in

ਰੌਸ਼ਨ ਪ੍ਰਿੰਸ ਬਣੇਗਾ ‘ਮੁੰਡਾ ਫ਼ਰੀਦਕੋਟੀਆ’, ਤਿੰਨ ਫ਼ਿਲਮਾਂ ਹੋਰ ਕੀਤੀਆਂ ਸਾਈਨ

ਆਪਣੀ ਗਾਇਕੀ ਦੇ ਨਾਲ ਨਾਲ ਆਪਣੇ ਮਿਲਾਪੜੇ ਸੁਭਾਅ ਕਾਰਨ ਸਭ ਦਾ ਹਰਦਿਲ ਅਜੀਜ਼ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਪੰਜਾਬੀ ਸਿਨੇਮੇ ‘ਚ ਮੁੜ ਤੋਂ ਸਰਗਰਮ ਹੋ ਗਿਆ ਹੈ। ਆਪਣੀ ਸੁਪਰ ਹਿੱਟ ਫ਼ਿਲਮ ‘ਲਾਵਾਂ ਫ਼ੇਰੇ’ ਤੋਂ ਬਾਅਦ ਉਸ ਕੋਲ ਲਗਾਤਾਰ ਫ਼ਿਲਮਾਂ ਦੀਆਂ ਆਫ਼ਰਾਂ ਆ ਰਹੀਆਂ ਹਨ। ਉਸ ਨੇ ਤਿੰਨ ਵੱਡੀਆਂ ਫ਼ਿਲਮਾਂ ਸਾਈਨ ਵੀ ਕਰ ਲਈਆਂ ਹਨ। ਪੰਜਾਬੀ ਫ਼ਿਲਮ ‘ਰਾਂਝਾ ਰਫਿਊਜੀ’ ਤੋਂ ਬਾਅਦ ਹੁਣ ਉਹ ਆਪਣੀ ਅਗਲੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਦੀ ਸ਼ੂਟਿੰਗ ਕਰੇਗਾ। ਇਸ ਫ਼ਿਲਮ ਦੀ ਸ਼ੂਟਿੰਗ 23 ਸਤੰਬਰ ਤੋਂ ਬਾਬਾ ਫ਼ਰੀਦ ਦੀ ਨਗਰੀ ਫ਼ਰੀਦਕੋਟ ਵਿਖੇ ਹੋਵੇਗੀ। ਨੌਜਵਾਨ ਫ਼ਿਲਮ ਲੇਖਿਕਾ ਅਜੰਲੀ ਖੁਰਾਣਾ ਦੀ ਲਿਖੀ ਇਸ ਫ਼ਿਲਮ ਦੇ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਹਨ। ਪੰਜਾਬੀ ਸਿਨੇਮੇ ਦੀ ਝੌਲੀ ਅੱਧੀ ਦਰਜਨ ਤੋਂ ਵੱਧ ਸਫ਼ਲ ਫ਼ਿਲਮਾਂ ਪਾ ਚੁੱਕੀ ਕੈਨੇਡਾ ਦੀ ਕੰਪਨੀ ‘ਡੈਲਮੋਰਾ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੀ ਅਗਵਾਈ ਅਮਰਜੀਤ ਸਿੰਘ ਸਰਾਂ ਕਰ ਰਹੇ ਹਨ। ਉਨ•ਾਂ ਦੀ ਨਿਗਰਾਨੀ ਹੇਠ ਬਣ ਰਹੀ ਇਸ ਫ਼ਿਲਮ ‘ਚ ਪੰਜਾਬੀ ਸਿਨੇਮੇ ਦੇ ਕਈ ਦਿੱਗਜ ਚਿਹਰਿਆਂ ਤੋਂ ਇਲਾਵਾ ਕਈ ਨਵੇਂ ਚਿਹਰੇ ਵੀ ਨਜ਼ਰ ਆਉਂਣਗੇ। ਇਸ ਫ਼ਿਲਮ ਦੀ ਸ਼ੂਟਿੰਗ ਫ਼ਰੀਦਕੋਟ, ਮਲੇਰਕੋਟਲਾ, ਦੋਰਾਹਾ ਅਤੇ ਚੰਡੀਗੜ• ਦੇ ਆਸ ਪਾਸ ਦੇ ਖੇਤਰਾਂ ‘ਚ ਹੋਵੇਗੀ।
ਇਸ ਫ਼ਿਲਮ ਤੋਂ ਬਾਅਦ ਰੌਸ਼ਨ ਪ੍ਰਿੰਸ ਨਿਰਦੇਸ਼ਕ ਅਵਤਾਰ ਸਿੰਘ ਦੀ ਅਗਲੀ ਫ਼ਿਲਮ ਵਿੱਚ ਵੀ ਨਜ਼ਰ ਆਉਂਣਗੇ। ਇਸ ‘ਚ ਉਸ ਦੀ ਹੀਰੋਇਨ ਵਾਮਿਕਾ ਗੱਬੀ ਹੈ। ਇਸ ਤੋਂ ਇਲਾਵਾ ਉਹ ਇਕ ਹੋਰ ਵੱਡੇ ਬੈਨਰ ਦੀ ਫ਼ਿਲਮ ਵਿੱਚ ਵੀ ਦਿਖਾਈ ਦੇਵੇਗਾ। ਯਾਦ ਰਹੇ ਰੌਸ਼ਨ ਪ੍ਰਿੰਸ ਤਪੱਸਿਆ ਦੀ ਭੱਠੀ ‘ਚੋਂ ਨਿਕਲਿਆ ਹੋਇਆ ਹੀਰਾ ਹੈ, ਜਿਸ ਨੇ ਆਪਣੀ ਗਾਇਕੀ ਨਾਲ ਨਾ ਸਿਰਫ਼ ਆਪਣਾ ਨਾਂ ਚਮਕਾਇਆ ਹੈ, ਬਲਕਿ ਪੰਜਾਬੀ ਗਾਇਕ ਦੇ ਮਾਣ ‘ਚ ਵੀ ਵਾਧਾ ਕੀਤਾ ਹੈ। ਰੌਸ਼ਨ ਮੁਤਾਬਕ ਗਾਇਕੀ ਉਸਦਾ ਕਰਮ ਹੈ ਅਤੇ ਅਦਾਕਾਰੀ ਉਸਦਾ ਪੇਸ਼ਾ। ਇਸ ਲਈ ਉਹ ਹਮੇਸ਼ਾ ਆਪਣੇ ਕੰਮ ‘ਚ ਇਮਾਨਦਾਰੀ ਰੱਖਦਾ ਹੈ। ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਤੋਂ ਬਾਅਦ ਹੁਣ ਉਹ ਆਪਣਾ ਹਰ ਕਦਮ ਸੋਚ ਸਮਝ ਕੇ ਪੁੱਟ ਰਿਹਾ ਹੈ।

Leave a Reply

Your email address will not be published. Required fields are marked *

‘ਮਰ ਗਏ ਓਏ ਲੋਕੋ’ ਵਿੱਚ ਦਿਖਣਗੀਆਂ ਖੂਬਸੂਰਤ ਭੂਤਾਂ ਤੇ ਹਾਈਟੈਕ ਧਰਮਰਾਜ

‘ਮਰ ਗਏ ਓਏ ਲੋਕੋ’ ਨਾਲ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਦੀ ਜੋੜੀ ਬਣਾਏਗੀ ਇਤਿਹਾਸ