in

ਸਰਗੁਣ ਮਹਿਤਾ ਲਈ ‘ਕਾਲਾ ਸ਼ਾਹ ਕਾਲਾ’ ਕਿਉਂ ਹੈ ਏਨੀ ਖਾਸ ਫ਼ਿਲਮ ? 14 ਫਰਵਰੀ ਨੂੰ ਹੋ ਰਹੀ ਹੈ ਰਿਲੀਜ਼

ਆਉਂਦੇ ਵੀਰਵਾਰ, 14 ਫਰਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ਅਦਾਕਾਰਾ ਸਰਗੁਣ ਮਹਿਤਾ ਲਈ ਬੇਹੱਦ ਖਾਸ ਹੈ। ਬੀਨੂੰ ਢਿੱਲੋਂ, ਜੌਰਡਨ ਸੰਧੂ ਤੇ ਸਰਗੁਣ ਮਹਿਤਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ‘ਚ ਸਰਗੁਣ ਨੇ ਪੰਮੀ ਨਾਂ ਦੇ ਚੁਲਬਲੀ ਕੁੜੀ ਦਾ ਕਿਰਦਾਰ ਨਿਭਾਇਆ ਹੈ। ਸਰਗੁਣ ਮਹਿਤਾ ਲਈ ਇਹ ਫ਼ਿਲਮ ਬੇਹੱਦ ਖਾਸ ਹੈ, ਜਿਸ ਦਾ ਕਾਰਨ ਹੈ ਕਿ ਉਹ ਇਸ ਫ਼ਿਲਮ ਨਾਲ ਦਿਲ ਤੋਂ ਜੁੜੀ ਹੋਈ ਹੈ। ਸਰਗੁਣ ਦਾ ਕਹਿਣਾ ਹੈ ਕਿ ਇਸ ਫ਼ਿਲਮ ਜ਼ਰੀਏ ਉਸ ਨੂੰ ਇਕ ਵਾਰ ਫਿਰ ਤੋਂ ‘ਜ਼ੀ ਸਟੂਡੀਓ’ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਹ ਫ਼ਿਲਮ ‘ਜ਼ੀ ਸਟੂਡੀਓ’ ਵੱਲੋਂ ਨੌਟੀਮੈਨ ਪ੍ਰੋਡਕਸ਼ਨਸ’, ‘ਇੰਫੈਂਟਰੀ ਪਿਕਚਰਸ’ ਅਤੇ ਡ੍ਰੀਮਇਟਆਤਾ ਇੰਟਰਨੇਮੈਂਟ’ ਦੇ ਬੈਨਰ ਹੇਠ ਬਣਾਈ ਗਈ ਹੈ।

ਸਰਗੁਣ ਨੇ ਕਰੀਬ 10 ਸਾਲ ਪਹਿਲਾਂ ਜ਼ੀ ਟੀਵੀ ਦੇ ਸ਼ੋਅ ’12/24 ਕਰੋਲ ਬਾਗ਼’ ਤੋਂ ਕੀਤੀ ਸੀ। ਉਸ ਮੁਤਾਬਕ ਇਸ ਫ਼ਿਲਮ ਨੇ ਉਸਦੀਆਂ ਸਾਰੀਆਂ ਯਾਦਾਂ ਤਾਜ਼ੀਆਂ ਕਰ ਦਿੱਤੀਆਂ ਹਨ। ਇਸ ਫ਼ਿਲਮ ਦੀ ਕਹਾਣੀ ਉਸ ਨੇ ‘ਜਿੰਦੂਆਂ’ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੁਣੀ ਸੀ, ਉਸ ਵੇਲੇ ਉਹ ਇਸ ਫ਼ਿਲਮ ਨੂੰ ਹਾਂ ਨਹੀਂ ਕਰ ਸਕੀ ਸੀ।

