in

‘ਜੱਗਾ ਜਿਉਂਦਾ ਏ’ ‘ਚ ਮਨੋਰੰਜਨ ਦੀ ਹੋਵੇਗੀ ਡਬਲਡੋਜ਼ : ਦਲਜੀਤ ਕਲਸੀ

ਨਿਰਦੇਸ਼ਕ ਅਮਿਤ ਪ੍ਰਸ਼ਾਰ ਦੀ ਫ਼ਿਲਮ ‘ਸਰਦਾਰ ਸਾਹਬ’ ਜ਼ਰੀਏ ਪੰਜਾਬ ਸਿਨੇਮੇ ਨਾਲ ਜੁੜਿਆ ਅਦਾਕਾਰ ਦਲਜੀਤ ਕਲਸੀ ਹੁਣ ਪੰਜਾਬੀ ਫ਼ਿਲਮ ‘ਜੱਗਾ ਜਿਉਂਦਾ ਏ’ ਵਿੱਚ ਨਜ਼ਰ ਆਵੇਗਾ। 3 ਅਗਸਤ ਨੂੰ ਰਿਲੀਜ਼ ਹੋ ਰਹੀ ਇਹ ਪੰਜਾਬੀ ਦੀ ਪਹਿਲੀ ਅਜਿਹੀ ਫੈਨਟਸੀ ਫ਼ਿਲਮ ਹੋਵੇਗੀ, ਜਿਸ ‘ਚ ਧਰਤੀ ਦੇ ਨਾਲ ਨਾਲ ਲੋਕ ਪਰਲੋਕ ਵੀ ਨਜ਼ਰ ਆਵੇਗਾ। ਨਿਰੋਲ ਰੂਪ ‘ਚ ਕਾਮੇਡੀ ਜ਼ੋਨਰ ਦੀ ਇਹ ਫ਼ਿਲਮ ਧਰਮਰਾਜ ਦੇ ਦਰਬਾਰ ਅਤੇ ਜਨਮ ਮਰਨ ਦੇ ਚੱਕਰ ‘ਤੇ ਕਟਾਕਸ਼ ਕਰੇਗੀ। ਰਾਜਧਾਨੀ ਦਿੱਲੀ ਨਾਲ ਸਬੰਧਿਤ ਦਲਜੀਤ ਕਲਸੀ ਪੇਸ਼ੇ ਵਜੋਂ ਭਾਵੇ ਮਸ਼ਹੂਰ ਕਾਰੋਬਾਰੀ ਹੈ, ਪਰ ਅਦਾਕਾਰੀ ਦੇ ਸ਼ੌਕ ਨੇ ਉਸ ਨੂੰ ਦਫ਼ਤਰ ‘ਚੋਂ ਕੱਢ ਸੁਨਾਹਿਰੀ ਪਰਦੇ ‘ਤੇ ਲਿਆ ਖੜ•ਾ ਕੀਤਾ ਹੈ। ਉਹ ਆਪਣੇ ਫ਼ਿਲਮੀ ਸਫ਼ਰ ਬਾਰੇ ਦੱਸਦਾ ਹੈ ਕਿ ਉਸ ਨੂੰ ਫ਼ਿਲਮਾਂ ਨਾਲ ਜੁੜਨਾ ਦਾ ਏਨਾ ਜਾਨੂੰਨ ਸੀ ਕਿ ਉਹ 19 ਸਾਲਾਂ ਦੀ ਉਮਰੋਂ ‘ਚ ਘਰੋਂ ਭੱਜ ਮੁੰਬਈ ਚਲਾ ਗਿਆ ਸੀ, ਜਿਥੇ ਉਸਨੇ ਕਈ ਮਹੀਨੇ ਸੰਘਰਸ਼ ਕੀਤਾ ਪਰ ਗੱਲ ਨਹੀਂ ਬਣੀ। ਵਾਪਸ ਆ ਕੇ ਉਸ ਨੇ ਦਿੱਲੀ ‘ਚ ਮਾਰਕੀਟਿੰਗ ਦਾ ਕਾਰੋਬਾਰ ਸ਼ੁਰੂ ਕੀਤਾ। ਅੱਜ ਦੇਸ਼ ਦੇ ਕਈ ਵੱਡੇ ਸ਼ਹਿਰਾਂ ‘ਚ ਉਸਦਾ ਬਿਜ਼ਨਸ ਹੈ।

