ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਅਤੇ ਗਗਨ ਕੋਕਰੀ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਫ਼ਿਲਮ ‘ਯਾਰਾ ਵੇ’ ਵਿੱਚ ਨਜ਼ਰ ਆਉਂਣਗੇ। 19 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਹ ਫ਼ਿਲਮ ਇਕ ਪੀਰੀਅਡ ਡਰਾਮਾ ਫ਼ਿਲਮ ਹੈ। ਭਾਰਤ -ਪਾਕਿਸਤਾਨ ਵੰਡ ਦੇ ਸਮੇਂ ਦੀ ਇੱਕ ਅਮਰ ਦੋਸਤੀ ਅਤੇ ਪ੍ਰੇਮ ਦੀ ਕਹਾਣੀ ‘ਤੇ ਅਧਾਰਿਤ ਇਹ ਫ਼ਿਲਮ ਸੱਚੀ ਕਹਾਣੀਆਂ ਅਤੇ ਘਟਨਾਵਾਂ ‘ਤੇ ਅਧਾਰਿਤ ਹੈ। ਫ਼ਿਲਮ ਦੀ ਹੀਰੋਇਨ ਮੋਨਿਕਾ ਗਿੱਲ ਹੈ। ਜਦਕਿ ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਸੀਮਾ ਕੌਸ਼ਲ, ਬੀ ਐਨ ਸ਼ਰਮਾ, ਰਘਬੀਰ ਬੋਲੀ, ਗੁਰਪ੍ਰੀਤ ਕੌਰ ਭੰਗੂ ਅਤੇ ਰਾਣਾ ਯੰਗ ਬਹਾਦਰ ਨੇ ਇਸ ਫਿਲਮ ਵਿੱਚ ਖਾਸ ਕਿਰਦਾਰ ਨਿਭਾਏ ਹਨ। ਰੁਪਿੰਦਰ ਇੰਦਰਜੀਤ ਦੀ ਲਿਖੀ ਇਸ ਫ਼ਿਲਮ ਦੇ ਨਿਰਮਾਤਾ ਬੱਲੀ ਸਿੰਘ ਕੱਕੜ ਹਨ।

ਫਿਲਮ ਬਾਰੇ ਗੱਲ ਕਰਦਿਆਂ ਨਿਰਦੇਸ਼ਕ ਰਾਕੇਸ਼ ਮਹਿਤਾ ਦੱਸਦੇ ਹਨ ਕਿ ਫ਼ਿਲਮ ਦੇ ਟਾਇਟਲ ਤੋਂ ਹੀ ਇਹ ਜ਼ਾਹਿਰ ਹੁੰਦਾ ਹੈ ‘ਯਾਰਾ ਵੇ’ ਮਾਸੂਮ ਉਮਰ ‘ਚ ਸ਼ੁਰੂ ਹੋਈ ਦੋਸਤੀਆਂ ਦੀ ਕਹਾਣੀ ਹੈ ਜੋ ਜ਼ਿੰਦਗੀ ਭਰ ਸੱਚਾਈ ਅਤੇ ਪਵਿੱਤਰਤਾ ਨਾਲ ਸਾਡੇ ਨਾਲ ਚੱਲਦੀ ਹੈ। ਇਹ ਉਹਨਾਂ ਪਿਆਰ ਭਰੇ ਰਿਸ਼ਤਿਆਂ ਅਤੇ ਬੰਧਨਾਂ ਨੂੰ ਵੀ ਦਰਸ਼ਾਏਗੀ ਜੋ ਅਸੀਂ ਜੀਵਨ ਦੀ ਰਾਹ ‘ਚ ਬਣਾਉਣੇ ਹਾਂ। ਫਿਲਮ ਚ ਜਜ਼ਬਾਤ, ਡਰਾਮਾ, ਰੋਮਾਂਸ ਅਤੇ ਕਾਮੇਡੀ ਦਾ ਹਰ ਰੰਗ ਨਜ਼ਰ ਆਵੇਗਾ। ਉਨ•ਾਂ ਨੂੰ ਉਮੀਦ ਹੈ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂਦੀ ਪਸੰਦ ਬਣੇਗੀ। ਇਸ ਫਿਲਮ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਫਿਲਮ ਦੇ ਨਿਰਮਾਤਾ ਬੱਲੀ ਸਿੰਘ ਕੱਕੜ ਨੇ ਕਿਹਾ, “ਇਸ ਫਿਲਮ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ ਜੋ ਕਿ ਸਭ ਨੂੰ ਪਸੰਦ ਆਵੇਗੀ। ਰਾਕੇਸ਼ ਮਹਿਤਾ ਬਿਹਤਰੀਨ ਨਿਰਦੇਸ਼ਕ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪੀਰੀਅਡ ਫ਼ਿਲਮ ਹੋਣ ਕਾਰਨ ਇਸ ‘ਤੇ ਹਰ ਪੱਖ ਤੋਂ ਬੇਹੱਦ ਮਿਹਨਤ ਕਰਨੀ ਪਈ ਹੈ। ਉਨ•ਾਂ ਨੂੰ ਆਸ ਹੈ ਕਿ ਇਹ ਫ਼ਿਲਮ ਦਰਸ਼ਕਾਂ ਦੀ ਪਸੰਦ ਬਣਨ ਦੇ ਨਾਲ ਨਾਲ ਪੰਜਾਬੀ ਸਿਨੇਮੇ ਨੂੰ ਨਵਾਂ ਰੰਗ ਵੀ ਪ੍ਰਦਾਨ ਕਰੇਗੀ।

in News
ਯੁਵਰਾਜ ਹੰਸ ਤੇ ਗਗਨ ਕੋਕਰੀ ਲੈ ਕੇ ਆਉਂਣਗੇ ‘ਯਾਰਾ ਵੇ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼


