in

ਸਤਿੰਦਰ ਸਰਤਾਜ ਦੀ ਨਵੀਂ ਫ਼ਿਲਮ ਦੀ ਸ਼ੂਟਿੰਗ ਜ਼ੋਰਾਂ ‘ਤੇ ਅਦਿੱਤੀ ਸ਼ਰਮਾ ਹੈ ਹੀਰੋਇਨ

ਗਾਇਕੀ ਦਾ ਸਰਤਾਜ  ਡਾ ਸਤਿੰਦਰ ਸਰਤਾਜ ਦੀ ਬਤੌਰ ਹੀਰੋ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਇਨੀਂ ਦਿਨੀ ਚੰਡੀਗੜ• ਦੇ ਆਸ ਪਾਸ ਦੇ ਖ਼ੇਤਰਾਂ ਵਿੱਚ ਕੀਤੀ ਜਾ ਰਹੀ ਹੈ। ਬਤੌਰ ਅਦਾਕਾਰ ਇਹ ਉਨ•ਾਂ ਦੀ ਦੂਜੀ ਪੰਜਾਬੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਉਹ ਦੁਨੀਆਂ ਭਰ ‘ਚ ਚਰਚਾ ਦਾ ਵਿਸ਼ਾ ਬਣੀ ‘ਦਾ ਬਲੈਕ ਪ੍ਰਿੰਸ’ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੇ ਹਨ। ਉਨ•ਾਂ ਦੀ ਇਸ ਦੂਜੀ ਫ਼ਿਲਮ ਵਿੱਚ ਬਾਲੀਵੁੱਡ ਅਦਾਕਾਰ ਅਦਿੱਤੀ ਸ਼ਰਮਾ ਮੁੱਖ ਭੂਮਿਕਾ ਨਿਭਾ ਰਹੀ ਹੈ। ਫ਼ਿਲਮ ਵਿੱਚ ਸਰਦਾਰ ਸੋਹੀ, ਵੰਦਨਾ ਚੋਪੜਾ ਤੇ ਵਿਜੇ ਸ਼ਰਮਾ ਸਮੇਤ ਕਈ ਨਾਮੀਂ ਅਦਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।

ਇਸ ਫ਼ਿਲਮ ਨੂੰ ਨੌਜਵਾਨ ਫ਼ਿਲਮ ਨਿਰਦੇਸ਼ਕ ਪੰਕਜ ਵਰਮਾ ਨਿਰਦੇਸ਼ਤ ਕਰ ਰਹੇ ਹਨ। ਦਰਜਨਾਂ ਮਿਊਜ਼ਿਕ ਵੀਡੀਓਜ਼ ਬਣਾ ਚੁੱਕੇ ਪੰਕਜ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫਿਲ਼ਮ ਹੈ। ਉਹ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਨਾਲ ਉਨ•ਾਂ ਦੇ ਕੁਝ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰ ਚੁੱਕੇ ਹਨ।

Leave a Reply

Your email address will not be published. Required fields are marked *

ਮੰਜੇ ਬਿਸਤਰੇ 2′ ਦੀ ਅਡਵਾਂਸ ਬੁਕਿੰਗ ਹੋਈ ਸ਼ੁਰੂ, 12 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਫ਼ਿਲਮ

ਅਗਲੇ 3 ਮਹੀਨੇ 13 ਫ਼ਿਲਮਾਂ 50 ਕਰੋੜ ਰੁਪਏ ਦਾਅ ‘ਤੇ