਏ ਹਨ। ਵੈਸੇ ਡਾਇਰੈਕਟਰ ਨੂੰ ਇਹ ਫ਼ਿਲਮ ਡੇਰਿੰਗ ਹੋ ਕੇ  ਬਣਾਉਣੀ ਚਾਹੀਦੀ ਸੀ। ਜਿਸ ਨਾਲ ਜਾਂ ਤਾਂ ਇਹ ਪਰਿਵਾਰਕ ਫ਼ਿਲਮ ਹੋਣੀ ਸੀ ਜਾਂ ਫਿਰ ਨਿਰੌਲ ਰੂਪ ‘ਚ ਬੋਲਡ।
ਫ਼ਿਲਮ ਦਾ ਕੈਮਰਾ ਪੱਖ ਬਹੁਤ ਕਮਜ਼ੋਰ ਹੈ। ਗਿੱਪੀ ਗਰਵੇਲ ਤੇ ਸਮੀਪ ਦੀ ਜੋੜੀ ਦੀ ਇਹ ਪਹਿਲੀ ਫ਼ਿਲਮ ਹੈ, ਜਿਸ ‘ਚ ਸੰਗੀਤ ਲਈ ਕੋਈ ਖਾਸ ਜਗ•ਾ ਨਹੀਂ ਹੈ। ਫ਼ਿਲਮ ‘ਚ ਸਿਰਫ ਇਕੋ ਗੀਤ ਹੈ, ਜਿਸ ਨੂੰ ਹੈਪੀ ਰਾਏਕੋਟੀ ਨੇ ਗਾਇਆ ਹੈ।  ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਨੇ ਲਿਖੇ ਹਨ।  ਲੇਖਕ ਨੇ ਫ਼ਿਲਮ  ਦਾ ਬੈਲੇਂਸ ਹਿੱਲਣ ਨਹੀਂ ਦਿੱਤਾ।  ਉਸ ਨੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਕਸੀਦ ਕੇ ਪਰਦੇ ‘ਤੇ ਬਾਖੂਬ ਪੇਸ਼ ਕੀਤਾ ਹੈ। ਨਿਰੋਲ ਰੂਪ ‘ਚ ਇਸ ਫ਼ਿਲਮ ਨੂੰ ਡਾਇਰੈਕਟਰ ਅਤੇ ਰਾਈਟਰ ਦੀ ਫ਼ਿਲਮ ਕਿਹਾ ਜਾ ਸਕਦਾ ਹੈ।  ਇਸ ਕਿਸਮ ਦੇ ਵਿਸ਼ਿਆਂ ‘ਤੇ ਕੰਮ ਪਾਲੀ ਭੁਪਿੰਦਰ ਸਿੰਘ ਹੀ ਕਰ ਸਕਦਾ ਹੈ।ਆਸ ਕੀਤੀ ਜਾ ਸਕਦੀ ਹੈ ਕਿ ਇਸ ਕਿਸਮ ਦੀਆਂ ਫ਼ਿਲਮਾਂ ਪੰਜਾਬੀ ਸਿਨੇਮੇ ਨੂੰ ਨਵਾਂ ਮੋੜ ਦਿੰਦੀਆਂ ਹੋਈਆਂ ਸਿਨਮਾ ‘ਚ ਵੱਡਾ ਬਦਲਾਅ ਲੈ ਕੇ ਆਉਂਣਗੀਆਂ। ਸਪਨ ਮਨਚੰਦਾ

Leave a Reply

Your email address will not be published. Required fields are marked *

ਐਕਟਰ ਤੋਂ ਨਿਰਦੇਸ਼ਕ ਬਣੇ ਨੀਰੂ ਬਾਜਵਾ ਤੇ ਨਵ ਬਾਜਵਾ 

ਕਹਿੰਦੇ ਗੋਭੀ ਦਾ ਮੁੱਲ ਵੀ ਨਹੀਂ ਮੁੜਿਆ !!!