in

‘ਹਾਈਐਂਡ ਯਾਰੀਆਂ’ ‘ਚ ਬਠਿੰਡੇ ਵਾਲਾ ਮੰਗਾ ਬਣਿਆ ਰਣਜੀਤ ਬਾਵਾ, 22 ਨੂੰ ਰਿਲੀਜ਼ ਹੋਵੇਗੀ ਫ਼ਿਲਮ

ਇਸੇ ਮਹੀਨੇ 22 ਫਰਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਹਾਈ ਐਂਡ ਯਾਰੀਆਂ’ ਵਿੱਚ ਪੰਜਾਬੀ ਗਾਇਕ ਤੇ ਰਣਜੀਤ ਬਾਵਾ ਇਕ ਵੱਖਰੇ ਕਿਰਦਾਰ ‘ਚ ਨਜ਼ਰ ਆਵੇਗਾ। ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਤੋਂ ਉਸਦੇ ਇਸ ਕਿਰਦਾਰ ਬਾਰੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪੰਕਜ ਬਤਰਾ ਵੱਲੋਂ ਨਿਰਦੇਸ਼ਤ ਕੀਤੀ ਗਈ ਇਸ ਫ਼ਿਲਮ ‘ਚ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਮੁੱਖ ਭੂਮਿਕਾ ਨਿਭਾ ਰਹੇ ਹਨ। ਤਿੰਨ ਦੋਸਤਾਂ ਦੀ ਕਹਾਣੀ ‘ਤੇ ਅਧਾਰਿਤ ‘ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ’, ‘ਪੰਕਜ ਬਤਰਾ ਫ਼ਿਲਮਸ਼’ ਅਤੇ ਸਪੀਡ ਰਿਕਾਰਡਸ਼’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ‘ਚ ਪਹਿਲੀ ਵਾਰ ਪੰਜਾਬੀ ਦੇ ਤਿੰਨ ਵੱਡੇ ਸਟਾਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਇੱਕਠੇ ਨਜ਼ਰ ਆਉਂਣਗੇ। ਨਿਰਮਾਤਾ ਸੰਦੀਪ ਬਾਂਸਲ ਤੇ ਪੰਕਜ ਬਤਰਾ ਦੀ ਇਸ ਫ਼ਿਲਮ ਜ਼ਰੀਏ ਦੋ ਖੂਬਸੂਰਤ ਅਦਾਕਾਰਾਂ ਆਰੂਸ਼ੀ ਸ਼ਰਮਾ ਤੇ ਮੁਸ਼ਕਾਨ ਸੇਠੀ ਪੰਜਾਬੀ ਸਿਨੇਮੇ ਨਾਲ ਜੁੜਨਗੀਆਂ। ਫ਼ਿਲਮ ਅਦਾਕਾਰਾ ਨਵਨੀਤ ਕੌਰ ਢਿੱਲੋਂ ਵੀ ਇਸ ਫ਼ਿਲਮ ਦਾ ਅਹਿਮ ਹਿੱਸਾ ਹੈ। ਪੰਜਾਬੀ ਗਾਇਕ ਗੁਰਨਾਮ ਭੁੱਲਰ ਵੀ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਰਣਜੀਤ ਬਾਵਾ ਮੁਤਾਬਕ ਇਹ ਫ਼ਿਲਮ ਪੰਜਾਬੀ ਦੀ ਇਕ ਵੱਖਰੇ ਕਿਸਮ ਦੀ ਫ਼ਿਲਮ ਹੋਵੇਗੀ। ਇਹ ਫ਼ਿਲਮ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਲੰਡਨ ਪੜ•ਾਈ ਕਰਨ ਗਏ ਤਿੰਨ ਨੌਜਵਾਨ ਦੀ ਕਹਾਣੀ ਹੈ। ਉਹ ਇਸ ਫ਼ਿਲਮ ‘ਚ ਬਠਿੰਡੇ ਤੋਂ ਲੰਡਨ ਗਏ ਮੰਗਾ ਸਿੰਘ ਰੰਧਾਵਾ ਨਾਂ ਦੇ ਇਕ ਦੇਸੀ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਬਾਵੇ ਮੁਤਾਬਕ ਉਸਦਾ ਇਹ ਕਿਰਦਾਰ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ। ਬਾਵੇ ਮੁਤਾਬਕ ਦਰਸ਼ਕ ਉਸ ਨੂੰ ਜਿਸ ਤਰ•ਾਂ ਦੇ ਕਿਰਦਾਰਾਂ ‘ਚ ਦੇਖਣਾ ਪਸੰਦ ਕਰਦੇ ਹਨ। ਇਹ ਕਿਰਦਾਰ ਉਸੇ ਤਰ•ਾਂ ਦਾ ਹੀ ਹੈ। ਦੱਸ ਦਈਏ ਕਿ ਰਣਜੀਤ ਬਾਵਾ ਅਦਾਕਾਰ ਵਜੋਂ ਪਹਿਲੀ ਵਾਰ ਪੰਜਾਬੀ ਫ਼ਿਲਮ ‘ਤੂਫ਼ਾਨ ਸਿੰਘ’ ਵਿੱਚ ਨਜ਼ਰ ਆਇਆ ਸੀ, ਪਰ ਇਹ ਫ਼ਿਲਮ ਭਾਰਤ ‘ਚ ਰਿਲੀਜ਼ ਨਹੀਂ ਹੋ ਸਕੀ। ਇਸ ਮਗਰੋਂ ਉਸਨੇ ‘ਵੇਖ ਬਰਾਤਾਂ ਚੱਲੀਆਂ’, ‘ਭਲਵਾਨ ਸਿੰਘ’, ‘ਖਿੰਦੋ ਖੂਡੀ’ ਅਤੇ ‘ਮਿਸਟਰ ਐਂਡ ਮਿਸਿਜ 420 ਰਿਟਰਨ’ ਜ਼ਰੀਏ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ। ਦਰਸ਼ਕਾਂ ਨੇ ਉਸ ਨੂੰ ਸੰਜੀਦਾ ਕਿਰਦਾਰਾਂ ਦੀ ਥਾਂ ਹਾਸੇ ਠੱਠੇ ਵਾਲੇ ਕਿਰਦਾਰਾਂ ‘ਚ ਜ਼ਿਆਦਾ ਪਸੰਦ ਕੀਤਾ।

