ਨੀਰੂ ਬਾਜਵਾ ਕਿਵੇਂ ਕਰ ਗਈ ਏਡੀ ਵੱਡੀ ਗਲਤੀ ????

Posted on February 28th, 2017 in Movie Review

ਪੰਜਾਬੀ ਦੀਆਂ 19 ਤੋਂ ਵੱਧ ਫ਼ਿਲਮਾਂ ਕਰ ਚੁੱਕੀ ਨੀਰੂ ਬਾਜਵਾ ਨੇ ਮੌਕਾ ਦੇਖਦਿਆਂ ਆਪਣੀ ਥਾਂ ‘ਤੇ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਹੀਰੋਇਨ ਵਜੋਂ ਫ਼ਿਲਮ ਇੰਡਸਟਰੀ ‘ਚ ਪੇਸ਼ ਕੀਤਾ ਹੈ। ਆਪ ਹੁਣ ਉਹ ਫ਼ਿਲਮ ਡਾਇਰੈਕਸ਼ਨ ਵੱਲ ਹੋ ਗਈ ਹੈ। ਵਧਦੀ ਉਮਰ ਦੇ ਨਾਲ ਉਸ ਦਾ ਇਹ ਫ਼ੈਸਲਾ ਸਿਆਪਣ ਵਾਲਾ ਹੈ। ‘ਸਰਘੀ’ ਫ਼ਿਲਮ ਦਾ ਜਦੋਂ ਟਰੇਲਰ ਆਇਆ ਸੀ ਤਾਂ ਇਹ ਗੱਲ ਉੱਠੀ ਕਿ ਰੁਬੀਨਾ ਦੀ ਆਵਾਜ਼ ਨੀਰੂ ਨੇ ਡਬ ਕੀਤੀ ਹੈ। ਫਿਰ ਦੱਸਿਆ ਗਿਆ ਕਿ ਰੁਬੀਨਾ ਦਾ ਨੀਰੂ ਨਾਲ ਚਿਹਰਾ ਤੇ ਅੰਦਾਜ਼ ਹੀ ਨਹੀਂ ਮਿਲਦਾ, ਆਵਾਜ਼ ਵੀ ਉਹੋ ਜਿਹੀ ਹੀ ਹੈ। ਖ਼ੈਰ ੧  ਫ਼ਿਲਮ ਤੋਂ ਬਹੁਤ ਆਸਾਂ ਸਨ।  ਇਸ ਦੀ ਟੀਮ ਨੂੰ ਵੀ ਤੇ ਦਰਸ਼ਕਾਂ ਨੂੰ ਵੀ। ਪਰ ਦੋਵਾਂ ਧਿਰਾਂ ਨੂੰ ਉਹ ਹੰਗਾਰਾ ਨਹੀਂ ਮਿਲਿਆ, ਜਿਸ ਦੀ ਉਹ ਉਮੀਦ ਰੱਖੀ ਬੈਠੇ ਸਨ। ਰੁਬੀਨਾ ਸਕਰੀਨ ‘ਤੇ ਆਪਣੀ ਭੈਣ ਨੀਰੂ ਨਾਲ ਵੀ ਜ਼ਿਆਦਾ ਜੱਚਦੀ ਹੈ। ਉਸ ਦੀ ਅਦਾਕਾਰੀ ਹੀ ਸਲਹੁਣਯੋਗ ਹੈ। ਪਰ ਸਮਝ ਨਹੀਂ ਆਈ ਨੀਰੂ ਬਾਜਵਾ ਉਸ ਨੂੰ ਲਾਂਚ ਕਰਨ ਲੱਗਿਆ ਏਡੀ ਵੱਡੀ ਗਲਤੀ ਕਿਵੇਂ ਕਰ ਗਈ? ਇਕ ਹਲਕੀ ਜਿਹੀ ਤੇ ਬਿਨਾਂ ਨਵੇਂਪਣ ਵਾਲੀ ਸਟੋਰੀ ਨਾਲ ਉਸ ਨੇ ਆਪਣੀ ਭੈਣ ਨੂੰ ਮਾਰਕੀਟ ‘ਚ ਉਤਾਰ ਦਿੱਤਾ। ਉਹ ਕਿਵੇਂ ਭੁੱਲ ਗਈ ਕਿ ਪੰਜਾਬੀ ਦਰਸ਼ਕ ਫ਼ਿਲਮਾਂ ਦੇ ਮਾਮਲੇ ‘ਚ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਤੇ ਕਰੋੜਾਂ ਦਿਲਾਂ ਦੇ ਅਜ਼ੀਜ਼ ਗੁਰਦਾਸ ਮਾਨ ਨੂੰ ਵੀ ਨਹੀਂ ਬਖ਼ਸ਼ਦੇ। ਅਮਰਿੰਦਰ, ਦਿਲਜੀਤ, ਗਿੱਪੀ ਵਰਗੇ ਵੱਡੇ ਸਟਾਰਾਂ  ਦੀ ਲੋਟਣੀ ਲਵਾਉਣ ਲੱਗੇ ਵੀ ਇਹ ਦਰਸ਼ਕ ਭੋਰਾ ਤਰਸ ਨਹੀਂ ਖਾਂਦੇ। ਏਨੇ ਤਜਰਬੇ ਤੋਂ ਬਾਅਦ ਵੀ ਉਹ ਇਹ ਕਿਵੇਂ ਭੁੱਲ ਗਈ ਕਿ ਬਿਨਾਂ ਨਵੇਂਪਣ ਤੋਂ ਦਰਸ਼ਕਾਂ ਨੂੰ ਸਿਨੇਮੇ ਤੱਕ ਲਿਆਉਣਾ ਸੌਖਾ ਕੰਮ ਨਹੀਂ । ਫ਼ਿਲਮ ਚਲਾਉਣ ਲਈ ਉਸ ‘ਚ ਫ਼ਿਲਮੀ ਹੋਣਾ ਜ਼ਰੂਰੀ ਹੋ ਗਿਆ। ਇਸ ਫ਼ਿਲਮ ਦੇ ਹੀਰੋ ਗਾਇਕ ਜੋੜੀ ਜੱਸੀ ਤੇ ਬੱਬਲ ਗਿੱਲ ਹਨ। ਜਿਵੇਂ ਇਹ ਗਾਉਂਦੇ ਇੱਕਠੇ ਹਨ, ਉਵੇਂ ਫ਼ਿਲਮਾਂ ‘ਚ ਵੀ ਇੱਕਠੇ ਆਉਂਦੇ ਹਨ। ਇਸ ਤੋਂ ਪਹਿਲਾਂ ਵੀ ਦੋਵੇਂ ਦੁ ਕੁ ਫ਼ਿਲਮਾਂ ਇੱਕਠੀਆਂ ਕਰ ਚੁੱਕੇ ਹਨ, ਪਰ ਚੱਲੀਆਂ ਨਹੀਂ। ਇਹ ਨਹੀਂ ਕਿ ਇਹਨਾਂ ਮੁੰਡਿਆਂ ਨੂੰ ਐਕਟਿੰਗ ਨਹੀਂ ਆਉਂਦੀ। ਗੱਲ ਤਾਂ ਇਹਨਾਂ ਨੂੰ ਗਾਇਕੀ ‘ਚੋਂ ਕੱਢ ਕੇ ਇਕ ਐਕਟਰ ਵਜੋਂ ਪੇਸ਼ ਕਰਨ ਦੀ ਹੈ। ਦੋਵਾਂ ਦੀ ਫ਼ੈਨ ਫੌਲਵਿੰਗ ਵੀ ਹੈ। ਜਿਹੜੇ ਫ਼ੈਨ ਪਹਿਲੇ ਦਿਨ ਫ਼ਿਲਮ ਦੇਖਣ ਜਾਂਦੇ ਹਨ, ਓਨ•ਾਂ ਨੇ ਹੀ ਅੱਗੇ ਆ ਕੇ ਹੋਰਾਂ ਨੂੰ ਦੱਸਣਾ ਹੁੰਦੈ। ਜੇ ਫ਼ਿਲਮ ‘ਚ ਦਮ ਹੋਵੇ ਤਾਂ ਲੋਕ ਸੋਸ਼ਲ ਮੀਡੀਆ ‘ਤੇ ਖੁਦ ਬ ਖੁਦ ਮੁਫ਼ਤ ਦੀ ਮਸ਼ਹੂਰੀ ਕਰ ਦਿੰਦੇ ਹਨ। ਜਿਸ ਦੇ ਪੈਸੇ ਖ਼ਰਾਬ ਹੁੰਦੇ ਹਨ ਉਹ ਵੀ ਆਪਣਾ ਤਜਰਬਾ ਦੱਸੇ ਬਿਨਾਂ ਨਹੀਂ ਟਲਦਾ। ਇਹੋ ਕੁਝ ਇਸ ਫ਼ਿਲਮ ਨਾਲ ਹੋਇਆ।  ‘ਸਰਘੀ’ ਦੀ ਪੂਰੀ ਦੀ ਪੂਰੀ ਕਹਾਣੀ ਪਡਿਕਟਏਬਲ ਹੈ। ਇਕ ਕੁੜੀ ਤਿੰਨ ਮੁੰਡਿਆਂ ‘ਚ ਘਿਰੀ ਹੈ। ਸਟੋਰੀ ਲਾਈਨ ਮੁਤਾਬਕ ਡਰਾਮਾ ਹੀ ਨਹੀਂ ਫ਼ਿਲਮ। ਪਤਾ ਨਹੀਂ ਮਜ਼ਾਕ ਤੇ ਚੁਟਕਲਿਆਂ ਨੂੰ ਹੀ ਡਰਾਮਾ ਸਮਝਿਆ ਜਾ ਰਿਹਾ।  