fbpx

ਰੌਸ਼ਨ ਪ੍ਰਿੰਸ ਬਣਿਆ ‘ਮੁੰਡਾ ਫ਼ਰੀਦਕੋਟੀਆ’ ਕਿਉਂ? 14 ਜੂਨ ਨੂੰ ਲੱਗੇਗਾ ਪਤਾ 

Posted on May 15th, 2019 in News

‘ਡਲਮੌਰਾ ਫਿਲਮਸ ਪ੍ਰਾਈਵੇਟ ਲਿਮਟਿਡ’ ਦੀ ਪੇਸ਼ਕਸ਼ ਪੰਜਾਬੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ 14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅੰਜਲੀ ਖੁਰਾਣਾ ਦੀ ਲਿਖੀ ਤੇ ਮਨਦੀਪ ਸਿੰਘ ਚਾਹਲ ਵੱਲੋਂ ਨਿਰਦੇਸ਼ਕ ਕੀਤੀ ਇਸ ਫ਼ਿਲਮ ਨੂੰ ਪਰਵਾਸੀ ਪੰਜਾਬੀ ਪ੍ਰੋਡਿਊਸਰ ਦਲਜੀਤ ਸਿੰਘ ਥਿੰਦ ਅਤੇ ਮੌਂਟੀ ਸਿੱਕਾ ਨੇ ਪ੍ਰੋਡਿਊਸ ਕੀਤਾ ਹੈ। ਰੌਸ਼ਨ ਪ੍ਰਿੰਸ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਵਿਚ ਸ਼ਰਨ ਕੌਰ, ਨਵਪ੍ਰੀਤ ਬੰਗਾ, ਮੁਕਲ ਦੇਵ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਗੁਰਮੀਤ ਸਾਜਨ, ਸੁਮਿਤ ਗੁਲਾਟੀ, ਰੁਪਿੰਦਰ ਰੂਪੀ, ਜਤਿੰਦਰ ਕੌਰ, ਸਨੀ ਗਿੱਲ, ਪੂਨਮ ਸੂਦ, ਅੰਮ੍ਰਿਤ ਔਲਖ, ਏਕਤਾ ਬੀ ਪੀ ਸਿੰਘ, ਦੀਪ ਸਹਿਗਲ, ਰੂਪ ਕੌਰ, ਦੀਪਾਲੀ ਮੌਂਗਾ, ਰਵਿੰਦਰ ਮੰਡ, ਲੱਕੀ ਧਾਲੀਵਾਲ, ਇੰਦਰ ਬਾਜਵਾ, ਵੰਦਨਾ ਚਾਹਲ, ਅਮਰਜੀਤ ਸਰਨ, ਜੱਸੀ, ਪੂਜਾ ਗੁਪਤਾ, ਜੈਸਿਕਾ ਚੌਹਾਨ,  ਅਮਰੀਕ ਤੇਜਾ, ਗੋਨੀ ਸੱਗੂ, ਨਰਿੰਦਰ ਗੱਖੜ ਅਤੇ ਅੰਜੂ ਕਪੂਰ ਸਮੇਤ ਕਈ ਹੋਰ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ।


ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ ਇਕ ਵੱਖਰੇ ਕਿਰਦਾਰ ਵਿੱਚ ਨਜ਼ਰ ਆਵੇਗਾ। ਫ਼ਿਲਮ ਦੀ ਕਹਾਣੀ ਫ਼ਰੀਦਕੋਟ ਸ਼ਹਿਰ ਦੀ ਹੈ, ਜਿਥੋਂ ਦੇ ਇਕ ਨੌਜਵਾਨ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਓਂ ਰਿਹਾ ਹੈ। ਇਕ ਦਿਨ ਅਚਾਨਕ ਉਹ ਗਲਤੀ ਨਾਲ ਸਰਹੱਦ ਟੱਪ ਪਾਕਿਸਤਾਨ ਚਲਾ ਜਾਂਦਾ ਹੈ। ਉਥੇ ਉਸ ਨਾਲ ਕੀ ਸਲੂਕ ਹੁੰਦਾ ਹੈ ਅਤੇ ਉਹ ਪਾਕਿਸਤਾਨ ਤੋਂ ਵਾਪਸ ਭਾਰਤ ਕਿਵੇਂ ਆਉਂਦਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ। ਫ਼ਿਲਮ ਵਿੱਚ ਜਿਥੇ ਇਕ ਖੂਬਸੂਰਤ ਪ੍ਰੇਮ ਕਹਾਣੀ ਹੈ ਉਥੇ ਪਰਿਵਾਰਕ ਡਰਾਮੇ ਦੇ ਨਾਲ ਨਾਲ ਪਾਕਿਸਤਾਨ ਦੇ ਲੋਕਾਂ ਦੀ ਜ਼ਿੰਦਗੀ ਅਤੇ ਮੁਸਲਮ ਸਮਾਜ ਦੀ ਪੇਸ਼ਕਾਰੀ ਵੀ ਹੈ। ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਫ਼ਿਲਮ ਦੇ ਨਾਲ ਨਾਲ ਇਸ ਦਾ ਸੰਗੀਤ ਵੀ ਪ੍ਰਭਾਵਸ਼ਾਲੀ ਹੈ।

Comments & Feedback