in

‘ਮੁਕਲਾਵੇ’ ‘ਚ ਫਿਰ ਇੱਕਠੀ ਹੋਣੀ ਤਿੱਕੜੀ, ਤੀਜੀ ਵਾਰ ਇੱਕਠੀ ਨਜ਼ਰ ਆਵੇਗੀ ਐਮੀ ਤੇ ਸੋਨਮ ਬਾਜਵਾ ਦੀ ਜੋੜੀ

ਨਿਰਦੇਸ਼ਕ ਸਿਮਰਜੀਤ ਸਿੰਘ ਦੀ ਅਗਲੀ ਪੰਜਾਬੀ ਫ਼ਿਲਮ ‘ਮੁਕਲਾਵੇ’ ਵਿੱਚ ਸਿਮਰਜੀਤ ਸਿੰਘ, ਐਮੀ ਵਿਰਕ ਤੇ ਸੋਨਮ ਬਾਜਵਾ ਦੀ ਤਿੱਕੜੀ ਮੁੜ ਇੱਕਠੀ ਹੋ ਗਈ ਹੈ। ਇਸ ਫ਼ਿਲਮ ਜ਼ਰੀਏ ਦਰਸ਼ਕ ਮੁੜ ਤੋਂ ਆਪਣੀ ਪਸੰਦੀਦਾ ਅਦਾਕਾਰ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਨੂੰ ਇੱਕਠੇ ਦੇਖ ਸਕਣਗੇ। ਨਿਰਦੇਸ਼ਕ ਸਿਮਰਜੀਤ ਸਿੰਘ ਨੇ ਹੀ ਪਹਿਲੀ ਵਾਰ ਐਮੀ ਵਿਰਕ ਅਤੇ ਸੋਨਮ ਬਾਜਵਾ ਨੂੰ ਇੱਕਠਿਆਂ ‘ਨਿੱਕਾ ਜ਼ੈਲਦਾਰ’ ਜ਼ਰੀਏ ਪੇਸ਼ ਕੀਤਾ ਸੀ। ਇਸ ਫ਼ਿਲਮ ਨੂੰ ਮਿਲੇ ਜ਼ਬਰਦਸਤ ਹੁੰਗਾਰੇ ਤੋਂ ਬਾਅਦ ‘ਨਿੱਕਾ ਜ਼ੈਲਦਾਰ 2’ ਬਣਾਈ ਗਈ ਸੀ। ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਸੀ। ਹੁਣ ਇਸੇ ਜੋੜੀ ਨੂੰ ਪੰਜਾਬ ਦੀ ਨਾਮਵਰ ਫ਼ਿਲਮ ਪ੍ਰੋਡਕਸ਼ਨ ਅਤੇ ਡਿਸਟੀਬਿਊਸ਼ਨ ਕੰਪਨੀ ‘ਵਾਈਟ ਹਿੱਲ’ ਪੇਸ਼ ਕਰ ਰਹੀ ਹੈ। ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਬੀ ਐਨ ਸ਼ਰਮਾ ਸਮੇਤ ਕਈ ਨਾਮੀਂ ਚਿਹਰੇ ਨਜ਼ਰ ਆਉਂਣਗੇ। ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਡ ਸਿੰਘ ਸਿੱਧੂ ਦੀ ਇਹ ਫ਼ਿਲਮ ਅਗਲੇ ਸਾਲ 28 ਮਾਰਚ ਨੂੰ ਰਿਲੀਜ਼ ਹੋਵੇਗੀ। ਦੱਸ ਦਈਏ ਕਿ ਹਾਲਹਿ ‘ਚ ਹੀ ਸਿੱਧੂ ਜੋੜੀ ਦੀ ਫ਼ਿਲਮ ‘ਕੈਰੀ ਆਨ ਜੱਟਾ 2’ ਨੇ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ।

Leave a Reply

Your email address will not be published. Required fields are marked *

‘ਮਰ ਗਏ ਓਏ ਲੋਕੋ’ ਨਾਲ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਦੀ ਜੋੜੀ ਬਣਾਏਗੀ ਇਤਿਹਾਸ

ਪੰਜਾਬੀ ਫ਼ਿਲਮ ‘ ਚੰਡੀਗੜ• ਅੰਮ੍ਰਿਤਸਰ ਚੰਡੀਗੜ•’ ‘ਚ ਇੱਕਠੇ ਨਜ਼ਰ ਆਉਂਣਗੇ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