in

ਫ਼ਿਲਮ ਅਦਾਕਾਰ ਅਮਨ ਧਾਲੀਵਾਲ ਨੂੰ ਅਦਾਲਤ ਨੇ ਠੋਕਿਆ ਜ਼ੁਰਮਾਨਾ, 2 ਲੱਖ 52 ਹਜ਼ਾਰ ਰੁਪਏ ਪੈਣਗੇ ਭਰਨੇ

ਪੰਜਾਬੀ ਫ਼ਿਲਮ ਅਦਾਕਾਰ ਤੇ ਸਾਬਕਾ ਮਾਡਲ ਅਮਨ ਧਾਲੀਵਾਲ ਨੂੰ ਚੰਡੀਗੜ• ਦੀ ਇਕ ਅਦਾਲਤ ਨੇ ਪੰਜਾਬੀ ਫ਼ਿਲਮ ‘ਯੋਧਾ’ ਦੇ ਪ੍ਰੋਡਿਊਸਰਾਂ ਨੂੰ 2 ਲੱਖ 52 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਲਈ ਕਿਹਾ ਹੈ। ਅਦਾਲਤ ਨੇ ਅਮਨ ਧਾਲੀਵਾਲ ਨੂੰ ਇਸ ਰਾਸ਼ੀ ਸਮੇਤ 17 ਹਜ਼ਾਰ 640 ਰੁਪਏ ਵਿਆਜ਼ ਵਜੋਂ ਵੀ ਦੇਣ ਦਾ ਹੁਕਮ ਦਿੱਤਾ ਹੈ। ਦੱਸ ਦਈਏ ਕਿ ਨਿਰਦੇਸ਼ਕ ਮਨਦੀਪ ਕੁਮਾਰ ਦੀ ਇਸ ਫ਼ਿਲਮ ਦੇ ਨਿਰਮਾਤਾ ਕੁਲਜਿੰਦਰ ਸਿੱਧੂ, ਦਿਨੇਸ਼ ਸੂਦ ਤੇ ਉਹਨਾਂ ਦੇ ਸਾਥੀ ਸਨ। ਕੁਲਜਿੰਦਰ ਸਿੱਧੂ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ‘ਜੋਧਾ’ ਦੇ ਇਕ ਅਹਿਮ ਕਿਰਦਾਰ ਗੋਗਾ ਦੇ ਲਈ ਅਮਨ ਧਾਲੀਵਾਲ ਨੂੰ ਸਾਈਨ ਕੀਤਾ ਗਿਆ ਸੀ। ਸ਼ਿਕਾਇਤਕਰਤਾ ਧਿਰ ਮੁਤਾਬਕ ਅਮਨ ਧਾਲੀਵਾਲ ਨੂੰ ਤੈਅ ਹੋਈ ਫ਼ੀਸ ਦਾ 20 ਫ਼ੀਸਦੀ  ਸਾਈਨਿੰਗ ਅਮਾਊਂਟ ਚੈੱਕ ਜ਼ਰੀਏ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੁਝ ਅੰਦਰੂਨੀ ਕਾਰਨਾਂ ਕਰਕੇ ਅਮਨ ਧਾਲੀਵਾਲ ਦੀ ਜਗ•ਾ ਬਾਲੀਵੁੱਡ ਅਦਾਕਾਰ ਰਾਹੁਲ ਦੇਵ ਨੂੰ ਫ਼ਿਲਮ ‘ਚ ਲੈ ਲਿਆ ਗਿਆ।  ਦੋਸ਼ ਹੈ ਕਿ ਅਮਨ ਧਾਲੀਵਾਲ ਨੇ ਵਾਰ ਵਾਰ ਕਹਿਣ ‘ਤੇ ਸਾਈਨਿੰਗ ਅਮਾਊਂਟ ਵਾਪਸ ਨਹੀਂ ਕੀਤੀ। ਜਿਸ ਤੋਂ ਬਾਅਦ ਮਾਮਲਾ ਅਦਾਲਤ ‘ਚ ਚਲਾ ਗਿਆ। ਅਦਾਲਤ ਨੇ ਹੁਣ ਫ਼ਿਲਮ ਦੇ ਪ੍ਰੋਡਿਊਸਰਾਂ ਦੇ ਹੱਕ ‘ਚ ਫ਼ੈਸਲਾ ਸੁਣਾਉਂਦਿਆਂ ਅਮਨ ਨੂੰ ਉਕਤ ਰਕਮ ਵਿਆਜ਼ ਸਮੇਤ ਵਾਪਸ ਕਰਨ ਦੇ ਹੁਕਮ ਸੁਣਾਏ ਹਨ।

Leave a Reply

Your email address will not be published. Required fields are marked *

18 ਅਗਸਤ ਤੋਂ 1 ਸਤੰਬਰ ਤੱਕ ਸਿਨੇਮਾਘਰਾਂ ‘ਚ ਹੋਵੇਗੀ ‘ਠਾਹ ਠਾਹ’

ਸਿਆਸਤ ਤੇ ਡੇਰਾਵਾਦ ਦੀ ਮਿਲੀਭੁਗਤ ‘ਤੇ ਕਟਾਕਸ਼ ਕਰੇਗੀ ‘ਗ੍ਰੇਟ ਸਰਦਾਰ’