ਆਰਥਿਕ ਤੌਰ ‘ਤੇ ਸਫ਼ਲ ਹੋਣ ਤੋਂ ਬਾਅਦ ਹੁਣ ਉਸ ਨੇ ਆਪਣੇ ਸੁਪਨਾ ਪੂਰਾ ਕਰਨਾ ਦਾ ਪ੍ਰਣ ਲਿਆ ਹੈ। ਸ਼ੁਰੂਆਤ ‘ਚ ਨਿਰਦੇਸ਼ਕ ਬਣਨਾ ਚਾਹੁੰਦਾ ਸੀ। ਉਹ ਅਕਸਰ ਫ਼ਿਲਮਾਂ ਨੂੰ ਇਕ ਨਿਰਦੇਸ਼ਕ ਦੇ ਨਜ਼ਰੀਏ ਤੋਂ ਦੇਖਦਾ ਪਰ ਜਦੋਂ ਇਕ ਸਮਾਗਮ ਦੌਰਾਨ ਉਸ ਦੀ ਮੁਲਾਕਾਤ ਬਾਲੀਵੁੱਡ ਦੇ ਨਾਮਵਰ ਅਦਾਕਾਰ ਜੈਕੀ ਸ਼ਰਾਫ਼ ਨਾਲ ਹੋਈ ਤਾਂ ਉਹਨਾਂ ਨੇ ਉਸਨੂੰ ਨਿਰਦੇਸ਼ਨ ਦੀ ਥਾਂ ਐਕਟਿੰਗ ‘ਚ ਹੱਥ ਅਜ਼ਮਾਉਣ ਲਈ ਕਿਹਾ। ਉਸ ਦਿਨ ਤੋਂ ਉਸ ਨੇ ਅਦਾਕਾਰੀ ਸਿੱਖਣੀ ਸ਼ੁਰੂ ਕੀਤੀ। ਮੁੰਬਈ ‘ਚ ਬੈਰੀ ਜ਼ੋਹਨ ਦੇ ਐਕਟਿੰਗ ਸਕੂਲ ਤੋਂ ਐਕਟਿੰਗ ਸਿੱਖੀ। ਦਲਜੀਤ ਮੁਤਾਬਕ ਜਿਸ ਕਿਸਮ ਦੀ ਉਸ ਦੀ ਪ੍ਰਸਨੈਲਟੀ ਹੈ, ਉਸ ਮੁਤਾਬਕ ਉਹ ਰੁਮਾਂਟਿਕ ਹੀਰੋ ਕੰਮ ਨਹੀਂ ਕਰ ਸਕਦਾ। ਉਹ ਸਿਰਫ਼ ਐਕਸ਼ਨ ਹੀਰੋ ਵਜੋਂ ਹੀ ਸਕਰੀਨ ‘ਤੇ ਆ ਸਕਦਾ ਹੈ। ਇਸ ਲਈ ਉਸ ਨੂੰ ਕਾਫ਼ੀ ਸਮਾਂ ਅਜਿਹੀ ਫ਼ਿਲਮ ਦੀ ਉਡੀਕ ਕਰਨੀ ਪਈ। ‘ਸਰਦਾਰ ਸਾਹਬ’ ਫ਼ਿਲਮ ਨੇ ਉਸਦਾ ਇਹ ਸੁਪਨਾ ਪੂਰਾ ਕੀਤਾ। ਫ਼ਿਲਮ ਨੂੰ ਮਿਲੇ ਹੁੰਗਾਰੇ ਨੇ ਉਸਦੇ ਹੌਂਸਲੇ ਬੁਲੰਦ ਕੀਤੇ ਅਤੇ ਇਸ ਖ਼ੇਤਰ ‘ਚ ਹੋਰ ਮਿਹਨਤ ਕਰਕੇ ਅੱਗੇ ਆਉਂਣ ਲਈ ਪ੍ਰੇਰਿਤ ਕੀਤਾ। ਇਸ ਫ਼ਿਲਮ ‘ਚ ਉਸਨੇ ਅਦਾਕਾਰ ਜੈਕੀ ਸ਼ਰਾਫ਼, ਗੁੱਗੂ ਗਿੱਲ, ਸਰਦਾਰ ਸੋਹੀ, ਸੁਦੇਸ਼ ਬੇਰੀ, ਕਰਮਜੀਤ ਅਨਮੋਲ ਅਤੇ ਯਾਦ ਗਰੇਵਾਲ ਵਰਗੇ ਦਿੱਗਜ ਅਦਾਕਾਰਾਂ ਨਾਲ ਕੰਮ ਕਰਦਿਆਂ ਅਦਾਕਾਰੀ ਦੀਆਂ ਬਰੀਕੀਆਂ ਸਿੱਖੀਆਂ, ਜੋ ਹੁਣ ਇਸ ਫ਼ਿਲਮ ‘ਜੱਗਾ ਜਿਉਂਦਾ ਏ’ ਵਿੱਚ ਕੰਮ ਆਈਆਂ।


