in

ਪੰਜਾਬੀ ਸਿਨੇਮੇ ਦੇ ਮਾਣ ‘ਚ ਹੋਰ ਵਾਧਾ ਕਰੇਗੀ ‘ਅਸੀਸ’ , ਕੱਲ• ਹੋਵੇਗੀ ਰਿਲੀਜ਼

ਕੱਲ• ਯਾਨੀਕਿ 22 ਜੂਨ, ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਅਸੀਸ’ ਪੰਜਾਬੀ ਸਿਨੇਮੇ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਦਾ ਦਮ ਖ਼ਮ ਰੱਖਦੀ ਹੈ। ਫ਼ਿਲਮ ਦੇ ਟ੍ਰੇਲਰ ਅਤੇ ਮਿਊਜ਼ਿਕ ਨੂੰ ਮਿਲੇ ਭਰਪੂਰ ਹੁੰਗਾਰੇ ਨੇ ਇਹ ਆਸ ਬਣਾ ਦਿੱਤੀ ਹੈ ਕਿ ਪੰਜਾਬੀ ਦਰਸ਼ਕ ਇਸ ਫ਼ਿਲਮ ਨੂੰ ਭਰਪੂਰ ਹੁੰਗਾਰਾ ਦੇਣਗੇ।
ਪਿਛਲੇ ਲੰਮੇ ਸਮੇਂ ਤੋਂ ਕਲਾ ਜਗਤ ‘ਚ ਵਿਚਰ ਰਹੇ ਨਾਮਵਰ ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੈ। ਵੀ।  ‘ਨਵਰੋਜ਼ ਗੁਰਬਾਜ਼ ਇੰਟਰਟੇਨਮੈਂਟ ਲਿਮਟਿਡ, ‘ਬਸੰਤ ਇੰਟਰਟੇਨਮੈਂਟ’ ਅਤੇ ‘ਜ਼ਿੰਦਗੀ ਜ਼ਿੰਦਾਬਾਦ’ ਦੇ ਬੈਨਰ ਹੇਠ ਬਣੀ ਨਿਰਮਾਤਾ ਲੱਕੀ ਸੰਧੂ ਦੀ ਇਸ ਫ਼ਿਲਮ ‘ਚ ਰਾਣਾ ਰਣਬੀਰ ਅਤੇ ਨੇਹਾ ਪ੍ਰਵਾਰ ਨੇ ਮੁੱਖ ਭੂਮਿਕਾ ਨਿਭਾਈ ਹੈ। ਉਹਨਾਂ ਤੋਂ ਇਲਾਵਾ ਫ਼ਿਲਮ ‘ਚ, ਕੁਲਜਿੰਦਰ ਸਿੱਧੂ, ਸਰਦਾਰ ਸੋਹੀ, ਮਲਕੀਤ ਰੌਣੀ,  ਰੁਪਿੰਦਰ ਰੂਪੀ, ਪਰਦੀਪ ਸਰਾਂ, ਗੁਰਪ੍ਰੀਤ ਕੌਰ ਭੰਗੂ, ਸ਼ੇਵਿਨ ਰੇਖੀ, ਅਵਰਿੰਦਰ ਕੌਰ, ਰਘਬੀਰ ਬੋਲੀ, ਦਿਲਰਾਜ ਉਦੈ ਸਮੇਤ ਕਈ ਤਜਰਬੇਕਾਰ ਅਦਾਕਾਰਾਂ ਨਜ਼ਰ ਆਉਂਣਗੇ।

ਪੰਜਾਬੀ ਸਿਨੇਮੇ ਦਾ ਇਕ ਸੁਪਰ ਸਟਾਰ ਵੀ ਇਸ ਫ਼ਿਲਮ ‘ਚ ਮਹਿਮਾਨ ਭੂਮਿਕਾ ‘ਚ ਨਜ਼ਰ ਆਵੇਗਾ।  ਨਿਰੋਲ ਰੂਪ ‘ਚ ਕਮਰਸ਼ੀਅਲ ਇਹ ਫ਼ਿਲਮ ਜ਼ਿੰਦਗੀ ਅਤੇ ਰਿਸ਼ਤਿਆਂ ਦੀ ਕਹਾਣੀ ਹੈ, ਜਿਸ ‘ਚ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਵੀ ਹਨ,  ਰਿਸ਼ਤਿਆਂ ‘ਚ ਪੈਦੀਆਂ ਦਰਾਰਾਂ ਦੇ ਕਾਰਨ ਅਤੇ ਉਹਨਾਂ ਦੇ ਹੱਲ ਵੀ ਹਨ ਅਤੇ ਸ਼ਰੀਕੇਬਾਜ਼ੀ ਦੇ ਨਾਲ ਨਾਲ ਮੋਹ ਮੁਹੱਬਤ ਦੀਆਂ ਬਾਤਾਂ ਵੀ ਹਨ, ਭਾਵ ਇਹ ਫ਼ਿਲਮ ਨਿਰੋਲ ਰੂਪ ‘ਚ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਰਿਸ਼ਤਿਆਂ ਦੀ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਅਤੇ ਸਕਰੀਨਪਲੇ ਰਾਣਾ ਰਣਬੀਰ ਨੇ ਖੁਦ ਲਿਖਿਆ ਹੈ।  ਅਰਦਾਸ ਤੋਂ ਬਾਅਦ ਇਹ ਫ਼ਿਲਮ ਰਾਣਾ ਰਣਬੀਰ ਦੀ ਸ਼ਾਨਦਾਰ ਸੰਵਾਦਾਂ ਵਾਲੀ ਦੂਜੀ ਫ਼ਿਲਮ ਹੋਵੇਗੀ, ਜਿਸ ਦਾ ਹਰ ਸੰਵਾਦ ਦਮਦਾਰ ਤੇ ਅਰਥ ਭਰਪੂਰ ਹੈ।  ਮਹਿਜ਼ 22 ਦਿਨਾਂ ‘ਚ ਪੰਜਾਬ ਦੇ ਠੇਠ ਪੇਂਡੂ ਵਾਤਾਵਰਣ ਵਾਲੇ ਪਿੰਡਾਂ ‘ਚ ਫ਼ਿਲਮਾਈ ਗਈ ਇਹ ਫ਼ਿਲਮ ਪੰਜਾਬ ਸਿਨੇਮੇ ਦਾ ਨਾ ਸਿਰਫ਼ ਕੱਦ ਉੱਚਾ ਕਰੇਗੀ, ਬਲਕਿ ਪੰਜਾਬੀਅਤ ਦਾ ਮੁਜ਼ਾਹਰਾ ਵੀ ਕਰੇਗੀ।

Leave a Reply

Your email address will not be published. Required fields are marked *

ਇਹ ਹੈ ‘ਅਸੀਸ’ ਫ਼ਿਲਮ ਦੀ ਨਾਇਕਾ ਨੇਹਾ ਪਵਾਰ

‘ਜੱਗਾ ਜਿਉਂਦਾ ਏ’ ‘ਚ ਮਨੋਰੰਜਨ ਦੀ ਹੋਵੇਗੀ ਡਬਲਡੋਜ਼ : ਦਲਜੀਤ ਕਲਸੀ