in

ਸੂਬੇਦਾਰ ਜੋਗਿੰਦਰ ਸਿੰਘ’ ਦਾ ਮਿਊਜ਼ਿਕ 24 ਮਾਰਚ ਨੂੰ ‘The Times Square’ ਨਿਊਯਾਰਕ ‘ਚ ਹੋਵੇਗਾ ਰਿਲੀਜ਼

ਪੰਜਾਬੀ ਸਿਨੇਮੇ ਦੇ ਇਤਿਹਾਸ ‘ਚ ਇਕ ਹੋਰ ਸੁਨਾਹਿਰੀ ਪੰਨਾ ਜੜ•ਨ ਜਾ ਰਹੀ ਪੰਜਾਬੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦਾ ਮਿਊਜ਼ਿਕ ਵੀ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਦੀ ਸ਼ਾਨ ‘ਚ ਹੋਰ ਵਾਧਾ ਕਰ ਰਿਹਾ ਹੈ। ਸੂਬੇਦਾਰ ਜੋਗਿੰਦਰ ਸਿੰਘ ਪੰਜਾਬੀ ਦੀ ਅਜਿਹੀ ਪਹਿਲੀ ਫ਼ਿਲਮ ਬਣਨ ਜਾ ਰਹੀ ਹੈ, ਜਿਸ ਦਾ ਸੰਗੀਤ ਸੱਤ ਸੁਮੰਦਰੋ ਪਾਰ ਨਿਊਯਾਰਕ ਦੀ ਸਭ ਤੋਂ ਚਰਚਿਤ ਥਾਂ ‘ਦਾ ਟਾਈਮਸ ਸਕੁਆਇਰ’ ਨਿਊਯਾਰਕ ਵਿਖੇ 24 ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ। ਹਮੇਸ਼ਾ ਚਰਚਾ ਦਾ ਕੇਂਦਰ ਬਿੰਦੂ ਰਹਿਣ ਵਾਲੀ ਇਸ ਜਗ•ਾ ‘ਤੇ ਹੀ ਫ਼ਿਲਮ ਦੇ ਹੀਰੋ ਤੇ ਗਾਇਕ ਗਿੱਪੀ ਗਰੇਵਾਲ ਆਪਣਾ ਗੀਤ ‘ਇਸ਼ਕ ਦਾ ਤਾਰਾ’ ਰਿਲੀਜ਼ ਕਰਨਗੇ। ਗਿੱਪੀ ਗਰੇਵਾਲ ਅਤੇ ਰਮਨ ਰੁਮਾਣਾ ਵੱਲੋਂ ਗਾਇਆ ਅਤੇ ਹੈਪੀ ਰਾਏਕੋਟੀ ਦੇ ਲਿਖੇ ਇਸ ਗੀਤ ਦਾ ਸੰਗੀਤ ਸਤੀਸ਼ ਕਟਿਆਲ ਨੇ ਦਿੱਤਾ ਹੈ। ਇਹ ਫ਼ਿਲਮ ਦਾ ਦੂਜਾ ਗੀਤ ਹੋਵੇਗਾ, ਇਸ ਤੋਂ ਪਹਿਲਾਂ ਫ਼ਿਲਮ ਦਾ ਪਹਿਲਾ ਗੀਤ ‘ਗੱਲ ਦਿਲ ਦੀ ‘ ਰਿਲੀਜ਼ ਹੋਇਆ ਸੀ। ਗਾਇਕ ਕੁਲਵਿੰਦਰ ਬਿੱਲਾ ਦਾ ਲਿਖਿਆ ਅਤੇ ਜੱਸੀ ਕਟਿਆਲ ਦੇ ਸੰਗੀਤ ‘ਚ ਲਿਬਰੇਜ਼ ਇਸ ਗੀਤ ਨੂੰ ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ ਅਤੇ ਰਾਜਵੀਰ ਜਵੰਧਾ ਨੇ ਆਵਾਜ਼ ਦਿੱਤੀ ਸੀ। ਇਹ ਗੀਤ ਸੋਸ਼ਲ ਮੀਡੀਆ ‘ਤੇ ਲਗਾਤਾਰ ਟਰੈਂਡ ਹੋ ਰਿਹਾ ਹੈ।

