fbpx

ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਫ਼ਿਲਮ ‘ਜੱਦੀ ਸਰਦਾਰ’ ਦੀ ਸ਼ੂਟਿੰਗ ਦੀਆਂ ਤਸਵੀਰਾਂ ਆਈਆਂ ਸਾਹਮਣੇ

Posted on February 4th, 2019 in News

ਨਾਮਵਰ ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਇਨੀਂ ਦਿਨੀਂ ਆਪਣੀ ਫ਼ਿਲਮ ‘ਜੱਦੀ ਸਰਦਾਰ’ ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫ਼ਿਲਮ ਦੀ ਸ਼ੂਟਿੰਗ ਪਟਿਆਲਾ ਦੇ ਨੇੜੇ ਇਕ ਪਿੰਡ ‘ਚ ਚੱਲ ਰਹੀ ਹੈ। ਅਮਰੀਕਾ ਦੇ ਮਸ਼ਹੂਰ ਕਾਰੋਬਾਰੀ ਪਰਵਾਸੀ ਪੰਜਾਬੀ ਬਲਜੀਤ ਸਿੰਘ ਜੌਹਲ ਵੱਲੋਂ ਆਪਣੀ ਕੰਪਨੀ ‘ਸਾਫ਼ਟ ਦਿਲ ਪ੍ਰੋਡਕਸ਼ਨ ਯੂਐਸਏ’ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫ਼ਿਲਮ ‘ਚ ਸਿੱਪੀ ਦੇ ਦਿਲਪ੍ਰੀਤ ਢਿੱਲੋਂ ਨਾਲ ਅਦਾਕਾਰਾ ਗੁਰਲੀਨ ਚੋਪੜਾ, ਸਾਵਨ ਰੂਪਾਵਾਲੀ, ਗੱਗੂ ਗਿੱਲ, ਹੌਬੀ ਧਾਲੀਵਾਲ, ਯਾਦ ਗਰੇਵਾਲ, ਅਨੀਤਾ ਦੇਵਗਨ, ਸੰਸਾਰ ਸੰਧੂ, ਅੰਮ੍ਰਿਤ ਬਿੱਲਾ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ, ਸਤਵੰਤ ਕੌਰ, ਮਹਾਂਵੀਰ ਭੁੱਲਰ, ਡਾ ਆਰ ਪੀ ਸਿੰਘ ਅਤੇ ਧੀਰਜ ਕੁਮਾਰ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਂਣਗੇ


ਧੀਰਜ ਕੁਮਾਰ ਤੇ ਕਰਨ ਸੰਧੂ ਦੀ ਲਿਖੀ ਇਸ ਫ਼ਿਲਮ ਨੂੰ ਮਨਭਾਵਨ ਸਿੰਘ ਨਿਰਦੇਸ਼ਤ ਕਰ ਰਹੇ ਹਨ। ਪਟਿਆਲਾ ਨੇੜੇ ਇਕ ਪਿੰਡ ‘ਚ ਦੋ ਖੂਬਸੂਰਤ ਕੋਠੀਆਂ ‘ਚ ਇਸ ਫ਼ਿਲਮ ਦਾ ਫਿਲਮਾਂਕਣ ਕੀਤਾ ਜਾ ਰਿਹਾ ਹੈ। ਇਹਨਾਂ ‘ਚੋਂ ਇਕ ਕੋਠੀ ਹੌਬੀ ਧਾਲੀਵਾਲ ਤੇ ਦੂਜੀ ਗੱਗੂ ਗਿੱਲ ਦੀ ਦਿਖਾਈ ਗਈ ਹੈ। ਫ਼ਿਲਮ ‘ਚ ਦੋਵੇਂ ਜਣੇ ਸਕੇ ਭਰਾ ਦੇ ਰੂਪ ‘ਚ ਨਜ਼ਰ ਆਉਂਣਗੇ। ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਇਨ•ਾਂ ਦੋਵਾਂ ਦੇ ਪੁੱਤਰਾਂ ਦੇ ਰੂਪ ‘ਚ ਨਜ਼ਰ ਆਉਂਣਗੇ। ਇਹ ਫ਼ਿਲਮ ਪਿੰਡ ਦੇ ਦੋ ਨਾਮਵਰ ਸਰਦਾਰਾਂ ਦੇ ਪਰਿਵਾਰਾਂ ਦੀ ਕਹਾਣੀ ਹੈ। ਇਨ•ਾਂ ਦੇ ਪੁੱਤਰ ਸ਼ਹਿਰ ‘ਚ ਕਾਲਜ ‘ਚ ਪੜ•ਦੇ ਹਨ। ਦੋਵਾਂ ‘ਚ ਸਕੇ ਭਰਾਵਾਂ ਤੋਂ ਵੀ ਵੱਧ ਪਿਆਰ ਹੈ।  ਇਸ ਪਰਿਵਾਰ ਦੀ ਜ਼ਿੰਦਗੀ ਖੂਬਸੂਰਤ ਲੰਘ ਰਹੀ ਹੈ, ਪਰ ਦੋਵਾਂ ਘਰਾਂ ‘ਚ ਉਸ ਵੇਲੇ ਦਰਾਰ ਪੈ ਜਾਂਦੀ ਹੈ ਜਦੋਂ ਦੋਵਾਂ ਦੀਆਂ ਮਾਵਾਂ ਦੀ ਆਪਸ ‘ਚ ਲੜਾਈ ਹੋ ਜਾਂਦੀ ਹੈ। ਇਸ ਫ਼ਿਲਮ ਜ਼ਰੀਏ ਪੇਂਡੂ ਸੱਭਿਆਚਾਰ ਦੀ ਤਸਵੀਰ ਦੇ ਨਾਲ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਰਿਸ਼ਤਿਆਂ ‘ਚ ਪੈਂਦੀਆਂ ਦਰਾਰਾਂ ਨੂੰ ਵੀ ਦਿਖਾਇਆ ਗਿਆ ਹੈ।

ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੇ ਸਿੱਪੀ ਗਿੱਲ ਮੁਤਾਬਕ ਇਸ ਫ਼ਿਲਮ ਦੀ ਕਹਾਣੀ ਕੁਝ ਸਮਾਂ ਪਹਿਲਾਂ ਉਸਨੂੰ ਇਸ ਦੇ ਲੇਖਕ ਧੀਰਜ ਤੇ ਕਰਨ ਸੰਧੂ ਨੇ ਸੁਣਾਈ ਸੀ। ਨਿਰਮਾਤਾ ਬਲਜੀਤ ਸਿੰਘ ਜੌਹਲ ਨਾਲ ਮੁਲਾਕਾਤ ਤੋਂ ਬਾਅਦ ਜਦੋਂ ਉਸ ਨੇ ਇਸ ਫ਼ਿਲਮ ਦੀ ਕਹਾਣੀ ਉਨ•ਾਂ ਨਾਲ ਸਾਂਝੀ ਕੀਤੀ ਤਾਂ ਉਨ•ਾਂ ਇਸ ‘ਤੇ ਫ਼ਿਲਮ ਬਣਾਉਣ ਦੀ ਹਾਮੀਂ ਭਰੀ। ਦਿਨਾਂ ਵਿੱਚ ਹੀ ਫ਼ਿਲਮ ਦੇ ਮੁੱਢਲੇ ਕਾਰਜ ਖ਼ਤਮ ਕੀਤੇ ਗਏ ਅਤੇ ਤੁਰੰਤ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ। ਇਹ ਫ਼ਿਲਮ ਉਸ ਦੇ ਦਿਲ ਦੇ ਬਹੁਤ ਕਰੀਬ ਹੈ।


ਫ਼ਿਲਮ ਦਾ ਟਾਈਟਲ ਹੀ ਇਸ ਦਾ ਵਿਸ਼ਾ ਵਸਤੂ ਸਪੱਸ਼ਟ ਕਰ ਰਿਹਾ ਹੈ। ਇਹ ਫ਼ਿਲਮ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ। ਪਿੰਡਾਂ ‘ਚ ਵੱਸਦੇ ਅਤੇ ਖੇਤੀਬਾੜੀ ਨਾਲ ਜੁੜੇ ਸਾਂਝੇ ਪਰਿਵਾਰਾਂ ਦੀ ਕਹਾਣੀ ਹੈ। ਉਹ ਇਸ ਫ਼ਿਲਮ ‘ਚ ਇਕ ਜ਼ਮੀਨ ਜਾਇਦਾਦ ਵਾਲੇ ਸਰਦਾਰ ਗੁੱਗੂ ਗਿੱਲ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ।  ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਫ਼ਿਲਮ ‘ਚ ਸਿੱਪੀ ਗਿੱਲ ਦੇ ਸਕੇ ਚਾਚੇ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਦੋਵਾਂ ਭਰਾਵਾਂ ‘ਚ ਪੂਰਾ ਪਿਆਰ ਹੈ, ਪਰ ਪਰਿਵਾਰ ਦੀਆਂ ਔਰਤਾਂ ਦੇ ਆਪਸੀ ਝਗੜੇ ‘ਚ ਨਾ ਸਿਰਫ ਦੋਵਾਂ ਭਰਾਵਾਂ ‘ਚ ਫਿੱਕ ਪੈਂਦੀ ਹੈ ਬਲਕਿ ਪਰਿਵਾਰ ਦੇ ਮੁਖੀ ਯਾਨੀ ਉਨ•ਾਂ ਦੇ ਬਾਪ ਵੀ ਇਕ ਦੂਜੇ ਤੋਂ ਦੂਰ ਹੋਣ ਲਈ ਮਜਬੂਰ ਹੋ ਜਾਂਦੇ ਹਨ। ਫ਼ਿਲਮ ਦੀ ਅਦਾਕਾਰਾ ਗੁਰਲੀਨ ਚੋਪੜਾ ਮੁਤਾਬਕ ਉਹ ਕੁਝ ਸਾਲਾਂ ਤੋਂ ਹਿੰਦੀ ਅਤੇ ਸਾਊਥ ਫ਼ਿਲਮ ਇੰਡਸਟਰੀ ‘ਚ ਸਰਗਰਮ ਸੀ, ਪਰ ਹੁਣ ਉਹ ਪੰਜਾਬੀ ਫ਼ਿਲਮਾਂ ‘ਚ ਵੀ ਲਗਾਤਾਰ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਉਹ ਅਹਿਮ ਭੂਮਿਕਾ ਨਿਭਾ ਰਹੀ ਹੈ। ਸਾਵਨ ਰੂਪਾਵਾਲੀ ਦੀ ਇਹ ਦੂਜੀ ਪੰਜਾਬੀ ਫ਼ਿਲਮ ਹੈ, ਇਸ ਤੋਂ ਪਹਿਲਾਂ ਉਹ ਹਰਜੀਤਾ ਫ਼ਿਲਮ ‘ਚ ਕੰਮ ਕਰ ਚੁੱਕੀ ਹੈ।