ਇਸ ਫ਼ਿਲਮ ਨਾਲ ਉਸ ਦੀਆਂ ਕਈ ਯਾਦਾਂ ਅਤੇ ਕਿੱਸੇ ਜੁੜੇ ਹੋਏ ਹਨ। ਪੰਜਾਬੀ ਫ਼ਿਲਮ ‘ਜਿੰਦੂਆਂ’ ਦੀ ਸ਼ੂਟਿੰਗ ਦੌਰਾਨ ਉਸ ਨੂੰ ਕਿਸੇ ਪ੍ਰਸ਼ੰਸਕ ਦਾ ਫ਼ੋਨ ਆਇਆ ਤਾਂ ਉਸ ਨੇ ਉਸ ਤੋਂ ਉਸਦੀ ਅਗਲੀ ਫ਼ਿਲਮ ਬਾਰੇ ਪੁੱਛਿਆ। ਉਸ ਸਮੇਂ ਅਚਾਨਕ ਹੀ ਪਿੱਛੇ ਉਸ ਨੂੰ ‘ਕਾਲਾ ਸ਼ਾਹ ਕਾਲਾ’ ਗੀਤ ਦੇ ਬੋਲ ਸੁਣਾਈ ਦਿੱਤੇ। ਜਦੋਂ ਉਹ ਇਸ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਨੂੰ ਉਹ ਪਲ ਯਾਦ ਆ ਗਏ। ਉਹ ਮਹਿਸੂਸ ਕਰਦੀ ਹੈ ਕਿ ਰੱਬ ਨੇ ਹੀ ਉਸ ਦੇ ਹਿੱਸੇ ਇਹ ਫ਼ਿਲਮ ਲਿਖੀ ਹੋਈ ਸੀ।

ਸਰਗੁਣ ਮੁਤਾਬਕ ਕੁਝ ਸਾਲ ਪਹਿਲਾਂ ਵੀ ਇਕ ਨਾਮਵਰ ਚੈਨਲ ‘ਤੇ ਇਸ ਫ਼ਿਲਮ ਨਾਲ ਮਿਲਦੇ ਜੁਲਦੇ ਵਿਸ਼ੇ ‘ਤੇ ਇਕ ਸੀਰੀਅਲ ਵੀ ਸ਼ੁਰੂ ਹੋਣਾ ਸੀ। ਇਸ ਸੀਰੀਅਲ ਲਈ ਪਾਇਲਟ ਵੀ ਸ਼ੂਟ ਕੀਤਾ ਗਿਆ, ਪਰ ਇਹ ਸੀਰੀਅਲ ਬਣ ਨਹੀਂ ਸਕਿਆ। ਹੁਣ ਜਦੋਂ ਉਹ ਸੋਚਦੀ ਹੈ ਤਾਂ ਇਹ ਫ਼ਿਲਮ ਉਸ ਦੀ ਜ਼ਿੰਦਗੀ ਲਈ ਬਹੁਤ ਮਹੱਤਵਪੂਰਨ ਜਾਪਦੀ ਹੈ।

Leave a Reply

Your email address will not be published. Required fields are marked *

‘ਨਿੱਕਾ ਜ਼ੈਲਦਾਰ 3’ ਨੇ ਰਿਲੀਜ਼ ਤੋਂ ਪਹਿਲਾਂ ਹੀ ਰਿਚਿਆ ਇਤਿਹਾਸ, ਤੀਜੇ ਸੀਕੁਅਲ ਵਾਲੀ ਪਹਿਲੀ ਫ਼ਿਲਮ ਬਣੀ ਨਿੱਕਾ ਜ਼ੈਲਦਾਰ

‘ਹਾਈਐਂਡ ਯਾਰੀਆਂ’ ‘ਚ ਬਠਿੰਡੇ ਵਾਲਾ ਮੰਗਾ ਬਣਿਆ ਰਣਜੀਤ ਬਾਵਾ, 22 ਨੂੰ ਰਿਲੀਜ਼ ਹੋਵੇਗੀ ਫ਼ਿਲਮ