in

‘ਮਰ ਗਏ ਓਏ ਲੋਕੋ’ ਨਾਲ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਦੀ ਜੋੜੀ ਬਣਾਏਗੀ ਇਤਿਹਾਸ

ਗਿੱਪੀ ਗਰੇਵਾਲ ਅਤੇ ਬੀਨੂੰ ਢਿੱਲੋਂ ਪੰਜਾਬੀ ਮਨੋਰੰਜਨ ਜਗਤ ਦੇ ਅਜਿਹੇ ਦੋ ਚਿਹਰੇ ਹਨ, ਜਿਨ•ਾਂ ਨੇ ਜੀਅ ਤੋੜ ਮਿਹਨਤ ਅਤੇ ਆਪਣੀ ਕਲਾ ਨਾਲ ਉਹ ਮੁਕਾਮ ਹਾਸਲ ਕੀਤਾ ਹੈ, ਜਿਥੋਂ ਤੱਕ ਪਹੁੰਚਣਾ ਹਰ ਕਲਾਕਾਰ ਦਾ ਸੁਪਨਾ ਹੁੰਦਾ ਹੈ। ਇਹ ਦੋਵੇਂ ਜਣੇ ਭਾਵੇਂ ਪਹਿਲਾਂ ਕਈ ਫ਼ਿਲਮਾਂ ‘ਚ ਇੱਕਠੇ ਕੰਮ ਕਰ ਚੁੱਕੇ ਹਨ, ਪਰ ਇਸ ਵਾਰ ਕੁਝ ਵੱਖਰਾ ਹੋਣ ਵਾਲਾ ਹੈ। 31 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਮਰ ਗਏ ਓਏ ਲੋਕੋ’ ਵਿੱਚ ਇਹ ਜੋੜੀ ਧਮਾਲ ਕਰਨ ਜਾ ਰਹੀ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਅਦਾਕਾਰੀ ‘ਚ ਦੋਵੇਂ ਜਣੇ ਇਕ ਦੂਜੇ ਨੂੰ ਟੱਕਰ ਦੇਣਗੇ। ਗਿੱਪੀ ਗਰੇਵਾਲ ਜੇ ਇਸ ਫ਼ਿਲਮ ਦਾ ਧੁਰਾ ਹੈ ਤਾਂ ਬੀਨੂੰ ਇਸ ਧੁਰੇ ਦਾ ਦੂਜਾ ਪਾਸਾ ਹੈ। ਬੀਨੂੰ ਢਿੱਲੋਂ ਪਹਿਲੀ ਵਾਰ ਇਸ ਫ਼ਿਲਮ ‘ਚ ਤੀਹਰਾ ਕਿਰਦਾਰ ਨਿਭਾ ਰਿਹਾ ਹੈ। ਇਹ ਗਿੱਪੀ ਗਰੇਵਾਲ ਦੀ ਜ਼ਿੰਦਾਦਿਲੀ ਤੇ ਪ੍ਰੋਫੈਸ਼ਨਲ ਸੋਚ ਹੀ ਹੈ ਕਿ ਉਸਨੇ ਫ਼ਿਲਮ ਦਾ ਪ੍ਰੋਡਿਊਸਰ ਹੁੰਦੇ ਹੋਏ ਵੀ ਹੋਰਾਂ ਵਾਂਗ ਆਪਣਾ ਕਿਰਦਾਰ ਵੱਡਾ ਨਹੀਂ ਕੀਤਾ ਬਲਕਿ ਫ਼ਿਲਮ ਦੀ ਮੰਗ ਮੁਤਾਬਕ ਬੀਨੂੰ ਢਿੱਲੋਂ ਦੇ ਕਿਰਦਾਰ ‘ਤੇ ਜ਼ੋਰ ਦਿੱਤਾ। ਇਸ ਫ਼ਿਲਮ ‘ਚ ਦਰਸ਼ਕ ਬੀਨੂੰ ਢਿੱਲੋਂ ਨੂੰ ਗਿੱਪੀ ਗਰੇਵਾਲ ਬਣਿਆ ਵੀ ਦੇਖਣਗੇ। ਗਿੱਪੀ ਗਰੇਵਾਲ ਦੀ ਲਿਖੀ ਤੇ ਸਿਮਰਜੀਤ ਸਿੰਘ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ਸਬੰਧੀ ਬੀਨੂੰ ਢਿੱਲੋਂ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪਹਿਲੀ ਵਾਰ ਇਸ ਫ਼ਿਲਮ ਲਈ ਗਿੱਪੀ ਨੇ ਫ਼ੋਨ ਕੀਤਾ ਤਾਂ ਉਹ ਘਰੋਂ ਫ਼ਿਲਮ ਲਈ ਨਾਂਹ ਕਹਿਣ ਦਾ ਮਨ ਬਣਾਕੇ ਹੀ ਗਿੱਪੀ ਨੂੰ ਮਿਲਣ ਆਏ ਸਨ। ਉਸ ਨੂੰ ਇਹ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਗਿੱਪੀ ਆਪਣੀ ਫ਼ਿਲਮ ‘ਚ ਕਿਸੇ ਹੋਰ ਨੂੰ ਏਡਾ ਵੱਡਾ ਰੋਲ ਦੇਵੇਗਾ। ਜਦੋਂ ਉਹਨਾਂ ਗਿੱਪੀ ਤੋਂ ਇਸ ਫ਼ਿਲਮ ਦੀ ਕਹਾਣੀ ਸੁਣੀ ਤਾਂ ਉਹਨਾਂ ਝੱਟ ਹਾਂ ਕਰ ਦਿੱਤੀ। ਇਹ ਪਹਿਲੀ ਵਾਰ ਹੈ ਕਿ ਕਿਸੇ ਹੀਰੋ ਨੇ ਆਪਣੀ ਫ਼ਿਲਮ ‘ਚ ਕਿਸੇ ਹੋਰ ਨੂੰ ਆਪਣੇ ਨਾਲੋਂ ਵੱਡਾ ਕਿਰਦਾਰ ਕਰਨ ਦਾ ਮੌਕਾ ਦਿੱਤਾ ਹੋਵੇ। ਇਸ ਤੋਂ ਗਿੱਪੀ ਦੀ ਦੂਰਅੰਦੇਸ਼ੀ ਸੋਚ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਇਸ ਫ਼ਿਲਮ ‘ਚ ਦਰਸ਼ਕ ਗਿੱਪੀ ਦੇ ਨਾਲ ਸੁਪਨਾ ਪੱਬੀ ਵਰਗੀ ਖੂਬਸੂਰਤ ਅਦਾਕਾਰਾ ਨੂੰ ਦੇਖਣਗੇ। ਫ਼ਿਲਮ ‘ਚ ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਰੁਪਿੰਦਰ ਰੂਪੀ, ਜੱਗੀ ਸਿੰਘ, ਰਘਬੀਰ ਬੋਲੀ ਸਮੇਤ ਕਈ ਨਵੇਂ ਪੁਰਾਣੇ ਚਿਹਰੇ ਨਜ਼ਰ ਆਉਣਗੇ।

Leave a Reply

Your email address will not be published. Required fields are marked *

ਰੌਸ਼ਨ ਪ੍ਰਿੰਸ ਬਣੇਗਾ ‘ਮੁੰਡਾ ਫ਼ਰੀਦਕੋਟੀਆ’, ਤਿੰਨ ਫ਼ਿਲਮਾਂ ਹੋਰ ਕੀਤੀਆਂ ਸਾਈਨ

‘ਮੁਕਲਾਵੇ’ ‘ਚ ਫਿਰ ਇੱਕਠੀ ਹੋਣੀ ਤਿੱਕੜੀ, ਤੀਜੀ ਵਾਰ ਇੱਕਠੀ ਨਜ਼ਰ ਆਵੇਗੀ ਐਮੀ ਤੇ ਸੋਨਮ ਬਾਜਵਾ ਦੀ ਜੋੜੀ