ਪੂਰੀ ਦੀ ਪੂਰੀ ਫ਼ਿਲਮ ਮਜ਼ਾਕ ਮਜ਼ਾਕ ‘ਚ ਬਣੀ ਹੈ। ਉਤੋਂ ਸੀਨ• ਟੇਕਿੰਗ ਦੀ ਸਮੱਸਿਆ ਤੇ ਰਹਿੰਦੀ ਕਸਰ ਮਾੜੀ ਅਡੀਟਿੰਗ ਨੇ ਪੂਰੀ ਕਰ ਦਿੱਤੀ। ਫ਼ਿਲਮਾਂ ਫ਼ਲਾਪ ਹੋਣ ਦਾ ਵੱਡਾ ਕਾਰਨ ਹੀ ਠੋਸ ਸਕਰਿਪਟਾਂ ਦੀ ਘਾਟ ਬਣ ਰਿਹਾ ਹੈ। ਦਰਸ਼ਕ ਕਿੰਨ ਕੁ ਚਿਰ ਦੇਖੀ ਜਾਣ ਕਿ ਬਾਈ ਇਕ ਮੁੰਡਾ ਕੁੜੀ ਨੂੰ ਬਚਪਨ ਤੋਂ ਪਿਆਰ ਕਰਦੈ,, ਪਰ ਕੁੜੀ ਨਹੀਂ ਕਰਦੀ ਜਾਂ ਕੁੜੀ ਨੂੰ ਦੱਸ ਨਹੀਂ ਹੁੰਦਾ। ਦੋ ਢਾਈਆਂ ਘੰਟਿਆਂ ਦੀ ਫ਼ਿਲਮ ‘ਚ ਆਖਰ ਕੁੜੀ ਮੰਨ ਜਾਂਦੀ ਤੇ ਹੈਪੀ ਐਡਿੰਗ। ਇਸ ਨੁਕਤੇ ਨੂੰ ਸਾਂਚਾ ਬਣਾਇਆ ਹੋਇਆ ਤੇ ਹਰ ਰਾਈਟਰ, ਡਾਇਰੈਕਟਰ ਸਮਝ ਮੁਤਾਬਕ ਇਸ ‘ਚ ਆਪਣੀ ਕਲਾਕਾਰੀ ਫਿੱਟ ਕਰੀ ਜਾਂਦੈ। ਇਹ ਸਾਂਚਾ ਦਰਸ਼ਕਾਂ ਨੂੰ ਜੱਚ ਨਹੀਂ ਰਿਹਾ। ਇਸ ‘ਚ ਦੋ ਰਾਇ ਨਹੀਂ ਕਿ ਹਰ ਪ੍ਰੋਡਿਊਸਰ, ਡਾਇਰੈਕਟਰ, ਰਾਈਟਰ, ਐਕਟਰ ਕੋਈ ਵੀ ਫ਼ਿਲਮ ਫ਼ਲਾਪ ਹੋਣ ਲਈ ਨਹੀਂ ਬਣਾਉਂਦਾ। ਹਰ ਫ਼ਿਲਮ ਹਿੱਟ ਹੋਣ ਲਈ ਹੀ ਬਣਦੀ ਹੈ, ਉਹ ਗੱਲ ਵੱਖਰੀ ਹੈ ਕਿ ਦਰਸ਼ਕਾਂ ਦਾ ਫ਼ੈਸਲਾ ਫ਼ਿਲਮ ਨੂੰ ਪੁੱਠਾ ਮੋੜ ਦਿੰਦੈ।  ਚਲੋ, ‘ਸਰਘੀ’ ਤੋਂ ਆਸਾਂ ਸਨ, ਕਈਆਂ ਦੀਆਂ ਪੂਰੀਆਂ ਹੋ ਗਈਆਂ, ਕਈਆਂ ਦੀਆਂ ਰਹਿ ਗਈਆਂ। ਇਸ ਬਹਾਨੇ ਪੰਜਾਬੀ ਸਿਨੇਮੇ ਨੂੰ ਇਕ ਹੀਰੋਇਨ ਤਾਂ ਮਿਲੀ। ਹੁਣ ਦੇਖਦੇ ਹਾਂ ਮਾਹੇਸ਼ ਭੱਟ ਦੇ ਨਾਂ ‘ਤੇ ਪ੍ਰਚਾਰੀ ਗਈ ‘ਦੁਸ਼ਮਣ’ ਕਿੰਨੇ ਕੁ ਦਰਸ਼ਕਾਂ ਨੂੰ ਸਿਨੇਮੇ ਵੱਲ ਖਿੱਚਦੀ ਹੈ। ਸਪਨ ਮਨਚੰਦਾ

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?