22 ਫ਼ਰਵਰੀ ਨੂੰ ਰਿਲੀਜ਼ ਹੋ ਇਸ ਫ਼ਿਲਮ ‘ਚ ਵੀ ਉਹ ਦਰਸ਼ਕਾਂ ਨੂੰ ਖੂਬ ਹਸਾਉਣ ਜਾ ਰਿਹਾ ਹੈ। ਬਾਵੇ ਮੁਤਾਬਕ ਇਹ ਫ਼ਿਲਮ ਉਸਦੇ ਫ਼ਿਲਮੀ ਤੇ ਗਾਇਕੀ ਦੇ ਕੈਰੀਅਰ ਨੂੰ ਹੋਰ ਬੁਲੰਦ ਕਰੇਗੀ। ਉਸ ਮੁਤਾਬਕ ਇਹ ਫ਼ਿਲਮ ਪੰਜਾਬੀ ਸਿਨੇਮੇ ਦੇ ਮਾਣ ‘ਚ ਵੀ ਵਾਧਾ ਕਰਨ ਦਾ ਦਮ ਰੱਖਦੀ ਹੈ। ਅਸੀਂ ਵੀ ਆਸ ਕਰਦੇ ਹਾਂ ਕਿ ਪੰਜਾਬੀ ਗਾਇਕੀ ਤੇ ਫ਼ਿਲਮ ਜਗਤ ਦੇ ਵਿਹੜੇ ‘ਚ ਗੁਲਾਬ ਦੇ ਫੁੱਲਾਂ ਦੀ ਤਰ•ਾਂ ਖਿੜ ਕੇ ਆਪਣੀ ਮਹਿਕ ਨਾਲ ਲੱਖਾਂ ਲੋਕਾਂ ਨੂੰ ਮਹਿਕਾਉਣ ਵਾਲੇ ਰਣਜੀਤ ਬਾਵਾ ਇਸ ਫ਼ਿਲਮ ਨਾਲ ਹੋਰ ਬੁਲੰਦੀਆਂ ਛੂਹਦਾ ਹੋਇਆ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ। ਪ੍ਰਮਾਤਮਾ ਇਸ ਮਾਣ ਮੱਤੇ ਗਾਇਕ ਤੇ ਅਦਾਕਾਰ ਨੂੰ ਹੋਰ ਸੋਝੀ, ਹਿੰਮਤ ਤੇ ਬਲ ਬਖ਼ਸ਼ੇ ਜਿਸ ਨਾਲ ਉਹ ਪੰਜਾਬੀਆਂ ਦਾ ਮਨਮੋਹਕ ਗੀਤਾਂ ਤੇ ਫ਼ਿਲਮਾਂ ਨਾਲ ਨਿਰੰਤਰ ਮਨੋਰੰਜਨ ਕਰਦਾ ਰਹੇ।

Leave a Reply

Your email address will not be published. Required fields are marked *

ਸਰਗੁਣ ਮਹਿਤਾ ਲਈ ‘ਕਾਲਾ ਸ਼ਾਹ ਕਾਲਾ’ ਕਿਉਂ ਹੈ ਏਨੀ ਖਾਸ ਫ਼ਿਲਮ ? 14 ਫਰਵਰੀ ਨੂੰ ਹੋ ਰਹੀ ਹੈ ਰਿਲੀਜ਼

15 ਲੱਖ ਲੈ ਕੇ ਆ ਰਿਹੈ ਨਿਰਦੇਸ਼ਕ ਮਨਪ੍ਰੀਤ ਬਰਾੜ