in

ਅਨਮੋਲ ਗਗਨ ਮਾਨ ਨੇ ਤਿਆਰ ਕੀਤੀ ‘ਲੇਡੀਜ ਬਿਗ੍ਰੇਡ’

ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਨੇ ਪਹਿਲਕਦਮੀ ਕਰਦਿਆਂ ਆਪਣੀ ਟੀਮ ‘ਚ ਮੁੰਡਿਆਂ ਦੀ ਜਗ•ਾ ਕੁੜੀਆਂ ਨੂੰ ਥਾਂ ਦਿੱਤੀ ਹੈ। ਅਨਮੋਲ ਗਗਨ ਮਾਨ ਨੇ 8 ਕੁੜੀਆਂ ਦਾ ਲੇਡੀਜ ਬੈਂਡ ਤਿਆਰ ਕੀਤਾ ਹੈ। ਇਹ ਕੁੜੀਆਂ ਉਸ ਨਾਲ ਵੱਖ ਵੱਖ ਸਾਜ ਵਜਾਉਂਣਗੀਆਂ। ਅਨਮੋਲ ਨੂੰ ਨੌਰਥ ਇੰਡੀਆ ਦੀ ਪਹਿਲੀ ਗਾਇਕਾ ਕਿਹਾ ਜਾ ਸਕਦਾ ਹੈ, ਜਿਸ ਨੇ ਆਪਣਾ ਲੇਡੀਜ ਬੈਂਡ ਤਿਆਰ ਕੀਤਾ ਹੈ। ਉਸ ਮੁਤਾਬਕ ਉਸ ਦੀ ਦਿਲੀ ਖਵਾਇਸ਼ ਸੀ ਕਿ ਉਹ ਆਪਣੀ ਟੀਮ ‘ਚ ਕੁੜੀਆਂ ਨੂੰ ਜਗ•ਾ ਦੇਵੇ, ਪਰ ਪੰਜਾਬ ‘ਚ ਬਹੁਤ ਘੱਟ ਅਜਿਹੀਆਂ ਕੁੜੀਆਂ ਹਨ, ਜਿਨ•ਾਂ ਨੂੰ ਪ੍ਰੋਫੈਸ਼ਨਲ ਤੌਰ ‘ਤੇ ਵੱਖ ਵੱਖ ਸਾਜ ਵਜਾਉਂਣੇ ਆਉਂਦੇ ਹਨ। ਉਸ ਨੇ ਕਾਫੀ ਮਿਹਨਤ ਤੋਂ ਬਾਅਦ ਇਹ ਟੀਮ ਤਿਆਰ ਕੀਤੀ ਹੈ। ਇਸ ‘ਚ ਸ਼ਾਮਲ 7 ਕੁੜੀਆਂ ਉਸ ਨਾਲ ਲਾਈਵ ਸਾਜ ਵਜਾਉਂਣਗੀਆਂ। ਉਹ ਗਾਉਣ ਦੇ ਨਾਲ ਨਾਲ ਖੁਦ ਵੀ ਤੂੰਬੀ ਵਜਾਇਆ ਕਰੇਗੀ। ਉਹ ਆਪਣੀ ਇਸ ਟੀਮ ਦੇ ਨਾਲ ‘ਪੰਜਾਬੋ ਲਾਈਵ’ ਨਾਂ ਹੇਠ ਦੁਨੀਆਂ ਦੇ ਵੱਖ ਵੱਖ ਕੋਨਿਆਂ ‘ਚ ਲਾਈਵ ਸ਼ੋਅ ਕਰੇਗੀ। ਇਸ ਲੇਡੀਜ਼ ਬੈਂਡ ਦਾ ਰਸਮੀ ਐਲਾਨ ਉਹ ਛੇਤੀ ਹੀ ਕਰਨ ਜਾ ਰਹੀ ਹੈ।  ਦੱਸ ਦਈਏ ਕਿ ਪਿਛਲੇ ਲੰਮੇ ਸਮੇਂ ਤੋਂ ਇਕ ਮਿਊਜ਼ਿਕ ਕੰਪਨੀ ਨਾਲ ਬੌਂਡ ਹੋ ਕੇ ਕੰਮ ਕਰ ਰਹੀ ਅਨਮੋਲ ਹੁਣ ਸੁਤੰਤਰ ਤੌਰ ‘ਤੇ ਖੁੱਲ• ਕੇ ਸਾਹਮਣੇ ਆਈ ਹੈ। ਉਸ ਮੁਤਾਬਕ ਉਹ ਵਿਦੇਸ਼ਾਂ ‘ਚ ਇੱਕਲੀ ਹੀ ਆਪਣੀ ਟੀਮ ਨਾਲ ਪੇਸ਼ਕਾਰੀਆਂ ਦੇਵੇਗੀ। ਕੁਝ ਦੇਸ਼ਾਂ ‘ਚ ਉਸ ਦੇ ਸ਼ੋਅ ਬੁੱਕ ਵੀ ਹੋ ਚੁੱਕੇ ਹਨ। ਪਰ ਇਹਨਾਂ ਸ਼ੋਆਂ ਦੀ ਸ਼ੁਰੂਆਤ ਤੋਂ ਪਹਿਲਾਂ ਉਹ ਮੀਡੀਆ ਦੇ ਰੂਬਰੂ ਹੋ ਕੇ ਇਸ ਬੈਂਡ ਨੁੰ ਬਣਾਉਣ ਪਿਛਲੇ ਕਾਰਨਾਂ ਦੀ ਜਾਣਕਾਰੀ ਦਿੰਦਿਆਂ ਇਸ ਬੈਂਡ ਦਾ ਇਕ ਨਮੂਨਾ ਪੇਸ਼ ਕਰੇਗੀ। ਸਪਨ ਮਨਚੰਦਾ

Leave a Reply

Your email address will not be published. Required fields are marked *

ਨੀਰੂ ਬਾਜਵਾ ਕਿਵੇਂ ਕਰ ਗਈ ਏਡੀ ਵੱਡੀ ਗਲਤੀ ????

ਪੰਜਾਬੀ ਦਰਸ਼ਕਾਂ ਨੂੰ ਹੁਣ ”ਜਿੰਦੂਆ” ਤੋਂ ਆਸਾਂ