ਵਾਈਟ ਹਿੱਲ ਸਟੂਡੀਓ ‘ਸਾਬ• ਬਹਾਦਰ’ ਤੋਂ ਬਾਅਦ 14 ਜੁਲਾਈ ਨੂੰ ਆਪਣੀ ਅਗਲੀ ਫ਼ਿਲਮ ‘ਚੰਨਾ ਮੇਰਿਆ’ ਰਿਲੀਜ਼ ਕਰ ਰਿਹਾ ਹੈ। ਮਰਾਠੀ ਭਾਸ਼ਾ ਦੀ ਬਹੁਚਰਚਿਤ ਫ਼ਿਲਮ ‘ਸਾਰਾਟ’ ਦਾ ਅਧਿਕਾਰਤ ਰੀਮੇਕ ਇਸ ਫ਼ਿਲਮ ਦਾ ਨਿਰਦੇਸ਼ਕ ਪੰਕਜ ਬਤਰਾ ਹੈ। ਇਸ ਫ਼ਿਲਮ ਜ਼ਰੀਏ ਪੰਜਾਬੀ ਗਾਇਕ ਨਿੰਜਾ ਅਤੇ ਅੰਮ੍ਰਿਤ ਮਾਨ ਅਦਾਕਾਰ ਵਜੋਂ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਨਿੰਜਾ ਇਸ ਫ਼ਿਲਮ ਦਾ ਹੀਰੋ ਹੈ ਅਤੇ ਅੰਮ੍ਰਿਤ ਮਾਨ ਖ਼ਲਨਾਇਕ। ਫ਼ਿਲਮ ਦੀ ਨਾਇਕਾ ਪਾਇਲ ਰਾਜਪੂਤ ਹੈ। ਇਸ ‘ਚ ਯੋਗਰਾਜ ਸਿੰਘ, ਕਰਮਜੀਤ ਅਨਮੋਲ ਅਤੇ ਬੀਐਨ ਸ਼ਰਮਾ ਸਮੇਤ ਕਈ ਹੋਰ ਨਾਮਵਰ ਅਦਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ। ਰਾਜਸਥਾਨ ਦੇ ਵੱਖ ਵੱਖ ਇਲਾਕਿਆਂ ‘ਚ ਫ਼ਿਲਮਾਈ ਗਈ ਇਸ ਫ਼ਿਲਮ ਦੇ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਹਨ। ਅੰਤਰਜਾਤੀ ਵਿਆਹਾਂ ‘ਤੇ ਅਧਾਰਿਤ ਇਹ ਫ਼ਿਲਮ ਇਕ ਨੀਵੀਂ ਜਾਤੀ ਦੇ ਮੁੰਡੇ ਅਤੇ ਉੱਚੀ ਜਾਤੀ ਦੀ ਅਮੀਰ ਕੁੜੀ ਦੇ ਪਿਆਰ ਦੀ ਕਹਾਣੀ ਹੈ। ਇਹ ਫ਼ਿਲਮ ਜਾਤ ਪਾਤ ‘ਤੇ ਤਾਂ ਕਰਾਰੀ ਚੋਟ ਕਰਦੀ ਹੀ ਹੈ ਬਲਕਿ ਸਮਾਜ ਦੇ ਕਈ ਰੀਤੀ ਰਿਵਾਜਾਂ ਨੂੰ ਸਿੱਧੇ ‘ਤੇ ਚੁਣੌਤੀ ਵੀ ਦਿੰਦੀ ਹੈ। ਦੱਸ ਦਈਏ ਕਿ ਮਰਾਠੀ ਭਾਸ਼ਾ ‘ਚ ਬਣੀ ਇਸ ਫ਼ਿਲਮ ਦੇ ਹੀਰੋ ਤੇ ਹੀਰੋਇਨ ਬਿਲਕੁਲ ਨਵੇਂ ਕਲਾਕਾਰ ਸਨ। ਇਸੇ ਤਰ•ਾ ਪੰਜਾਬੀ ‘ਚ ਬਣੀ ਚੰਨਾ ਮੇਰਿਆ ਦੇ ਹੀਰੋ, ਹੀਰੋਇਨ ਤੇ ਖਲਨਾਇਕ ਦੀ ਇਹ ਪਹਿਲੀ ਫ਼ਿਲਮ ਹੈ।