in

ਬੱਬੂ ਮਾਨ ਛੇਤੀ ਕਰੇਗਾ ਵੱਡਾ ਧਮਾਕਾ

ਪੰਜਾਬੀ ਗਾਇਕ, ਗੀਤਕਾਰ, ਸੰਗੀਤਕਾਰ, ਨਿਰਮਾਤਾ ਤੇ ਅਦਾਕਾਰ ਬੱਬੂ ਮਾਨ  ਅੱਜ ਕੱਲ• ਆਪਣੀ ਨਵੀਂ ਫ਼ਿਲਮ ਦੀ ਤਿਆਰੀ ‘ਚ ਹੈ। ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਇਕ ਮਹੀਨੇ ਤੱਕ ਸ਼ੁਰੂ ਹੋਣ ਜਾ ਰਹੀ ਹੈ। ਫ਼ਿਲਮ ਦੀ ਕਹਾਣੀ ਲਿਖੀ ਹੈ ਉੱਘੇ ਲੇਖਕ ਤੇ ਨਿਰਦੇਸ਼ਕ ਧੀਰਜ ਰਤਨ ਨੇ। ਇਸ ਫ਼ਿਲਮ ਦਾ ਨਿਰਦੇਸ਼ਕ ਮੁਸਤਾਕ ਪਾਸ਼ਾ ਹੋਵੇਗਾ। ਇਸ ਫ਼ਿਲਮ ਦੇ ਪ੍ਰੋਡਿਊਸਰ ਕੈਨੇਡਾ ਤੋਂ ਹਨ।  ਇਹ ਵੀ ਪਤਾ ਲੱਗਾ ਹੈ ਕਿ ਬੱਬੂ ਮਾਨ  ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ ‘ਤੇ ਵੀ ਫ਼ਿਲਮ ਬਣਾਉਣ ਦੀ ਇੱਛਾ ਰੱਖਦਾ ਹੈ। ਆਸ ਕੀਤੀ ਜਾ ਰਹੀ ਹੈ ਕਿ ਬੱਬੂ ਮਾਨ ਦੀ ਇਸ ਤੋਂ ਅਗਲੀ ਫ਼ਿਲਮ ਚਮਕੀਲੇ ‘ਤੇ ਹੋਵੇਗੀ। ਦੱਸ ਦਈਏ ਕਿ ਬੱਬੂ ਮਾਨ ਨੇ ਆਪਣੇ ਫ਼ਿਲਮ ਸਫ਼ਰ ਦੀ ਸ਼ੁਰੂਆਤ ਨਿਰਦੇਸ਼ਦਕ ਅਮਿਤੋਜ ਮਾਨ ਦੀ ਫ਼ਿਲਮ ‘ਹਵਾਏ’ ਤੋਂ ਕੀਤੀ ਸੀ। ਇਸ ਫ਼ਿਲਮ ‘ਚ ਉਸ ਨੇ ਦਿੱਲੀ ‘ਚ ਪੜ• ਰਹੇ ਇਕ ਸਿੱਖ ਨੌਜਵਾਨ ਦੀ ਭੂਮਿਕਾ ਅਦਾ ਕੀਤੀ ਸੀ, ਜੋ 1984 ਦੇ ਦੰਗਿਆਂ ਦਾ ਸ਼ਿਕਾਰ ਹੁੰਦਾ ਹੈ। ਬਤੌਰ ਹੀਰੋ ਬੱਬੂ ਦੀ ਪਹਿਲੀ ਫ਼ਿਲਮ ‘ਰੱਬ ਨੇ ਬਣਾਈਆ ਜੋੜੀਆਂ’ ਸੀ। ਉਸ ਤੋਂ ਬਾਅਦ ਆਈ ‘ਹਸ਼ਰ’ ਨੇ ਬੱਬੂ ਮਾਨ ਨੂੰ ਰਾਤੋਂ ਰਾਤ ਫ਼ਿਲਮ ਹੀਰੋ ਸਥਾਪਤ ਕਰ ਦਿੱਤਾ ਸੀ।

Leave a Reply

Your email address will not be published. Required fields are marked *

ਪੰਜਾਬੀ ਫ਼ਿਲਮ ‘ਤੂਫ਼ਾਨ ਸਿੰਘ’ ਦੀ ਟੀਮ ਨੇ ਲਾਏ ਸੈਂਸਰ ਬੋਰਡ ‘ਤੇ ਦੋਸ਼

ਹੀਰੋ ਤੋਂ ਡਾਇਰੈਕਟਰ ਬਣੇ ਸਮੀਪ ਕੰਗ ਨੇ ਲਿਆ  ਯੂ ਟਰਨ, ਗਿੱਪੀ ਦੀ ਜਗ•ਾ ਆਪ ਆਉਣਗੇ ਹੀਰੋ