ਆਪਣੀ ਇਸ ਫ਼ਿਲਮ ਬਾਰੇ ਦੱਸਦਾ ਹੈ ਕਿ ਇਹ ਫ਼ਿਲਮ ਉਸਦੀ ਪ੍ਰਸੈਲਟੀ ਨੂੰ ਢੁੱਕਦੀ ਸੀ, ਇਸ ਲਈ ਉਸ ਨੇ ਇਸ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾਇਆ ਹੈ। ਦਰਅਸਲ ਉਹ ਇਸ ਫ਼ਿਲਮ ‘ਚ ਦੋਹਰੀ ਭੂਮਿਕਾ ਨਿਭਾ ਰਿਹਾ ਹੈ। ਉਹ ਜਿਥੇ ਇਕ ਪੁਲਿਸ ਅਫ਼ਸਰ ਦੇ ਕਿਰਦਾਰ ‘ਚ ਨਜ਼ਰ ਆਵੇਗਾ, ਉਥੇ ਇਕ ਸਧਾਰਨ ਜਿਹੇ ਨੌਜਵਾਨ ਜੱਗੇ ਦੇ ਰੂਪ ‘ਚ ਵੀ ਦਿਖਾਈ ਦੇਵੇਗਾ। ਇਹ ਪੰਜਾਬੀ ਦੀ ਫੈਨਟਸੀ ਫ਼ਿਲਮ ਹੈ, ਜਿਸ ‘ਚ ਲੋਕ ਪਰਲੋਕ ਦਿਖਾਇਆ ਗਿਆ ਹੈ।


ਇਸ ਫ਼ਿਲਮ ‘ਚ ਉੱਚ ਪੱਧਰੀ ਤਕਨੀਕ ਅਤੇ ਗ੍ਰਾਫ਼ਿਕਸ ਦੀ ਕਾਫ਼ੀ ਵਰਤੋਂ ਕੀਤੀ ਗਈ ਹੈ। ਫ਼ਿਲਮ ਦੀ ਹੀਰੋਇਨ ਬਾਲੀਵੁੱਡ ਅਦਾਕਾਰਾ ਕਾਇਨਾਤ ਅਰੋੜਾ ਹੈ। ਜ਼ੈਕੀ ਸ਼ਰਾਫ਼, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਸੁਨੀਤਾ ਧੀਰ, ਅਨੀਤਾ ਦੇਵਗਨ, ਹਾਰਪ ਫ਼ਾਰਮਰ ਤੇ ਕਰਮਜੀਤ ਅਨਮੋਲ ਸਮੇਤ ਕਈ ਨਾਮੀਂ ਅਦਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।  ਨਿਰਦੇਸ਼ਕ ਅਜੇ ਸਿੰਘ ਦੀ ਇਸ ਫ਼ਿਲਮ ਸਬੰਧੀ ਦਲਜੀਤ ਕਲਸੀ ਦਾ ਕਹਿਣਾ ਹੈ ਕਿ ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਹਟਵੀ ਹੈ। ਉਸ ਮੁਤਾਬਕ ਪੰਜਾਬੀ ‘ਚ ਇਸ ਵੇਲੇ ਗਾਇਕਾਂ ਦੀ ਬਹੁਤਾਂਤ ਹੈ। ਅਜਿਹੇ ਆਲਮ ‘ਚ ਕਿਸੇ ਗੈਰ ਗਾਇਕ ਅਦਾਕਾਰ ਦਾ ਸਥਾਪਤ ਹੋਣਾ ਮੁਸ਼ਕਲ ਜ਼ਰੂਰ ਹੈ ਪਰ ਨਾਮੁਮਕਿਨ ਨਹੀਂ। ਉਹ ਇਸੇ ਕੋਸ਼ਿਸ਼ ਵਿੱਚ ਹੈ। ਉਸ ਨੂੰ ਆਪਣੀ ਅਦਾਕਾਰੀ ਅਤੇ ਫ਼ਿਲਮ ਦੇ ਵਿਸ਼ੇ ‘ਤੇ ਪੂਰਾ ਯਕੀਨ ਹੈ ਕਿ ਦਰਸ਼ਕ ਉਸ ਨੂੰ ਅਦਾਕਾਰ ਵਜੋਂ ਸਵੀਕਾਰ ਕਰਨਗੇ ਅਤੇ ਭਵਿੱਖ ‘ਚ ਉਸ ਵਰਗੇ ਹੋਰ ਅਦਾਕਾਰਾਂ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰਨਗੇ।

Leave a Reply

Your email address will not be published. Required fields are marked *

ਪੰਜਾਬੀ ਸਿਨੇਮੇ ਦੇ ਮਾਣ ‘ਚ ਹੋਰ ਵਾਧਾ ਕਰੇਗੀ ‘ਅਸੀਸ’ , ਕੱਲ• ਹੋਵੇਗੀ ਰਿਲੀਜ਼

‘ਅਸੀਸ’ ਫ਼ਿਲਮ ਨਾਲ ਮਿਲੀ ਨਵੀਂ ਪਹਿਚਾਣ : ਸ਼ੈਵਿਨ ਰੇਖੀ