ਕਾਬਲੇਗੌਰ ਹੈ ਕਿ 6 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਆਪਣੀ ਸ਼ੂਟਿੰਗ ਟਾਈਮ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪੰਜਾਬ ਨਾਲ ਸਬੰਧਿਤ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਬਣੀ ਇਹ ਫ਼ਿਲਮ 1962 ‘ਚ ਭਾਰਤ ਅਤੇ ਚਾਇਨਾ ਦਰਮਿਆਨ ਬਰਮਾ ‘ਚ ਹੋਈ ਲੜਾਈ ‘ਤੇ ਅਧਾਰਿਤ ਹੈ। ਇਸ ਲੜਾਈ ‘ਚ ਸੂਬੇਦਾਰ ਜੋਗਿੰਦਰ ਸਿੰਘ ਨੇ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ ਮਹਿਜ਼ 25 ਜਵਾਨਾਂ ਨਾਲ ਮਿਲ ਕੇ ਚਾਇਨਾ ਦੇ ਕਰੀਬ 1 ਹਜ਼ਾਰ ਫ਼ੌਜੀਆਂ ਦਾ ਸਾਹਮਣਾ ਕੀਤਾ ਸੀ। ਪਰਮਵੀਰ ਚੱਕਰ ਨਾਲ ਨਿਵਾਜੇ ਜਾ ਚੁੱਕੇ ਸੂਬੇਦਾਰ ਜੋਗਿੰਦਰ ਸਿੰਘ ਦੀ ਇਸ ਬਾਇਓਪਿਕ ਵਿੱਚ ਗੱਪੀ ਗਰੇਵਾਲ ਨਾਲ, ਹਰੀਸ਼ ਵਰਮਾ, ਗੱਗੂ ਗਿੱਲ, ਕੁਲਵਿੰਦਰ ਬਿੱਲਾ, ਰੌਸ਼ਨ ਪ੍ਰਿੰਸ, ਰਾਜਵੀਰ ਜਵੰਦਾ, ਜੱਗੀ ਸਿੰਘ, ਜੋਰਡਨ ਸੰਧੂ, ਚਰਨ ਸਿੰਘ ਤੇ ਸਰਦਾਰ ਸੋਹੀ ਸਮੇਤ ਰੰਗਮੰਚ ਦੇ ਕਰੀਬ 2 ਦਰਜਨ ਕਲਾਕਾਰ ਨਜ਼ਰ ਆਉਂਣਗੇ। ਨਿਰਮਾਤਾ ਸੁਮਿਤ ਸਿੰਘ ਅਤੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਸ ਫ਼ਿਲਮ ਦਾ ਦਰਸ਼ਕਾਂ ਦੇ ਨਾਲ ਨਾਲ ਪੰਜਾਬੀ ਸਿਨੇਮੇ ਨਾਲ ਜੁੜੇ ਸੈਂਕੜੇ ਲੋਕ ਵੀ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ। ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ, ਜਿਸ ਦੀ ਸੁਮੱਚੀ ਸ਼ੂਟਿੰਗ ਪੰਜਾਬ ਤੋਂ ਬਾਹਰ ਰਾਜਸਥਾਨ, ਹਿਮਾਚਲ, ਸ਼ਿਮਲਾ, ਲੱਦਾਖ ਤੇ ਮੇਘਾਲਿਆ ‘ਚ ਕੀਤੀ ਗਈ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਨੂੰ ਛੇਤੀ ਹੀ ਹਿੰਦੀ ‘ਚ ਵੀ ਰਿਲੀਜ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *

ਸੁਰਜੀਤ ਖ਼ਾਨ ਦੇ ਗੀਤ ‘ਸਜ਼ਾ’ ਨਾਲ ਮੁੜ ਚਰਚਾ ‘ਚ ਸ਼ੈਵਿਨ ਰੇਖੀ

ਪੰਜਾਬੀ ਸਿਨੇਮੇ ਦਾ ਨਵਾਂ ਤਜਰਬਾ ਹੈ ‘ਸੱਜਣ ਸਿੰਘ ਰੰਗਰੂਟ’