ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਅਤੇ ਅਦਾਕਾਰਾ ਸਗਰੁਣ ਮਹਿਤਾ ਦੀ ਜੋੜੀ ਛੇਤੀ ਹੀ ਦਰਸ਼ਕ ਇਕ ਪੰਜਾਬੀ ਫ਼ਿਲਮ ‘ਚ ਦੇਖਣਗੇ। ਇਸ ਫ਼ਿਲਮ ਦਾ ਨਿਰਦੇਸ਼ਕ ਹੈ ਜਗਦੀਪ ਸਿੱਧੂ। ਨਿੱਕਾ ਜ਼ੈਲਦਾਰ ਅਤੇ ਹਰਜੀਤਾ ਸਮੇਤ ਕਈ ਹਿੱਟ ਫ਼ਿਲਮਾਂ ਲਿਖ ਚੁੱਕੇ ਜਗਦੀਪ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੋਵੇਗੀ। ਇਸ ਮਹੀਨੇ ਦੇ ਆਖਰ ‘ਚ ਸ਼ੁਰੂ ਹੋ ਰਹੀ ਇਹ ਫ਼ਿਲਮ ਰੁਮਾਂਟਿਕ ਤੇ ਕਾਮੇਡੀ ਜ਼ੈਨਰ ਦੀ ਹੋਵੇਗੀ। ਭਾਵੇਕਿ ਐਮੀ ਵਿਰਕ ਤੇ ਸਰਗੁਣ ਮਹਿਤਾ ‘ਅੰਗਰੇਜ਼’ ਅਤੇ ਫਿਰ ਐਮੀ ਦੇ ਇਕ ਗੀਤ ‘ਚ ਇੱਕਠਿਆਂ ਕੰਮ ਕਰ ਚੁੱਕੇ ਹਨ,

ਪਰ ਵੱਡੇ ਪਰਦੇ ‘ਤੇ ਇਕ ਜੋੜੀ ਦੇ ਰੂਪ ‘ਚ ਉਹਨਾਂ ਦੀ ਇਹ ਪਹਿਲੀ ਫ਼ਿਲਮ ਹੋਵੇਗੀ। ਐਮੀ ਅਤੇ ਸਰਗੁਣ ਦੋਵਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ‘ਚ ਆਪਣੀ ਸ਼ੁਰੂ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਫ਼ਿਲਮ ‘ਅੰਗਰੇਜ’ ਤੋਂ ਕੀਤੀ ਸੀ।
ਸਰਗੁਣ ਅਮਰਿੰਦਰ ਗਿੱਲ ਨਾਲ ਤਿੰਨ, ਜਿੰਮੀ ਸ਼ੇਰਗਿੱਲ ਨਾਲ ਇੱਕ ਅਤੇ ਹੁਣ ਐਮੀ ਵਿਰਕ ਨਾਲ ਪਹਿਲੀ ਫ਼ਿਲਮ ਕਰਨ ਜਾ ਰਹੀ ਹੈ।
in News
ਜਗਦੀਪ ਸਿੱਧੂ ਬਣਨ ਲੱਗੈ ਨਿਰਦੇਸ਼ਕ, ਐਮੀ ਵਿਰਕ ਤੇ ਸਰਗੁਣ ਮਹਿਤਾ ਨਿਭਾਉਣੇ ਮੁੱਖ ਭੂਮਿਕਾ


