in

7 ਜੁਲਾਈ ਨੂੰ ਸਿਨੇਮਿਆਂ ‘ਚ ਢਿੱਡੀ ਪੀੜਾਂ ਪਾਏਗਾ ‘ਕਰੇਜ਼ੀ ਟੱਬਰ’

ਇਸ ਸ਼ੁੱਕਰਵਾਰ ਯਾਨੀਕਿ 7 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਕਰੇਜ਼ੀ ਟੱਬਰ’ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਹਾਸਿਆਂ ਦੀ ਪਟਾਰੀ ਇਹ ਫ਼ਿਲਮ ਪੇਂਡੂ ਤੇ ਸ਼ਹਿਰੀ ਪਰਿਵਾਰ ਦੀ ਆਪਸੀ ਤਕਰਾਰ ਤੇ ਪਿਆਰ ਦੀ ਕਹਾਣੀ ਹੈ। ਜੱਟ ਟਿੰਕਾ ਉਰਫ ਹਰੀਸ਼ ਵਰਮਾ ਨੂੰ ਦਰਸ਼ਕ ਬਿੱਟੂ ਦੇ ਕਿਰਦਾਰ ‘ਚ ਰੁਮਾਂਸ, ਕਾਮੇਡੀ ਤੇ ਐਕਸ਼ਨ ਕਰਦੇ ਦੇਖਣਗੇ। ਫ਼ਿਲਮ ‘ਚ ਹਰੀਸ਼ ਵਰਮਾ ਦੇ ਨਾਲ ਹੀਰੋਇਨ ਪ੍ਰਿਅੰਕਾ ਮਹਿਤਾ, ਯੋਗਰਾਜ ਸਿੰਘ, ਨਿਰਮਲ ਰਿਸ਼ੀ, ਸ਼ਵਿੰਦਰ ਮਾਹਲ, ਬੀਐਨਸ਼ਰਮਾ ਤੇ ਜਸਵਿੰਦਰ ਭੱਲੇ ਸਮੇਤ ਕਈ ਨਾਮੀਂ ਅਦਾਕਾਰ ਨਜ਼ਰ ਆਉਣਗੇ।  ਨਿਰਮਾਤਾ ਨਵੀਨ ਟਾਕ ਤੇ ਨਿਰਦੇਸ਼ਕ ਅਜੇ ਚੰਡੋਕ ਦੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਸੰਵਾਦ ਮਨਦੀਪ ਸਿੰਘ ਤੇ ਨਿਹਾਲ ਪੁਰਬਾ ਨੇ ਲਿਖੇ ਹਨ। ਫ਼ਿਲਮ ਦੇ ਨਾਇਕ ਹਰੀਸ਼ ਵਰਮਾ ਨੇ ਦੱਸਿਆ ਕਿ ਉਹ ਇਸ ਫ਼ਿਲਮ ‘ਚ ਇਕ ਪਿੰਡ ਦੇ ਸਧਾਰਨ ਜੱਟ ਪਰਿਵਾਰ ਦੇ ਮੁੰਡੇ ਦਾ ਕਿਰਦਾਰ ਅਦਾ ਕਰ ਰਿਹਾ ਹੈ, ਜਿਸ ਨੂੰ ਸ਼ਹਿਰ ਦੀ ਇਕ ਪੜ•ੀ ਲਿਖੀ ਤੇ ਉੱਚੇ ਪਰਿਵਾਰ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ।  ਦੋਵਾਂ ਪਰਿਵਾਰਾਂ ‘ਚ ਹਰ ਪੱਖ ਤੋਂ ਬਹੁਤ ਜ਼ਿਆਦਾ ਫ਼ਰਕ ਹੋਣ ਕਾਰਨ ਉਸ ਨੂੰ ਆਪਣੀ ਮਹਿਬੂਬ ਨਾਲ ਵਿਆਹ ਕਰਵਾਉਣ ਲਈ ਕਈ ਪਾਪੜ ਵੇਲਣੇ ਪੈਂਦੇ ਹਨ। ਇਹ ਫ਼ਿਲਮ ਇਕ ਪੜ•ੇ ਲਿਖੇ ਤੇ ਇਕ ਦੇਸੀ ਪਰਿਵਾਰ ਦੀ ਕਹਾਣੀ ਹੈ। ਇਸ ‘ਚ  ਯੋਗਰਾਜ ਸਿੰਘ ਤੇ ਨਿਰਮਲ ਰਿਸ਼ੀ  ਉਸ ਦੇ ਮਾਂ ਬਾਪ ਦਾ ਕਿਰਦਾਰ ਨਿਭਾ ਰਹੇ ਹਨ। ਦਰਸ਼ਕ ਉਸ ਨੂੰ ਪਹਿਲੀ ਵਾਰ ਯੋਗਰਾਜ ਸਿੰਘ ਨਾਲ ਐਕਸ਼ਨ ਕਰਦੇ ਦੇਖਣਗੇ। ਮੰਝੇ ਹੋਏ ਅਦਾਕਾਰ ਸ਼ਵਿੰਦਰ ਮਾਹਲ ਇਸ ਫ਼ਿਲਮ ‘ਚ ਇਕ ਵੱਖਰੀ ਲੁੱਕ ‘ਚ ਨਜ਼ਰ ਆਉਂਣਗੇ। ਉਹ ਇਸ ‘ਚ ਫ਼ਿਲਮ ਦੀ ਨਾਇਕਾ ਪ੍ਰਿੰਅਕਾ ਮਹਿਤਾ ਦੇ ਪਿਤਾ ਦਾ ਕਿਰਦਾਰ ਅਦਾ ਕਰ ਰਹੇ ਹਨ।

ਸ਼ਵਿੰਦਰ ਮਾਹਲ ਮੁਤਾਬਕ ਦਰਸ਼ਕਾਂ ਨੇ ਬਹੁਤੀਆਂ ਫ਼ਿਲਮਾਂ ‘ਚ ਉਸ ਨੂੰ ਪੱਗ ਨਾਲ ਹੀ ਦੇਖਿਆ ਹੈ, ਪਰ ਇਸ ਫ਼ਿਲਮ ‘ਚ ਉਹ ਇਕ ਹਿੰਦੂ ਵਿਅਕਤੀ ਦਾ ਕਿਰਦਾਰ ਅਦਾ ਕਰ ਰਹੇ ਹਨ।  ਇਸ ਫ਼ਿਲਮ ਬੀਐਨ ਸ਼ਰਮਾ ਤੇ ਜਸਵਿੰਦਰ ਭੱਲੇ ਦੀ ਜੋੜੀ ਵੀ ਦਿਖਾਈ ਦੇਵੇਗੀ। ਜਸਵਿੰਦਰ ਭੱਲਾ ਦਾ ਪੁਲਸੀਆ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਸਕਦਾ ਹੈ। ਫ਼ਿਲਮ ‘ਚ ਹੌਬੀ ਧਾਲੀਵਾਲ ਤੇ ਬਨਿੰਦਰ ਬਨੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਟ੍ਰੇਲਰ ਤੇ ਮਿਊਜ਼ਿਕ ਨੂੰ ਦਰਸ਼ਕ ਪਹਿਲਾਂ ਹੀ ਭਰਪੂਰ ਹੰਗਾਰਾ ਦੇ ਰਹੇ ਹਨ।
ਆਸ਼ਿਮਾ  ਸੱਚਦੇਵਾ
73072 66783

Leave a Reply

Your email address will not be published. Required fields are marked *

ਅਰਸ਼ ਚਾਵਲਾ ਨੂੰ ਉਡੀਕ ਫ਼ਿਲਮ ਨਾਲ ਮਿਲੇਗੀ ਪਹਿਚਾਣ

”ਖਲਨਾਇਕ ਨਹੀਂ ਨਾਇਕ ਹੂੰ ਮੈਂ ”