in

‘ਜੋਰਾ 10 ਨੰਬਰੀਆ’ ਦਾ  ‘ਜਵਾਲਾ ਚੌਧਰੀ’ ਖੋਲੇਗਾ ਪੰਜਾਬ ਦੇ ਚਿੱਟਕੱਪੜੀਏ ‘ਸ਼ਾਹੂਕਾਰਾਂ ਦੇ ਰਾਜ਼ ਅਸ਼ੀਸ਼ ਦੁੱਗਲ

ਅਸ਼ੀਸ਼ ਦੁੱਗਲ ਪੰਜਾਬੀ ਦਾ ਸਮਰੱਥ ਅਦਾਕਾਰ ਹੈ। ਉਹ ਜਿਸ ਵੀ ਕਿਰਦਾਰ ਨੂੰ ਹੱਥ ਪਾਉਂਦਾ ਹੈ, ਪਰਦੇ ‘ਤੇ ਅਮਰ ਕਰ ਦਿੰਦਾ ਹੈ। ਰੰਗਮੰਚ ਦਾ ਇਹ ਮੰਝਿਆ ਹੋਇਆ ਅਦਾਕਾਰ ਪਿਛਲੇ ਤਿੰਨ ਦਹਾਕਿਆਂ ਤੋਂ ਫ਼ਿਲਮ ਸਨਅਤ ‘ਚ ਸਰਗਰਮ ਹੈ। ਪੰਜਾਬੀ ‘ਚ ਭਾਵੇਂ ਉਸ ਨੇ ਉਂਗਲਾਂ ‘ਤੇ ਗਿਣੀਆਂ ਜਾਣ ਜੋਗੀਆਂ ਫ਼ਿਲਮਾਂ ਹੀ ਕੀਤੀਆਂ ਹਨ, ਪਰ ਉਸ ਨਿਭਾਇਆ ਕੱਲਾ ਕੱਲਾ ਕਿਰਦਾਰ ਦਰਸ਼ਕਾਂ ਦੇ ਮਨਾਂ ‘ਚ ਤਾਜ਼ਾ ਹੈ। ਖਲਨਾਇਕ ਦੇ ਰੂਪ ‘ਚ ਪਰਦੇ ‘ਤੇ ਅੱਤ ਦਾ ਖ਼ਤਰਨਾਕ ਬੰਦਾ ਦਿਖਣ ਵਾਲਾ ਦੁੱਗਲ ਨਿੱਜੀ ਜ਼ਿੰਦਗੀ ‘ਚ ਬੇਹੱਦ ਸਾਊ ਬੰਦਾ ਹੈ। ਉਸ ਦੀ ਫ਼ਿਲਮ ‘ਨਾਬਰ’ ਹੋਵੇ, ‘ਹਾਣੀ’ ਹੋਵੇ, ‘ਗ੍ਰੇਟ ਸਰਦਾਰ’ ਜਾਂ ਫਿਰ ‘ਗੱਦਾਰ’ ਉਸ ਦਾ ਪਹਿਲਾਂ ਕਿਰਦਾਰ ਕਦੇ ਦੂਜੇ ਕਿਰਦਾਰ ਨਾਲ ਮੇਲ ਨਹੀਂ ਖਾਦਾ। ਅਸ਼ੀਸ਼ ਦੁੱਗਲ ਦੀ ਅਦਾਕਾਰੀ ਦਾ ਅਸਲ ਨਮੂਨਾ ਦਰਸ਼ਕ ਛੇਤੀ ਹੀ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜ਼ੋਰਾ 10 ਨੰਬਰੀਆ’ ਵਿੱਚ ਦੇਖ ਸਕਣਗੇ। ਅਮਰਦੀਪ ਵੱਲੋਂ ਹੀ ਲਿਖੀ ਗਈ ਇਹ ਫ਼ਿਲਮ ਪੰਜਾਬ ਦੇ ਗੁੰਡਾਤੰਤਰ, ਸਿਆਸਤ ਤੇ ਪੁਲਿਸ ਦੀ ਆਪਸੀ ਮਿਲੀਭੁਗਤ ‘ਤੇ ਹੈ। ਇਸ ਕਿਸਮ ਦੀ ਫ਼ਿਲਮ ‘ਚ ਹਰ ਕਿਰਦਾਰ ਦਾ ਅਹਿਮ ਵਜੂਦ ਹੁੰਦਾ ਹੈ। ਅਸ਼ੀਸ਼ ਦੁੱਗਲ ਇਸ ‘ਚ ਇਕ ਸ਼ਾਹੂਕਾਰ ਜਵਾਲਾ ਚੌਧਰੀ ਦਾ ਕਿਰਦਾਰ ਅਦਾ ਕਰ ਰਿਹਾ ਹੈ। ਅਜਿਹੇ ਸ਼ਾਹੂਕਾਰਾਂ ਨਾਲ ਪੰਜਾਬ ਭਰਿਆ ਪਿਆ ਹੈ, ਜੋ ਮੂੰਹ ਤੋਂ ਕਿਸੇ ਵੀ ਸਿਆਸੀ ਪਾਰਟੀ ਨਾਲ ਵਿਗਾੜਦੇ ਨਹੀਂ, ਹਰ ਪਾਰਟੀ ਨੁੰ ਫੰਡ ਵੀ ਦਿੰਦੇ ਹਨ। ਲੋੜ ਪੈਣ ‘ਤੇ ਸਿਆਸੀ ਲੋਕਾਂ ਲਈ ਹੋਰਾਂ ਲੋਕਾਂ ਨਾਲ ‘ਸੌਦੇਬਾਜ਼ੀ’ ਵੀ ਕਰਦੇ ਹਨ। ਭਾਵ ਆਪਣੇ ਫ਼ਾਇਦੇ ਲਈ ਹਰ ਪੱਧਰ ਤੱਕ ਚਲੇ ਜਾਂਦੇ ਹਨ। ਅਜਿਹੇ ਲੋਕ ਹੀ ਸਿਆਸੀ ਪਾਰਟੀਆਂ ਦੇ ‘ਸੇਲਜਮੈਨ’ ਹੁੰਦੇ ਹਨ। ਇਹ ਮਹਿਜ਼ ਇਕ ਫ਼ਿਲਮੀ ਕਿਰਦਾਰ ਹੀ ਨਹੀਂ ਬਲਕਿ ਸਮਾਜ ‘ਚ ਵਿਚਰ ਰਹੇ ਚਿੱਟਕੱਪੜੀਏ ਸ਼ਾਹੂਕਾਰਾਂ ਦੀ ਅਸਲ ਤਸਵੀਰ ਹੈ। ਅਸ਼ੀਸ਼ ਦੁੱਗਲ ਮੁਤਾਬਕ ਇਹ ਫ਼ਿਲਮ ਮਹਿਜ ਮਨੋਰੰਜਨ ਲਈ ਨਹੀਂ ਹੋਵੇਗੀ ਬਲਕਿ ਹਰ ਬੰਦਾ ਫ਼ਿਲਮ ‘ਚੋਂ ਪੰਜਾਬ ਦਾ ਅਕਸ ਤੇ ਨਕਸ਼ ਦੇਖ ਕੇ ਨਿਕਲਗੇ। ਇਹ ਫ਼ਿਲਮ ਉਸਦੀਆਂ ਮਹੱਤਵਪੂਰਨ ਫ਼ਿਲਮਾਂ ‘ਚ ਗਿਣੀ ਜਾਵੇਗੀ। ਫ਼ਿਲਮ ਦਾ ਹੀਰੋ ਦੀਪ ਸਿੱਧੂ, ਪੰਜਾਬ ਦੇ ਉਹਨਾਂ ਨੌਜਵਾਨਾਂ ਦੀ ਤਰਜ਼ਮਾਨੀ ਕਰੇਗੀ, ਜਿਨ•ਾਂ ਨੂੰ ਹਾਲਤਾਂ ਨੇ ‘ਗੁੰਡਾਗਰਦੀ’ ਦੇ ਅਖਾੜੇ ‘ਚ ਸੁੱਟਿਆ ਹੈ। ਅਜਿਹੇ ਨੌਜਵਾਨ ਪੁਲਿਸ ਨਾਲ ਵੀ ਭਿੜ ਰਹੇ ਹਨ ਤੇ ਸਿਆਸੀ ਲੋਕਾਂ ਦੇ ਧੱਫ਼ੇ ਦਾ ਵੀ ਸ਼ਿਕਾਰ ਹੋ ਰਹੇ ਹਨ। # Sapan Manchanda

Leave a Reply

Your email address will not be published. Required fields are marked *

Ranjit Bawa ਦੀ ਫ਼ਿਲਮ ‘ਖਿੱਦੋ ਖੂੰਡੀ’ ਸ਼ੁਰੂ, ਰੋਹਿਤ ਜੁਗਰਾਜ ਨਿਰਦੇਸ਼ਕ ਤੇ Naaz Norouzi ਹੈ ਹੀਰੋਇਨ

ਅਰਸ਼ ਚਾਵਲਾ ਨੂੰ ਉਡੀਕ ਫ਼ਿਲਮ ਨਾਲ ਮਿਲੇਗੀ ਪਹਿਚਾਣ