ਫ਼ਿਲਮ ਦੇ ਨਿਰਦੇਸ਼ਕ ਮਨਭਾਵਨ ਸਿੰਘ ਨੇ ਦੱਸਿਆ ਕਿ ਪੰਜਾਬੀ ਫ਼ਿਲਮ ‘ਗੇਲੋ’ ਤੋਂ ਬਾਅਦ ਇਹ ਉਸ ਦੀ ਦੂਜੀ ਫ਼ਿਲਮ ਹੈ। ਉਸ ਦੀ ਪਹਿਲੀ ਫ਼ਿਲਮ ਵਾਂਗ ਹੀ ਇਹ ਫ਼ਿਲਮ ਵੀ ਆਮ ਫ਼ਿਲਮਾਂ ਤੋਂ ਬਿਲਕੁਲ ਵੱਖਰੀ ਹੋਵੇਗੀ। ਇਸ ਫ਼ਿਲਮ ਜ਼ਰੀਏ ਉਹ ਪਿੰਡਾਂ ਦੇ ਸਾਂਝੇ ਪਰਿਵਾਰਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਨਾਲ ਜੁੜੇ ਲੋਕਾਂ ਦੀ ਜ਼ਿੰਦਗੀ ਅਤੇ ਇਨ•ਾਂ ਪਰਿਵਾਰਾਂ ਦੇ ਨੌਜਵਾਨਾਂ ਦੀ ਸਥਿਤੀ ਨੂੰ ਪੇਸ਼ ਕਰਨ ਦਾ ਯਤਨ ਕਰਨਗੇ। ਪੰਜਾਬੀ ਸਿਨੇਮੇ ਦੇ ਸਦਾਬਹਾਰ ਅਦਾਕਾਰ ਗੱਗੂ ਗਿੱਲ ਮੁਤਾਬਕ ਦਰਸ਼ਕ ਉਸ ਨੂੰ ਇਸ ਫ਼ਿਲਮ ‘ਚ ਉਸਦੀਆਂ ਪੁਰਾਣੀਆਂ ਫ਼ਿਲਮਾਂ ਵਾਲੇ ਅਵਤਾਰ ‘ਚ ਦੇਖਣਗੇ। ਉਸ ਨੂੰ ਉਮੀਦ ਹੈ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਕਸਵੱਟੀ ‘ਤੇ ਖਰਾ ਉਤਰੇਗੀ। ਇਸ ਫ਼ਿਲਮ ਦੀ ਕਹਾਣੀ ਵਾਂਗ ਇਸ ਦਾ ਮਿਊਜ਼ਿਕ ਵੀ ਹੋਰਾਂ ਫ਼ਿਲਮਾਂ ਨਾਲੋਂ ਵੱਖਰਾ ਹੋਵੇਗਾ। ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਮਿਲਕੇ ਇਸ ਫ਼ਿਲਮ ਦਾ ਸੰਗੀਤ ਤਿਆਰ ਕਰਵਾ ਰਹੇ ਹਨ। ਐਸੋਸੀਏਟ ਨਿਰਦੇਸ਼ਕ ਸੁਖਜੀਤ ਅੰਟਾਲ, ਲਾਈਨ ਨਿਰਮਾਤਾ ਨਵਨੀਤ ਬੁੱਟਰ ਅਤੇ ਕਲਾ ਨਿਰਦੇਸ਼ਕ ਗੁਰਸ਼ਰਨ ਸਿੰਘ ਗੁਰੀ ਅਤੇ ਡ੍ਰੈਸ ਡਿਜਾਈਨਰ ਨੂਰ ਅਰੋੜਾ ਵੀ ਫ਼ਿਲਮ ਨੂੰ ਖੂਬਸੂਰਤ ਬਣਾਉਣ ‘ਚ ਅਹਿਮ ਯੋਗਦਾਨ ਪਾ ਰਹੇ ਹਨ।
ਗਗਨਦੀਪ ਜਿੰਦਲ

Comments & Feedback