fbpx

ਕੀ ਹੈ ਖਾਸ ‘ਜੋਰਾ, ਦਾ ਸੈਕਿੰਡ ਚੈਪਟਰ’ ਵਿੱਚ ? ਪੜ•ੋ

Posted on February 24th, 2020 in Article

ਕਰੀਬ ਤਿੰਨ ਸਾਲ ਪਹਿਲਾਂ ਆਈ ਪੰਜਾਬੀ ਫ਼ਿਲਮ ‘ਜੋਰਾ’ ਦਾ ਸੀਕੁਅਲ ‘ਜੋਰਾ,ਅਧਿਐਨ ਦੋ’ ਆਉਂਦੀ 6 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੇ ਟ੍ਰੇਲਰ ਨੇ ਹੀ ਸਾਬਤ ਕਰ ਦਿੱਤਾ ਹੈ ਕਿ ਇਹ ਫਿਲਮ ਆਮ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਫ਼ਿਲਮ ਹੈ। ਪੰਜਾਬ ਦੀਆਂ ਕੁਝ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਹੈ। ‘ਜੋਰਾ’ ਫ਼ਿਲਮ ਨਾਲ ਪੰਜਾਬੀ ਫ਼ਿਲਮ ਜਗਤ ਦਾ ਚਰਚਿਤ ਸਿਤਾਰਾ ਬਣਿਆ ਦੀਪ ਸਿੱਧੂ ਇਸ ਫ਼ਿਲਮ ਦਾ ਨਾਇਕ ਹੈ। ਇਸ ਵਾਰ ਉਸ ਨਾਲ ਪੰਜਾਬੀ ਗਾਇਕ ਸਿੰਘਾ ਵੀ ਨਜ਼ਰ ਆਵੇਗਾ। ਉਹ ਇਸ ਫ਼ਿਲਮ ਤੋਂ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰੇਗਾ। ਧਰਮਿੰਦਰ ਵਰਗੇ ਦਿੱਗਜ ਅਦਾਕਾਰ ਸਮੇਤ ਇਸ ਫ਼ਿਲਮ ‘ਚ ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਅਸ਼ੀਸ਼ ਦੁੱਗਲ, ਮੁਕੇਸ਼ ਤਿਵਾੜੀ, ਮਹਾਂਵੀਰ ਭੁੱਲਰ, ਯਾਦ ਗਰੇਵਾਲ, ਕੁੱਲ ਸਿੱਧੂ, ਸੋਨਪ੍ਰੀਤ ਜਵੰਧਾ, ਪਾਲੀ ਸੰਧੂ, ਬਲਜੀਤ ਸਿੰਘ, ਅਮਨ, ਕਰਨ ਬਟਨ, ਹਰਿੰਦਰ ਭੁੱਲਰ, ਅੰਮ੍ਰਿਤ ਅੰਬੀ, ਸਤਿੰਦਰ ਕੌਰ, ਦਵਿੰਦਰ ਪੁਰਬਾ ਅਤੇ ਅਸ਼ੋਕ ਤਾਂਗੜੀ ਸਮੇਤ ਕਈ ਹੋਰ ਚਿਹਰੇ ਵੀ ਫ਼ਿਲਮ ਦਾ ਜ਼ਰੂਰੀ ਹਿੱਸਾ ਹਨ।


ਫ਼ਿਲਮ ਦੀ ਟੀਮ ਮੁਤਾਬਕ ‘ਜੋਰਾ’ ਵਾਂਗ ਹੁਣ ‘ਜੋਰਾ ਦਾ ਸੈਕਿੰਡ ਚੈਪਟਰ’ ਵੀ ਜ਼ਿੰਦਗੀ ਅਤੇ ਪੰਜਾਬੀ ਸਮਾਜ ਨਾਲ ਜੁੜੀ ਹੋਈ ਫ਼ਿਲਮ ਹੈ। ਜ਼ਿਲ•ਾ ਬਠਿੰਡਾ ਅਤੇ ਚੰਡੀਗੜ• ਦੇ ਆਸ ਪਾਸ ਦੇ ਇਲਾਕਿਆਂ ‘ਚ ਫਿਲਮਾਈ ਗਈ ਇਸ ਫਿਲਮ ਦੀ ਪਿੱਠਭੂਮੀ ਵੀ ਬਠਿੰਡਾ ਸ਼ਹਿਰ ਨਾਲ ਸਬੰਧਿਤ ਹੈ। ਫਿਲਮ ‘ਚ ਕੁਝ ਅਜਿਹੀਆਂ ਘਟਨਾਵਾਂ ਵੀ ਸ਼ਾਮਲ ਹਨ ਜੋ ਹਕੀਕੀ ਤੌਰ ‘ਤੇ ਵਾਪਰੀਆਂ ਹਨ। ਇਹ ਫ਼ਿਲਮ ਯਥਾਰਥ ਅਤੇ ਡਰਾਮੇ ਦਾ ਸੁਮੇਲ ਕਹੀ ਜਾ ਸਕਦੀ ਹੈ। ਇਸ ਫਿਲਮ ਦੇ ਕਈ ਪਾਤਰ ਵੀ ਅਸਲ ਜ਼ਿੰਦਗੀ ‘ਚੋਂ ਲਏ ਗਏ ਹਨ । ਇਸ ਫ਼ਿਲਮ ਦਾ ਐਕਸ਼ਨ ਅਤੇ ਡਾਇਲਾਗ ਇਸ ਦੀ ਜ਼ਿੰਦਜਾਨ ਕਹੇ ਜਾ ਸਕਦੇ ਹਨ।
ਜੇ ਤੁਸੀਂ ਇਕ ਵੱਖਰੇ ਕਿਸਮ ਦਾ ਸਿਨੇਮਾ ਦੇਖਣਾ ਚਾਹੁੰਦੇ ਹੋ ਤਾਂ ਇਹ ਫ਼ਿਲਮ ਤੁਹਾਡੇ ਲਈ ਹੀ ਹੈ। ਜੇ ਤੁਸੀਂ ਪੰਜਾਬ ਦੇ ਅੰਦਰੋ ਅੰਦਰੀ ਚੱਲ ਰਹੇ ਗੈਂਗਵਾਰ ਅਤੇ ਇਸ ਗੈਂਗਵਾਰਾਂ ਦੇ ਪਿੱਛੇ ਖੜ•ੇ ਸਿਆਸਤਦਾਨਾਂ ਅਤੇ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਦੇਖਣਾ ਚਾਹੁੰਦੇ ਹੋ ਤਾਂ ਇਹ ਫ਼ਿਲਮ ਤੁਹਾਡੇ ਲਈ ਹੀ ਹੈ। ਜੇ ਤੁਸੀਂ ਰੀਅਲ ਐਕਸ਼ਨ ਤੇ ਪੰਜਾਬ ਨਾਲ ਜੁੜੇ ਲੋਕਾਂ ਦੀ ਕਹਾਣੀ ਦੇਖਣਾ ਪਸੰਦ ਕਰਦੇ ਹੋ ਤਾਂ ਵੀ ਇਹ ਫ਼ਿਲਮ ਤੁਹਾਡੇ ਲਈ ਹੀ ਹੈ। ਜੇ ਤੁਸੀਂ ਦੀਪ ਸਿੱਧੂ ਦੇ ਫ਼ੈਨ ਹੋ ਤਾਂ ਇਹ ਫ਼ਿਲਮ ਤੁਹਾਡੇ ਲਈ ਤਾਂ ਹੈ ਹੀ ਬਲਕਿ ਸਿੰਘੇ ਦੇ ਫ਼ੈਨ ਵੀ ਫਖਰ ਨਾਲ ਆਪਣੇ ਚਹੇਤੇ ਅਦਾਕਾਰ ਨੂੰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਦੇਖ ਸਕਦੇ ਹੋ। ਇਸ ਤਰ•ਾਂ ਦੇ ਬਹੁਤ ਸਾਰੇ ਕਾਰਨ ਹਨ ਜੋ ਇਸ ਫ਼ਿਲਮ ਨੂੰ ਖਾਸ ਬਣਾਉਂਦੇ ਹਨ।

‘ਬਠਿੰਡੇ ਵਾਲੇ ਬਾਈ ਫਿਲਮਸ’ ਅਤੇ ‘ਲਾਊਡ ਰੌਰ’ ਫ਼ਿਲਮਸ’ ਦੀ ਪੇਸ਼ਕਸ਼ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਵਿਮਲ ਚੋਪੜਾ ਅਤੇ ਅਮਰਿੰਦਰ ਸਿੰਘ ਰਾਜੂ ਦੀ ਇਸ ਫਿਲਮ ਦਾ ਸੰਗੀਤ ਵੀ ਜਿਥੇ ਫਿਲਮ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ ਉਥੇ ਦਰਸ਼ਕਾਂ ਨੂੰ ਬੇਹੂਦਾ ਗਾਇਕੀ ਤੇ ਸੰਗੀਤ ਤੋਂ ਰਾਹਤ ਹੀ ਦਿਵਾਏਗਾ। ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਮੁਤਾਬਕ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਹ ਫਿਲਮ ਭਾਵੇਂ ਐਕਸ਼ਨ ਡਰਾਮਾ ਫ਼ਿਲਮ ਹੈ ਪਰ ਇਹ ਫਿਲਮ ਸਿਰਫ ਨੌਜਵਾਨਾਂ ਦੀ ਨਾ ਹੋ ਕੇ ਸੁਮੱਚੇ ਪਰਿਵਾਰਾਂ ਦੀ ਫ਼ਿਲਮ ਹੈ। ਇਹ ਫਿਲਮ ਪੰਜਾਬ ਦੇ ਕਈ ਰੰਗਾਂ ਨੂੰ ਪਰਦੇ ‘ਤੇ ਪੇਸ਼ ਕਰਦੀ ਹੈ। ਮੁੰਬਈਆ ਫਿਲਮਾਂ ਤੋਂ ਉਕਤਾ ਚੁੱਕੇ ਦਰਸ਼ਕਾਂ ਲਈ ਇਹ ਨਿਰੋਲ ਰੂਪ ‘ਚ ਪੰਜਾਬੀ ਫਿਲਮ ਹੋਵੇਗੀ, ਜਿਸ ‘ਚ ਪੰਜਾਬੀਆਂ ਦਾ ਖਾਕਾ ਪੇਸ਼ ਹੋਵੇਗਾ।

Comments & Feedback