in

‘ਕਾਲਾ ਸ਼ਾਹ ਕਾਲਾ’ ਦੇ ਟ੍ਰੇਲਰ ਨੇ ਕੀਤਾ ਕਮਾਲ, 14 ਫਰਵਰੀ ਨੂੰ ਹੋਵੇਗੀ ਰਿਲੀਜ਼

‘ਜੀ ਸਟੂਡੀਓ’, ‘ਨਾਓਟੀ ਮੈਨ ਪ੍ਰੋਡਕਸ਼ਨਸ’, ‘ਇੰਫੈਂਟਰੀ ਪਿਕਚਰਸ’ ਅਤੇ ਡ੍ਰੀਮਇਟਆਤਾ ਇੰਟਰਨੇਮੈਂਟ’ ਦੇ ਬੈਨਰ ਹੇਠ ਬਣੀ ਨਿਰਦੇਸ਼ਕ ਅਤੇ ਲੇਖਕ ਅਮਰਜੀਤ ਸਿੰਘ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ‘ਕਾਲਾ ਸ਼ਾਹ ਕਾਲਾ’ 14 ਫ਼ਰਵਰੀ ਨੂੰ ਦੁਨੀਆਂ ਭਰ ‘ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦਾ ਟ੍ਰੇਲਰ ਅਤੇ ਸੰਗੀਤ ਸੋਸ਼ਲ ਮੀਡੀਆ ‘ਤੇ ਧਮਾਲ ਮਚਾ ਰਿਹਾ ਹੈ। ‘ਜ਼ੀ ਸਟੂਡੀਓਸ’ ਦੇ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤੇ ਗਏ ਇਸ ਦੇ ਟ੍ਰੇਲਰ ਨੂੰ ਹੁਣ ਤੱਕ 50 ਲੱਖ ਦੇ ਨੇੜੇ ਲੋਕਾਂ ਨੇ ਦੇਖਿਆ ਹੈ। ਜਦਕਿ ਫ਼ੇਸਬੁੱਕ ਅਤੇ ਵਟਸਐਪ ਜ਼ਰੀਏ 2 ਕਰੋੜ ਤੋਂ ਵੱਧ ਲੋਕਾਂ ਨੇ ਇਸ ਟ੍ਰੇਲਰ ਦਾ ਆਨੰਦ ਲਿਆ ਹੈ।

ਕਾਮੇਡੀ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਇਸ ਫ਼ਿਲਮ ਦਾ ਟ੍ਰੇਲਰ ਪੰਜਾਬੀ ਸਿਨੇਮੇ ‘ਚ ਤਾਜ਼ਗੀ ਭਰ ਰਿਹਾ ਹੈ। ਬੀਨੂੰ ਢਿੱਲੋਂ, ਸਰਗੁਣ ਮਹਿਤਾ ਅਤੇ ਜੌਰਡਨ ਸੰਧੂ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਹਾਰਬੀ ਸੰਘਾ, ਜਤਿੰਦਰ ਕੌਰ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਬੀ ਐਨ ਸ਼ਰਮਾ ਅਤੇ ਗੁਰਮੀਤ ਸਾਜਨ ਨੇ ਅਹਿਮ ਭੂਮਿਕਾ ਨਿਭਾਈ ਹੈ।

ਨਿਰਦੇਸ਼ਕ ਅਮਰਜੀਤ ਸਿੰਘ ਦੀ ਹੀ ਲਿਖੀ ਇਹ ਫ਼ਿਲਮ ਇਕ ਸਾਂਵਲੇ ਰੰਗ ਦੇ ਨੌਜਵਾਨ ਤੇ ਇਕ ਗੋਰੇ ਰੰਗ ਦੀ ਮੁਟਿਆਰ ਦੀ ਕਹਾਣੀ ਹੈ। ਇਹ ਫ਼ਿਲਮ ਸਾਂਵਲੇ ਰੰਗ ਦੇ ਨੌਜਵਾਨਾਂ ਦੇ ਦਿਲ ਦੀਆਂ ਸਧਰਾਂ ਦੀ ਗੱਲ ਕਰਦੀ ਹੋਈ ਰੰਗ ਭੇਤ ‘ਤੇ ਕਟਾਕਸ਼ ਕਰਦੀ ਹੈ। ਬੀਨੂੰ ਢਿੱਲੋਂ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਸ ਫ਼ਿਲਮ ‘ਚ ਵੀ ਖੂਬ ਮਨੋਰੰਜਨ ਦਿਖਾਈ ਦੇ ਰਿਹਾ ਹੈ। ਬੀਨੂੰ ਢਿੱਲੋਂ, ਸਰਗੁਣ ਮਹਿਤਾ ਤੇ ਜੌਰਡਨ ਸੰਧੂ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦਾ ਸੰਗੀਤ ਵੀ ਅਸਰਦਾਇਕ ਹੈ।

ਬੀਨੂੰ ਢਿੱਲੋਂ ਮੁਤਾਬਕ ਇਹ ਫ਼ਿਲਮ ਹਰ ਦਰਸ਼ਕ ਦੀ ਪਸੰਦ ਬਣੇਗੀ। ਫਿਲਮ ਦੀ ਕਹਾਣੀ ਨਿਰੋਲ ਰੂਪ ‘ਚ ਮਨੋਰੰਜਨ ਭਰਪੂਰ ਡਰਾਮਾ ਹੈ। ਇਸ ਫ਼ਿਲਮ ਲਈ ਉਸ ਨੇ ਬੇਹੱਦ ਮਿਹਨਤ ਕੀਤੀ ਹੈ, ਜੋ ਟ੍ਰੇਲਰ ‘ਚ ਸਾਫ਼ ਨਜ਼ਰ ਆ ਰਹੀ ਹੈ। ਸਰਗੁਣ ਮਹਿਤਾ ਮੁਤਾਬਕ ਇਹ ਫ਼ਿਲਮ ਉਸਦੇ ਦਿਲ ਦੇ ਬੇਹੱਦ ਕਰੀਬ ਹੈ। ਉਸ ਵੱਲੋਂ ਨਿਭਾਇਆ ਪੰਮੀ ਦਾ ਕਿਰਦਾਰ ਹਰ ਦਰਸ਼ਕ ਨੂੰ ਪਸੰਦ ਆਵੇਗਾ। ਇਸ ਫ਼ਿਲਮ ਸਦਕਾ ਜੀ ਸਟੂਡੀਓ ਨਾਲ ਉਸਦਾ ਨਾਤਾ ਮੁੜ ਤਾਜ਼ਾ ਹੋ ਗਿਆ ਹੈ। ਉਸ ਨੇ ਕਰੀਬ 10 ਸਾਲ ਪਹਿਲਾਂ ਜੀ ਟੀਵੀ ਦੇ ਹੀ ਇਕ ਸੀਰੀਅਲ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Leave a Reply

Your email address will not be published. Required fields are marked *

ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਫ਼ਿਲਮ ‘ਜੱਦੀ ਸਰਦਾਰ’ ਦੀ ਸ਼ੂਟਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ

‘ਨਿੱਕਾ ਜ਼ੈਲਦਾਰ 3’ ਨੇ ਰਿਲੀਜ਼ ਤੋਂ ਪਹਿਲਾਂ ਹੀ ਰਿਚਿਆ ਇਤਿਹਾਸ, ਤੀਜੇ ਸੀਕੁਅਲ ਵਾਲੀ ਪਹਿਲੀ ਫ਼ਿਲਮ ਬਣੀ ਨਿੱਕਾ ਜ਼ੈਲਦਾਰ