in

ਵੇਖ ਬਰਾਤਾਂ ਚੱਲੀਆਂ’ ‘ਚ ਬੀਨੂੰ ਢਿੱਲੋਂ ਨਾਲ ਕੁੱਤੇਖਾਣੀ ਨਹੀਂ ਕੁੱਤੀਖਾਣੀ ਹੋਵੇਗੀ 

ਤੁਸੀਂ ਬੀਨੂੰ ਢਿੱਲੋਂ ਨੂੰ ਦਰਜਨਾਂ ਫ਼ਿਲਮਾਂ ‘ਚ ਕਾਮੇਡੀ ਕਰਦਿਆਂ ਦੇਖਿਆ ਹੋਣਾ, ਪਰ ਕਦੇ ਉਸ ਨੂੰ ਅਜਿਹੀ ਹਾਲਤ ‘ਚ ਫ਼ਸੇ ਨਹੀਂ ਦੇਖਿਆ ਹੋਣਾ ਕਿ ਜਿਸ ਹਾਲਤ ‘ਚ ਉਹ ਇਸ ਫ਼ੋਟੋ ‘ਚ ਨਜ਼ਰ ਆ ਰਿਹਾ ਹੈ। 28 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਵਿੱਚ ਤੁਸੀਂ ਬੀਨੂੰ ਢਿੱਲੋਂ ਨੂੰ ਇਕ ਵੱਖਰੇ ਹੀ ਰੂਪ ‘ਚ ਦੇਖੋਗੇ। ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਆਇਆ ਹੈ, ਜਿਸ ਤੋਂ ਫ਼ਿਲਮ ਦੇ ਵਿਸ਼ਾ ਵਸਤੂ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫ਼ਿਲਮ ‘ਚ ਦਰਸ਼ਕ ਪੰਜਾਬੀ ਕਲਾਕਾਰਾਂ ਦੇ ਮੂੰਹੋਂ ਹਰਿਆਣਵੀ ਬੋਲੀ ਦਾ ਲੁਤਫ਼ ਉਠਾਉਣਗੇ। ਫ਼ਿਲਮ ‘ਚ ਬੀਨੂੰ ਦੇ ਨਾਲ ਨਾਲ ਰਣਜੀਤ ਬਾਵਾ ਵੀ ਮਸ਼ਕਰੀਆਂ ਕਰਦਾ ਨਜ਼ਰ ਆਵੇਗਾ। ਨਿਰਦੇਸ਼ਕ ਸਿਤਿਜ਼ ਚੌਧਰੀ ਦੀ ਇਸ ਫ਼ਿਲਮ ‘ਚ ਤੁਸੀਂ ਅਮਰਿੰਦਰ ਗਿੱਲ ਨੂੰ ਹਰਿਆਣਵੀ ਛੋਰੇ ਦੇ ਰੂਪ ‘ਚ ਦੇਖੋਗੇ। ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਨਾ ਕੇਵਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਬਲਕਿ ਵਹਿਮਾਂ ਭਰਮਾਂ ‘ਤੇ ਵੀ ਕਰਾਰੀ ਚੋਟ ਕਰੇਗੀ। ਫ਼ੋਟੋ ‘ਚ ਨਜ਼ਰ ਆ ਰਹੀ ਇਹ ਕੁੱਤੀ ਕਿਸ ਦੀ ਹੈ ਤੇ ਇਸ ਦਾ ਫ਼ਿਲਮ ‘ਚ ਕੀ ਕੰਮ ਹੈ, ਇਸ ਦਾ ਅੰਦਾਜ਼ਾ ਟ੍ਰੇਲਰ ਤੋਂ ਲੱਗ ਗਿਆ ਹੋਣਾ, ਪਰ ਜੋ ਤੁਸੀਂ ਸਮਝ ਰਹੇ ਹੋ, ਅਜਿਹਾ ਨਹੀਂ ਹੈ, ਹੁਣ ਇੰਤਜ਼ਾਰ ਹੈ 28 ਜੁਲਾਈ ਦਾ । #Fivewood

Leave a Reply

Your email address will not be published. Required fields are marked *

”ਖਲਨਾਇਕ ਨਹੀਂ ਨਾਇਕ ਹੂੰ ਮੈਂ ” 

ਗਾਇਕੀ  ਦੇ ਅੰਬਰ ਦੀ ਸਤਰੰਗੀ ਪੀਂਘ ਸੁਨੰਦਾ ਸ਼ਰਮਾ