fbpx

‘ਮੁੰਡਾ ਫ਼ਰੀਦਕੋਟੀਆ’ ਜ਼ਰੀਏ ਰੌਸ਼ਨ ਪ੍ਰਿੰਸ ਨੇ ਤੋੜਿਆ ਕਾਮੇਡੀਅਨ ਕਪਿਲ ਸ਼ਰਮਾ ਦਾ ਰਿਕਾਰਡ 

Posted on May 13th, 2019 in News

ਪੰਜਾਬ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਕਾਮੇਡੀਅਨ ਕਪਿਲ ਸ਼ਰਮਾ ਦਾ ਰਿਕਾਰਡ ਤੋੜ ਦਿੱਤਾ ਹੈ। ਜੀ ਹਾਂ, ਰੌਸ਼ਨ ਨੇ ਕਪਿਲ ਦਾ ਉਸਦੀ ਫ਼ਿਲਮ ‘ਕਿਸ ਕਿਸ ਕੋ ਪਿਆਰ ਕਰੂ’ ਵਾਲਾ ਰਿਕਾਰਡ ਤੋੜਿਆ ਹੈ। ਕਪਿਲ ਦੀ ਇਸ ਫ਼ਿਲਮ ‘ਚ ਉਸ ਨਾਲ ਇਕ ਨਹੀਂ, ਦੋ ਨਹੀਂ, ਤਿੰਨ ਨਹੀਂ ਬਲਕਿ ਚਾਰ ਚਾਰ ਹੀਰੋਇਨਾਂ ਸਨ। ਇਨ•ਾਂ ‘ਚੋਂ ਤਿੰਨ ਹੀਰੋਇਨਾਂ ਉਸਦੀ ਪਤਨੀ ਬਣੀਆਂ ਸਨ ਅਤੇ ਇਕ ਹੀਰੋਇਨ ਮਹਿਬੂਬਾ।  ਰੌਸ਼ਨ ਨੇ ਕਪਿਲ ਸ਼ਰਮਾ ਦਾ ਇਹ ਰਿਕਾਰਡ ਆਪਣੀ ਆਉਣ ਵਾਲੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਜ਼ਰੀਏ ਤੋੜਿਆ ਹੈ। 14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਨਿਰਦੇਸ਼ਕ ਮਨਦੀਪ ਸਿੰਘ ਦੀ ਇਸ ਫ਼ਿਲਮ ‘ਚ ਰੌਸ਼ਨ ਨਾਲ ਇਕ ਨਹੀਂ, ਦੋ ਨਹੀਂ ਬਲਕਿ ਛੇ ਛੇ ਕੁੜੀਆਂ ਨਜ਼ਰ ਆਉਂਣਗੀਆਂ।

ਪੰਜਾਬੀ ਦੀ ਇਹ ਪਹਿਲੀ ਫ਼ਿਲਮ ਕਹੀ ਜਾ ਸਕਦੀ ਹੈ, ਜਿਸ ‘ਚ ਕਿਸੇ ਹੀਰੋ ਦਾ ਏਨੀਆਂ ਕੁੜੀਆਂ ਨਾਲ ਲਵ ਐਂਗਲ ਦਿਖਾਇਆ ਗਿਆ ਹੈ। ‘ਡੈਲਮੋਰਾ ਫ਼ਿਲਮਸ’ ਦੀ ਇਸ ਫ਼ਿਲਮ ਦੀ ਕਹਾਣੀ ਨੌਜਵਾਨ ਲੇਖਿਕਾ ਅੰਜਲੀ ਖੁਰਾਣਾ ਨੇ ਲਿਖੀ ਹੈ। ਨਿਰਮਾਤਾ ਦਲਜੀਤ ਸਿੰਘ ਥਿੰਦ ਅਤੇ ਮੋਨਟੀ ਸਿੱਕਾ ਦੀ ਇਹ ਫ਼ਿਲਮ ਫ਼ਰੀਦਕੋਟ, ਲੁਧਿਆਣਾ, ਮਲੇਰਕੋਟਲਾ ਅਤੇ ਚੰਡੀਗੜ• ‘ਚ ਫ਼ਿਲਮਾਈ ਗਈ ਹੈ। ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਨਾਲ ਨਵਪ੍ਰੀਤ ਕੌਰ ਬੰਗਾ, ਸ਼ਰਨ ਕੌਰ, ਪੂਨਮ ਸੂਦ, ਦੀਪ ਸਹਿਗਲ, ਦੀਪਾਲੀ ਮੌਂਗਾ, ਏਕਤਾ ਬੀਪੀ ਸਿੰਘ,  ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਅੰਮ੍ਰਿਤ ਔਲਖ, ਮੁਕਲ ਦੇਵ, ਬੀ ਐਨ ਸ਼ਰਮਾ, ਰੁਪਿੰਦਰ ਰੂਪੀ, ਇੰਦਰ ਬਾਜਵਾ, ਗੁਰਮੀਤ ਸਾਜਨ ਅਤੇ ਵਿਜੇ ਟੰਡਨ ਸਮੇਤ ਕਈ ਚਿਹਰੇ ਨਜ਼ਰ ਆਉਂਣਗੇ। ਫ਼ਿਲਮ ਦੇ ਟ੍ਰੇਲਰ ਅਤੇ ਮਿਊਜ਼ਿਕ ਨੂੰ ਹਰ ਪਾਸਿਓਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ਰੌਸ਼ਨ ਪ੍ਰਿੰਸ ਦੇ ਅਦਾਕਾਰੀ ਕੱਦ ਨੂੰ ਹੋਰ ਉੱਚਾ ਚੁੱਕੇਗੀ।

Comments & Feedback