in

ਦਿਲਜੀਤ ਦੁਸਾਂਝ ਦੀ ‘ਜੋੜੀ’ ਵਿੱਚ ਨਜ਼ਰ ਆਉਂਣਗੇ ਇਹ ਨਾਮੀਂ ਕਲਾਕਾਰ

ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਅੱਜ ਕੱਲ• ਆਪਣੀ ਫ਼ਿਲਮ ‘ਜੋੜੀ’ ਨੂੰ ਲੈ ਕੇ ਚਰਚਾ ਵਿੱਚ ਹਨ। ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਪੰਜਾਬ ਦੀ ਇਕ ਦੋਗਾਣਾ ਜੋੜੀ ਦੁਆਲੇ ਘੁੰਮਦੀ ਹੈ। ਅੰਬਰਦੀਪ ਸਿੰਘ ਦੀ ਲਿਖੀ ਤੇ ਉਸ ਵੱਲੋਂ ਹੀ ਨਿਰਦੇਸ਼ਤ ਕੀਤੀ ਜਾ ਰਹੀ ਨਿਰਮਾਤਾ ਕਾਰਜ ਗਿੱਲ ਤੇ ਦਿਲਜੀਤ ਥਿੰਦ ਦੀ ਇਸ ਫ਼ਿਲਮ ਦੀ ਹੀਰੋਇਨ ਪੰਜਾਬੀ ਗਾਇਕਾ ਨਿਮਰਤ ਖਹਿਰਾ ਹੈ। ਫ਼ਿਲਮ ਵਿੱਚ ਥੀਏਟਰ ਅਤੇ ਫ਼ਿਲਮ ਜਗਤ ਦੇ ਕਈ ਚਰਚਿਤ ਚਿਹਰੇ ਨਜ਼ਰ ਆਉਂਣਗੇ। ਉਥੇ ਹੀ ਇਸ ਫ਼ਿਲਮ ਵਿੱਚ ਨਾਮਵਰ ਪੰਜਾਬੀ ਗਾਇਕ ਹਰਸਿਮਰਨ ਅਤੇ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਵੀ ਅਹਿਮ ਭੂਮਿਕਾ ‘ਚ ਨਜ਼ਰ ਆਉਂਣਗੇ। ਦੋਵਾਂ ਨੇ ਹਾਲਹਿ ਵਿੱਚ ਇਸ ਫ਼ਿਲਮ ਦੀ ਟੀਮ ਨੂੰ ਜੁਆਇਨ ਕੀਤਾ ਹੈ। ਹਰਸਿਮਰਨ ਦੀ ਬਤੌਰ ਅਦਾਕਾਰ ਚੌਥੀ ਫ਼ਿਲਮ ਹੋਵੇਗੀ।

ਉਸਦੀਆਂ ਤਿੰਨ ਫ਼ਿਲਮਾਂ ਗੁਲਾਮ, ਪਰਿੰਦੇ ਅਤੇ ਮੁਸਾਫ਼ਿਰ ਰਿਲੀਜ਼ ਲਈ ਤਿਆਰ ਪਈਆਂ ਹਨ। ਇਨ•ਾਂ ਵਿੱਚੋਂ ਮੁਸਾਫਿਰ ਪਹਿਲਾਂ ਰਿਲੀਜ਼ ਹੋਵੇਗੀ।

ਜਦਕਿ ਦ੍ਰਿਸ਼ਟੀ ਗਰੇਵਾਲ ਹਾਲਹਿ ਵਿੱਚ ਐਮੀ ਵਿਰਕ ਦੀ ਫ਼ਿਲਮ ‘ਮੁਕਲਾਵਾ’ ਵਿੱਚ ਅਹਿਮ ਦੇ ਦਮਦਾਰ ਭੂਮਿਕਾ ‘ਚ ਨਜ਼ਰ ਆਈ ਸੀ। ਅਗਲੇ ਸਾਲ 26 ਜੂਨ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦੀ ਸ਼ੂਟਿੰਗ ਸ਼ੀ੍ਰ ਅੰਮ੍ਰਿਤਸਰ ਸਾਹਿਬ ਅਤੇ ਪਾਸ ਦੇ ਖੇਤਰਾਂ ਵਿੱਚ ਚੱਲ ਰਹੀ ਹੈ। ਫ਼ਿਲਮ ਦਾ ਕੁਝ ਹਿੱਸਾ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੇ ਸਰਹੱਦੀ ਪਿੰਡਾਂ ਵਿੱਚ ਵੀ ਫਿਲਮਾਇਆ ਜਾਵੇਗਾ। ਗੁਰਪ੍ਰੀਤ ਸਿੰਘ ਪਲਹੇੜੀ ਵੱਲੋਂ ਡਿਜ਼ਾਈਨ ਕੀਤੇ ਇਸ ਪ੍ਰਾਜੈਕਟ ਦੀ ਸਮੇਂ ਤੋਂ ਪਹਿਲਾਂ ਹੋ ਰਹੀ ਚਰਚਾ ਦੱਸਦੀ ਹੈ ਕਿ ਦਿਲਜੀਤ ਦੁਸਾਂਝ ਅਤੇ ‘ਰਿਦਮ ਬੁਆਏਜ ਇੰਟਰਟੇਨਮੈਂਟ’ ਦੀਆਂ ਫ਼ਿਲਮਾਂ ਦਾ ਆਮ ਲੋਕਾਂ ਵਿੱਚ ਕਿਸ ਕਦਰ ਕਰੇਜ਼ ਹੈ।

Leave a Reply

Your email address will not be published. Required fields are marked *

ਭਲਕੇ ਰਿਲੀਜ਼ ਹੋਵੇਗੀ ‘ਅੜਬ ਮੁਟਿਆਰਾਂ’, ਜਾਣੋ ਫ਼ਿਲਮ ‘ਚ ਕੀ ਹੈ ਖਾਸ

ਕੌਣ ਹਨ ਇਹ ਦੋਵੇਂ ਮਾਡਲਾਂ, ਕਿਥੋਂ ਆਈਆਂ, ਕਿਉਂ ਲੜੀਆਂ ਤੇ ਕਿਵੇਂ ਪੁੱਜੀਆਂ ਬਿਗ ਬੌਸ ਦੇ ਘਰ? ਪੜ•ੋ ਇਹ ਸਟੋਰੀ