in

‘ਜਿੰਦ ਜਾਨ’ ਫ਼ਿਲਮ ਜ਼ਰੀਏ ਬਤੌਰ ਹੀਰੋ ਐਂਟਰੀ ਮਾਰਨ ਜਾ ਰਿਹੈ ਰਾਜਵੀਰ ਜਵੰਧਾ

ਪੰਜਾਬੀ ਮਨੋਰੰਜਨ ਜਗਤ ਵਿੱਚ ਥੋੜੇ ਸਮੇਂ ਵਿੱਚ ਵੱਡੀ ਪਹਿਚਾਣ ਹਾਸਲ ਕਰਨ ਵਾਲਾ ਗਾਇਕ ਰਾਜਵੀਰ ਜਵੰਦਾ ਹੁਣ ਬਤੌਰ ਹੀਰੋ ਵੀ ਵੱਡੇ ਪਰਦੇ ‘ਤੇ ਨਜ਼ਰ ਆਵੇਗਾ। ਭਾਵੇਂ ਉਹ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਵਿੱਚ ਅਦਾਕਾਰ ਵਜੋਂ ਕੰਮ ਕਰ ਚੁੱਕਾ ਹੈ ਪਰ ਉਸ ਦੀ ਬਤੌਰ ਹੀਰੋ ਪਹਿਲੀ ਫ਼ਿਲਮ ‘ਜਿੰਦ ਜਾਨ’ 14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਟ੍ਰੇਲਰ ਅਗਲੇ ਕੁਝ ਦਿਨਾਂ ‘ਚ ਰਿਲੀਜ਼ ਹੋਵੇਗਾ ‘ਬੀ ਆਰ ਐਸ ਫਿਲਮਸ’ ਦੇ ਬੈਨਰ ਹੇਠ ਬਣੀ ਨਿਰਮਾਤਾ ਪਵਨ ਅਗਰਵਾਲ, ਕਰਨ ਅਗਰਵਾਲ ਤੇ ਸਹਿ ਨਿਰਮਾਤਾ ਧੀਰਜ ਭੰਡਾਰੀ ਦੀ ਇਸ ਫਿਲਮ ਨੂੰ ਦਰਸ਼ਨ ਭੰਗਾ ਨੇ ਨਿਰਦੇਸ਼ਤ ਕੀਤਾ ਹੈ।
ਫ਼ਿਲਮ ਦੀ ਕਹਾਣੀ ਨਿਰਦੇਸ਼ਕ ਦਰਸ਼ਨ ਬੱਗਾ ਨੇ ਆਪ ਹੀ ਲਿਖੀ ਹੈ। ਫ਼ਿਲਮ ਦੀ ਪਟਕਥਾ ਮੁੰਬਈ ਦੇ ਨਾਮਵਰ ਲੇਖਕ ਰਾਜੀਵ ਕੌਲ ਨੇ ਲਿਖੀ ਹੈ ਜਦਕਿ ਡਾਇਲਾਗ ਲਿਖਣ ਦੀ ਜ਼ਿੰਮੇਵਾਰੀ ਮਿੰਟੂ ਤੇ ਦੀਦਾਰ ਗਿੱਲ ਦੀ ਜੋੜੀ ਨੇ ਅਦਾ ਕੀਤੀ ਹੈ। ਇਸ ਫ਼ਿਲਮ ਵਿੱਚ ਰਾਜਵੀਰ ਜਵੰਦਾ, ਜਸਵਿੰਦਰ ਭੱਲਾ, ਉਪਾਸਨਾ ਸਿੰਘ, ਗੌਰਵ ਕੱਕੜ, ਸਾਰਾ ਸ਼ਰਮਾ, ਹਾਰਬੀ ਸੰਘਾ, ਜੈਸਮੀਨ, ਸੁੰਤਤਰ ਭਾਰਤ ਅਤੇ ਮੋਨਿਕਾ ਰਾਠੌੜ ਸਮੇਤ ਕਈ ਹੋਰ ਦਿੱਗਜ ਚਿਹਰੇ ਇਸ ਫਿਲਮ ਵਿੱਚ ਨਜ਼ਰ ਆਉਂਣਗੇ। ਰਾਜਵੀਰ ਇਸ ਫ਼ਿਲਮ ਵਿੱਚ ਵੀ ਇਕ ਗਾਇਕ ਵਜੋਂ ਨਜ਼ਰ ਆਵੇਗਾ, ਜੋ ਪੰਜਾਬ ਤੋਂ ਵਿਦੇਸ਼ ਜਾਂਦਾ ਹੈ। ਜਿਥੇ ਉਸ ਨੂੰ ਇਕ ਅਮੀਰ ਪਰਿਵਾਰ ਦੀ ਕੁੜੀ ਨੂੰ ਸੰਗੀਤ ਸਿਖਾਉਣ ਦੀ ਨੌਕਰੀ ਮਿਲਦੀ ਹੈ। ਇਸ ਫ਼ਿਲਮ ਇਕ ਖੂਬਸੂਰਤ ਪ੍ਰੇਮ ਕਹਾਣੀ ਦੇ ਨਾਲ ਨਾਲ ਖੂਬ ਕਾਮੇਡੀ ਤੇ ਮਸਤੀ ਦੇਖਣ ਨੂੰ ਮਿਲੇਗੀ।

ਪੁਲਿਸ ਦੀ ਨੌਕਰੀ ਛੱਡਕੇ ਗਾਇਕੀ ਵਿੱਚ ਆਏ ਰਾਜਵੀਰ ਜਵੰਦਾ ਲਈ ਇਹ ਫ਼ਿਲਮ ਬੇਹੱਦ ਅਹਿਮ ਹੈ। ਇਸ ਫ਼ਿਲਮ ਜ਼ਰੀਏ ਉਸਦੀ ਅਦਾਕਾਰੀ ਪ੍ਰਤਿਭਾ ਦਾ ਮੁਜ਼ਾਹਰਾ ਹੋਵੇਗਾ। ਉਂਝ ਉਹ ਗਾਇਕੀ ‘ਚ ਆਉਣ ਤੋਂ ਪਹਿਲਾਂ ਬਤੌਰ ਕਲਾਕਾਰ ਕਈ ਸਟੇਜਾਂ ‘ਤੇ ਕੰਮ ਕਰ ਚੁੱਕਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਦੀ ਪੜ•ਾਈ ਕਰ ਚੁੱਕਾ ਜਵੰਦਾ ਇਸ ਫ਼ਿਲਮ ਨੂੰ ਲੈ ਕੇ ਹਰ ਪਾਸੇ ਚਰਚਾ ਵਿੱਚ ਹੈ।

Leave a Reply

Your email address will not be published. Required fields are marked *

ਰੌਸ਼ਨ ਪ੍ਰਿੰਸ ਬਣਿਆ ‘ਮੁੰਡਾ ਫ਼ਰੀਦਕੋਟੀਆ’ ਕਿਉਂ? 14 ਜੂਨ ਨੂੰ ਲੱਗੇਗਾ ਪਤਾ 

ਪੰਜਾਬੀ ਸਿਨੇਮੇ ਨੂੰ ਨਵਾਂ ਮੁਕਾਮ ਦੇਵੇਗੀ ‘ਮੁਕਲਾਵਾ’, 8 ਦਿਨ ਬਾਕੀ